ਰਾਜ ਕੁੰਦਰਾ ਮਾਮਲਾ : ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ 'ਚ ਮੁੰਬਈ ਪੁਲਿਸ ਨੇ 4 ਨੂੰ ਕੀਤਾ ਗ੍ਰਿਫ਼ਤਾਰ
Published : Feb 22, 2022, 5:23 pm IST
Updated : Feb 22, 2022, 5:23 pm IST
SHARE ARTICLE
Raj Kundra case: Mumbai police arrest 4 for making pornographic films
Raj Kundra case: Mumbai police arrest 4 for making pornographic films

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਬੀਤੇ ਸਾਲ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਦੇ ਚੱਲਦੇ ਖ਼ਬਰਾਂ 'ਚ ਬਣੇ ਸਨ।

ਮੁੰਬਈ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਬੀਤੇ ਸਾਲ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਦੇ ਚੱਲਦੇ ਖ਼ਬਰਾਂ 'ਚ ਬਣੇ ਸਨ।  ਫਰਵਰੀ 2021 ਦੇ ਇਸ ਪੋਰਨੋਗ੍ਰਾਫੀ ਮਾਮਲੇ ਵਿਚ ਹੁਣ ਮੁੰਬਈ ਕ੍ਰਾਈਮ ਬ੍ਰਾਂਚ ਦੇ ਪ੍ਰਾਪਰਟੀ ਸੈੱਲ ਨੇ'ਚ ਚਾਰ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Raj Kundra case: Mumbai police arrest 4 for making pornographic filmsRaj Kundra with wify shilpa shetty

ਦੱਸ ਦੇਈਏ ਕਿ ਇਨ੍ਹਾਂ 'ਚੋਂ ਤਿੰਨ ਦੋਸ਼ੀਆਂ 'ਤੇ ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਇਕ ਅਭਿਨੇਤਰੀ ਨਾਲ ਜਿਸਮਾਨੀ ਸ਼ੋਸ਼ਣ ਕਰਨ ਦਾ ਦੋਸ਼ ਹੈ।ਇੱਕ ਨਿਊਜ਼ ਏਜੰਸੀ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, 22 ਫਰਵਰੀ, 2022 ਨੂੰ ਪੁਲਿਸ ਨੇ ਰਾਜ ਕੁੰਦਰਾ ਮਾਮਲੇ ਵਿੱਚ ਚਾਰ ਫਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਮੁਲਜ਼ਮ ਨਰੇਸ਼ ਰਾਮਾਵਤਾਰ ਪਾਲ (29), ਸਲੀਮ ਸੱਯਦ (32), ਅਬਦੁਲ ਸੱਯਦ (24) ਅਤੇ ਅਮਨ ਬਰਨਵਾਲ (22) ਨੂੰ ਵੈੱਬ ਸੀਰੀਜ਼ ਦੀ ਸ਼ੂਟਿੰਗ ਲਈ ਦੋ-ਦੋ ਹਜ਼ਾਰ ਰੁਪਏ ਦਿੱਤੇ ਗਏ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਾਸਟਿੰਗ ਡਾਇਰੈਕਟਰ ਪਾਲ ਅਸ਼ਲੀਲ ਫਿਲਮ ਦੀ ਸ਼ੂਟਿੰਗ ਲਈ ਅਭਿਨੇਤਰੀ ਨੂੰ ਜ਼ਬਰਦਸਤੀ ਮਾਰਹ ਦੇ ਇੱਕ ਬੰਗਲੇ ਵਿੱਚ ਲੈ ਗਿਆ। ਜਿੱਥੇ ਸਲੀਮ ਸਈਅਦ, ਅਬਦੁਲ ਸਈਦ ਅਤੇ ਅਮਨ ਬਰਨਵਾਲ ਪਹਿਲਾਂ ਹੀ ਮੌਜੂਦ ਸਨ।

Raj Kundra case: Mumbai police arrest 4 for making pornographic filmsRaj Kundra case: Mumbai police arrest 4 for making pornographic films

ਪੁਲਸ ਨੇ ਦੱਸਿਆ ਕਿ ਪਾਲ ਗੋਆ ਅਤੇ ਸ਼ਿਮਲਾ 'ਚ ਲੁਕਿਆ ਹੋਇਆ ਹੈ। ਵੀਰਵਾਰ ਨੂੰ ਪੁਲਿਸ ਨੂੰ ਪਾਲ ਦੇ ਵਰਸੋਵਾ ਪਹੁੰਚਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Raj Kundra case: Mumbai police arrest 4 for making pornographic filmsRaj Kundra and Shilpa Shetty

ਇਸ ਤੋਂ ਬਾਅਦ ਮਾਮਲੇ ਦੇ ਹੋਰ ਦੋਸ਼ੀਆਂ ਨੂੰ ਵੀ ਵਰਸੋਵਾ ਅਤੇ ਬੋਰੀਵਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸ ਦੇਈਏ ਕਿ ਕ੍ਰਾਈਮ ਬ੍ਰਾਂਚ ਨੇ ਕੁੱਲ ਚਾਰ ਮਾਮਲੇ ਦਰਜ ਕੀਤੇ ਸਨ, ਜਿਨ੍ਹਾਂ 'ਚ ਕਾਰੋਬਾਰੀ ਰਾਜ ਕੁੰਦਰਾ, ਅਭਿਨੇਤਰੀ-ਮਾਡਲ ਗਹਿਨਾ ਵਸ਼ਿਸ਼ਟ ਅਤੇ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸੇ ਸਮੇਂ, ਫਰਵਰੀ 2021 ਵਿੱਚ, ਪ੍ਰਾਪਰਟੀ ਸੈੱਲ ਨੇ ਅਸ਼ਲੀਲ ਫਿਲਮਾਂ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਅਤੇ ਮਾਲਵਾਨੀ ਥਾਣੇ ਵਿੱਚ ਚਾਰ ਕੇਸ ਦਰਜ ਕੀਤੇ।

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement