ਸੈਫ਼ ਅਲੀ ਖ਼ਾਨ ਦੇ ਘਰ 'ਤੇ ਮਿਲੇ ਮੁਲਜ਼ਮ ਦੇ ਉਂਗਲੀਆਂ ਦੇ ਨਿਸ਼ਾਨ, ਜਾਣੋ ਘਰ ਦੇ ਹੋਰ ਕਿਹੜੇ ਕਮਰਿਆਂ ਵਿਚ ਦਾਖ਼ਲ ਹੋਇਆ ਸੀ ਹਮਲਾਵਰ?
Published : Jan 22, 2025, 5:34 pm IST
Updated : Jan 22, 2025, 5:34 pm IST
SHARE ARTICLE
Fingerprints of the accused found at Saif Ali Khan's house news
Fingerprints of the accused found at Saif Ali Khan's house news

ਹਮਲੇ ਦੀ ਜਾਂਚ ਦੇ ਵਿਚਕਾਰ, ਇਸ ਦੇ ਜਾਂਚ ਅਧਿਕਾਰੀ ਨੂੰ ਵੀ ਬਦਲ ਦਿੱਤਾ

Fingerprints of the accused found at Saif Ali Khan's house news: ਮੁੰਬਈ ਪੁਲਿਸ ਅਭਿਨੇਤਾ ਸੈਫ਼ ਅਲੀ ਖ਼ਾਨ 'ਤੇ ਹੋਏ ਹਮਲੇ ਦੀ ਤੇਜ਼ੀ ਨਾਲ ਜਾਂਚ ਕਰ ਰਹੀ ਹੈ। ਹਾਲ ਹੀ 'ਚ ਪੁਲਿਸ ਨੇ ਅਦਾਕਾਰ ਦੇ ਘਰ ਜਾ ਕੇ ਕ੍ਰਾਈਮ ਸੀਨ ਨੂੰ ਰੀਕ੍ਰਿਏਟ ਕੀਤਾ ਸੀ। ਜਿਵੇਂ-ਜਿਵੇਂ ਜਾਂਚ ਅੱਗੇ ਵਧ ਰਹੀ ਹੈ, ਨਵੇਂ-ਨਵੇਂ ਖ਼ੁਲਾਸੇ ਹੋ ਰਹੇ ਹਨ। ਹੁਣ ਪੁਲਿਸ ਨੇ ਖ਼ੁਲਾਸਾ ਕੀਤਾ ਹੈ ਕਿ ਅਭਿਨੇਤਾ ਦੇ ਘਰੋਂ ਮੁਲਜ਼ਮਾਂ ਦੇ ਕਈ ਉਂਗਲਾਂ ਦੇ ਨਿਸ਼ਾਨ ਮਿਲੇ ਹਨ।

ਮੁੰਬਈ ਪੁਲਿਸ ਮੁਤਾਬਕ ਅਭਿਨੇਤਾ ਸੈਫ਼ ਅਲੀ ਖ਼ਾਨ ਦੇ ਘਰੋਂ ਦੋਸ਼ੀਆਂ ਦੀਆਂ ਕਈ ਉਂਗਲਾਂ ਦੇ ਨਿਸ਼ਾਨ ਮਿਲੇ ਹਨ, ਜੋ ਜਾਂਚ 'ਚ ਅਹਿਮ ਭੂਮਿਕਾ ਨਿਭਾਉਣਗੇ। ਇਹ ਉਂਗਲਾਂ ਦੇ ਨਿਸ਼ਾਨ ਇਮਾਰਤ ਦੀਆਂ ਪੌੜੀਆਂ, ਘਰ ਦੇ ਟਾਇਲਟ ਦੇ ਦਰਵਾਜ਼ੇ ਅਤੇ ਉਸ ਦੇ ਪੁੱਤਰ ਜੇਹ ਦੇ ਕਮਰੇ ਦੇ ਦਰਵਾਜ਼ੇ ਦੇ ਹੈਂਡਲ 'ਤੇ ਮਿਲੇ ਹਨ।

ਪੁਲਿਸ ਨੇ ਇਹ ਵੀ ਕਿਹਾ ਕਿ ਦੋਸ਼ੀ ਨੇ ਸੈਫ਼ ਅਲੀ ਖ਼ਾਨ ਦੀ ਇਮਾਰਤ 'ਚ ਦਾਖ਼ਲ ਹੋਣ ਤੋਂ ਪਹਿਲਾਂ ਤਿੰਨ ਹੋਰ ਘਰਾਂ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਦਾਖ਼ਲ ਨਹੀਂ ਹੋ ਸਕਿਆ। ਅਭਿਨੇਤਾ 'ਤੇ ਹਮਲੇ ਦੀ ਜਾਂਚ ਦੇ ਵਿਚਕਾਰ, ਇਸ ਦੇ ਜਾਂਚ ਅਧਿਕਾਰੀ ਨੂੰ ਵੀ ਬਦਲ ਦਿੱਤਾ ਗਿਆ ਹੈ।

ਮੁੰਬਈ ਪੁਲਿਸ ਮੁਤਾਬਕ ਅਜੈ ਲਿੰਗਨੂਰਕਰ ਨੂੰ ਅਭਿਨੇਤਾ ਸੈਫ਼ ਅਲੀ ਖ਼ਾਨ 'ਤੇ ਚਾਕੂ ਮਾਰਨ ਦੀ ਘਟਨਾ ਦੇ ਸ਼ੁਰੂਆਤੀ ਜਾਂਚ ਅਧਿਕਾਰੀ ਪੀਆਈ ਸੁਦਰਸ਼ਨ ਗਾਇਕਵਾੜ ਦੀ ਥਾਂ 'ਤੇ ਨਿਯੁਕਤ ਕੀਤਾ ਗਿਆ ਹੈ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement