
ਰੀਆ ਦੇ ਅਨੁਸਾਰ ਸੁਸ਼ਾਂਤ ਕੇਦਾਰਨਾਥ ਫਿਲਮ ਤੋਂ ਪਹਿਲਾਂ ਨਸ਼ੇ ਲੈਂਦਾ ਸੀ
ਮੁੰਬਈ - ਸੁਸ਼ਾਂਤ ਮਾਮਲੇ ਦੇ ਡਰੱਗ ਕੇਸ 'ਚ ਗ੍ਰਿਫ਼ਤਾਰ ਕੀਤੀ ਗਈ ਰੀਆ ਚੱਕਰਵਰਤੀ ਨੇ ਸੁਸ਼ਾਤ ਰਾਜਪੂਰ ਬਾਰੇ ਵੱਡਾ ਬਿਆਨ ਦਿੱਤਾ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨਾਲ ਕੀਤੀ ਪੁੱਛਗਿੱਛ ਵਿਚ ਰੀਆ ਨੇ ਸੁਸ਼ਾਂਤ ਦਾ ਘਰ ਛੱਡਣ ਦਾ ਅਸਲ ਕਾਰਨ ਦੱਸਿਆ। ਉਸ ਦੇ ਬਿਆਨ ਵਿਚ ਇਹ ਖੁਲਾਸਾ ਹੋਇਆ ਹੈ ਕਿ ਕਿਉਂ ਰੀਆ ਨੇ 8 ਜੂਨ ਨੂੰ ਸੁਸ਼ਾਂਤ ਦਾ ਘਰ ਛੱਡ ਦਿੱਤਾ ਸੀ।
Rhea Chakraborty
ਐਨਸੀਬੀ ਨੂੰ ਦਿੱਤੇ ਬਿਆਨ ਵਿਚ ਰੀਆ ਨੇ ਕਿਹਾ ਕਿ ਸੁਸ਼ਾਂਤ ਨਸ਼ੇ ਦਾ ਆਦੀ ਬਣ ਗਿਆ ਸੀ ਅਤੇ ਉਹ ਇਸ ਤੋਂ ਬਾਹਰ ਨਹੀਂ ਨਿਕਲ ਸਕਿਆ। ਇਸ ਕਰ ਕੇ ਰੀਆ 8 ਜੂਨ ਨੂੰ ਸੁਸ਼ਾਂਤ ਦਾ ਘਰ ਛੱਡ ਆਈ। ਫਿਰ ਲੌਕਡਾਊਨ ਦੌਰਾਨ ਸੁਸ਼ਾਤ 'ਤੇ ਲੱਗੇ 'ਮੀਟੂ' ਦੇ ਆਰੋਪ ਨੂੰ ਧਿਆਨ ਵਿਚ ਰੱਖਦੇ ਹੋਏ ਰੀਆ ਨੇ ਸੋਚਿਆ ਕਿ ਜੇ ਉਹ ਸੁਸ਼ਾਤ ਨਾਲ ਰਹਿੰਦੀ ਹੈ ਤਾਂ ਉਸ ਦਾ ਕਰੀਅਰ ਖ਼ਰਾਬ ਹੋ ਜਾਵੇਗਾ ਇਸ ਲਈ ਸੁਸ਼ਾਂਤ ਦਾ ਘਰ ਛੱਡਣਾ ਹੀ ਠੀਕ ਹੋਵੇਗਾ।
Rhea Chakraborty And Sushant Singh Rajput
ਆਪਣੇ ਬਿਆਨ ਵਿਚ ਰੀਆ ਨੇ ਸੁਸ਼ਾਂਤ ਅਤੇ ਸਾਰਾ ਦੀ ਨਸ਼ੇ ਲੈਣ ਦੀ ਆਦਤ ਦਾ ਖੁਲਾਸਾ ਵੀ ਕੀਤਾ। ਉਸ ਨੇ ਐਨਸੀਬੀ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਕੇਦਾਰਨਾਥ ਫ਼ਿਲਮ ਤੋਂ ਸੁਸ਼ਾਂਤ ਦੀ ਨਸ਼ੇ ਦੀ ਡੋਜ਼ ਵਿਚ ਵਾਧਾ ਹੋਣ ਲੱਗਾ। ਰੀਆ ਦੇ ਅਨੁਸਾਰ ਸੁਸ਼ਾਂਤ ਕੇਦਾਰਨਾਥ ਫਿਲਮ ਤੋਂ ਪਹਿਲਾਂ ਨਸ਼ੇ ਲੈਂਦਾ ਸੀ। ਅਜਿਹਾ ਨਹੀਂ ਹੈ ਕਿ ਉਸ ਨੇ ਕੇਦਾਰਨਾਥ ਵਿਚ ਹੀ ਸ਼ੁਰੂਆਤ ਕੀਤੀ ਸੀ। ਰੀਆ ਨੇ ਕਿਹਾ ਕਿ ਸੁਸ਼ਾਤ ਪਹਿਲਾਂ ਵੀ ਨਸ਼ੇ ਕਰਦਾ ਸੀ ਪਰ ਬਹੁਤ ਘੱਟ।
Sushant Singh Rajput and Sara Ali Khan
ਸੁਸ਼ਾਂਤ ਜਦੋਂ ਮੁੰਬਈ ਫਿਲਮ ਇੰਡਸਟਰੀ 'ਚ ਆਇਆ ਸੀ ਤਾਂ ਉਦੋਂ ਤੋਂ ਹੀ ਉਸਦਾ ਸਰਕਲ ਸੁਪਰ ਪਾਰਟੀ ਕਲਚਰ ਵਾਲਾ ਬਣਨ ਲੱਗਾ ਜਿੱਥੇ ਨਸ਼ੇ ਅਕਸਰ ਲਏ ਜਾਂਦੇ ਸਨ ਪਰ ਉਹ ਨਸ਼ੇ ਦਾ ਐਨਾ ਆਦੀ ਨਹੀਂ ਸੀ। ਰੀਆ ਨੇ ਦੱਸਿਆ ਕਿ ਸੁਸ਼ਾਂਤ ਕਿਊਰੇਟੇਡ ਸਰਿਜੁਆਨਾ ਦੇ 10-20 ਡ੍ਰੋਪਸ ਲੈਂਦਾ ਸੀ ਅਤੇ ਉਹ ਇਕ ਤਰ੍ਹਾਂ ਨਾਲ ਉਸ ਉੱਤੇ ਨਿਰਭਰ ਹੋ ਗਏ ਸਨ।
Sushant Singh Rajput
ਮੀਟੂ ਦੇ ਇਲਜ਼ਾਮ ਕਾਰਨ ਸੁਸ਼ਾਂਤ ਵਧੇਰੇ ਨਸ਼ਿਆਂ ਦਾ ਆਦੀ ਹੋ ਗਿਆ। ਆਪਣੇ ਬਿਆਨ ਵਿਚ ਰੀਆ ਨੇ ਕਿਹਾ ਕਿ ਜਦੋਂ ਉਹ ਕੇਦਾਰਨਾਥ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਹਿਮਾਲਿਆ ਵਿਚ ਸਨ ਤਾਂ ਉੱਥੇ ਵੀ ਉਸ ਨੇ ਨਸ਼ੇ ਕੀਤੇ। ਪੂਰਾ ਸੈੱਟ ਹੀ ਨਸ਼ੇ ਲੈ ਰਿਹਾ ਸੀ। ਇਕ ਮਹੱਤਵਪੂਰਣ ਗੱਲ ਇਹ ਹੈ ਕਿ ਕੋਈ ਵੀ ਵਿਅਕਤੀ ਜੋ ਨਸ਼ਾ ਲੈਂਦਾ ਹੈ,
Sushant Singh Rajput and Rhea Chakraborty
ਖ਼ਾਸਕਰ ਭੰਗ, ਉਸ ਨੂੰ ਬਹੁਤ ਜ਼ਿਆਦਾ ਭੁੱਖ ਲੱਗਦੀ ਸੀ ਤੇ ਉਸ ਦਾ ਭਾਰ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ। ਕੋਕੀਨ ਭਾਰ ਘਟਾਉਂਦਾ ਹੈ ਅਤੇ ਕੈਨਾਬਿਸ ਭਾਰ ਵਧਾਉਂਦੀ ਹੈ। ਕਿਹਾ ਜਾਂਦਾ ਸੀ ਕਿ ਸਾਰਾ ਅਲੀ ਖ਼ਾਨ ਅਤੇ ਸੁਸ਼ਾਂਤ ਦੋਵੇਂ ਹਿਮਾਲਿਆ ਤੋਂ ਭਾਰ ਵਧਾ ਕੇ ਆਏ ਜਦੋਂ ਕਿ ਸ਼ੂਟਿੰਗ ਅਜਿਹੀ ਜਗ੍ਹਾ ਸੀ ਕਿ ਭਾਰ ਵਧਾਉਣਾ ਮੁਸ਼ਕਿਲ ਸੀ।