
"ਇਹ ਮੇਰੀ ਲਾਲ ਲਿਪਸਟਿਕ ਹੈ, ਜੋ ਮੇਰੇ ਮਾਸਕ ਤੋਂ ਫੈਲ ਰਹੀ ਹੈ।
ਮੁੰਬਈ - ਬਾਲੀਵੁੱਡ ਦੀ ਸਭ ਤੋਂ ਛੋਟੀ ਉਮਰ ਦੀ ਸੁਪਰਸਟਾਰ ਉਰਵਸ਼ੀ ਰੌਤੇਲਾ ਆਪਣੀ ਮਿਹਨਤ ਅਤੇ ਲਗਨ ਨਾਲ ਹਰ ਦਿਨ ਸਫ਼ਲਤਾ ਦੀ ਪੌੜੀ ਚੜ੍ਹੀ ਹੈ ਅਤੇ ਇਸ ਦੇ ਨਾਲ ਹੀ ਇਸ ਅਦਾਕਾਰਾ ਨੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਆਪਣਾ ਸਥਾਨ ਬਣਾ ਲਿਆ ਹੈ। ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ ਦੀ ਰਾਣੀ ਹੈ ਕਿਉਂਕਿ ਉਹ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਆਪਣੇ ਰੋਜ਼ਾਨਾ ਜੀਵਨ ਦੇ ਰੁਟੀਨ ਨਾਲ ਰੋਜ਼ਾਨਾ ਅਪਡੇਟ ਕਰਦੀ ਰਹਿੰਦੀ ਹੈ।
Urvashi Rautela
ਅਭਿਨੇਤਰੀ ਕਦੇ ਵੀ ਟਰੈਡ ਕਰ ਰਹੀਆਂ ਰੀਲਾਂ 'ਤੇ ਹੌਪ ਕਰਨ ਵਿਚ ਅਸਫਲ ਨਹੀਂ ਰਹੀ ਕਿਉਂਕਿ ਉਹ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਰੁਝੇ ਰੱਖਣ ਲਈ ਆਪਣੀਆਂ ਮਨਮੋਹਕ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ। ਅਭਿਨੇਤਰੀ ਆਪਣੀ ਖੂਬਸੂਰਤੀ ਨਾਲ ਕਾਫ਼ੀ ਸੁਰਖੀਆਂ ਬਟੋਰਦੀ ਹੈ। ਅਭਿਨੇਤਰੀ ਨੂੰ ਹਾਲ ਹੀ ਵਿਚ ਏਅਰਪੋਰਟ 'ਤੇ ਦੇਖਿਆ ਗਿਆ ਸੀ, ਪਰ ਇੱਕ ਪੋਰਟਲ ਨੇ ਰਿਪੋਰਟ ਦਿੱਤੀ ਹੈ ਕਿ ਉਸ ਦੀ ਗਰਦਨ 'ਤੇ ਲਾਲ ਨਿਸ਼ਾਨ 'ਲਵ ਬਾਈਟ' ਦਾ ਹੋ ਸਕਦਾ ਹੈ। ਇਸ ਖ਼ਬਰ ਕਰ ਕੇ ਵਿਵਾਦ ਖੜਾ ਹੋ ਗਿਆ ਹੈ। ਉਰਵਸ਼ੀ ਨੂੰ ਫਰਵਰੀ ਦੀ ਸ਼ੁਰੂਆਤ ਵਿਚ ਏਅਰਪੋਰਟ 'ਤੇ ਦੇਖਿਆ ਗਿਆ ਸੀ। ਅਭਿਨੇਤਰੀ ਨੇ ਇੱਕ ਲਾਲ ਟੌਪ ਅਤੇ ਇੱਕ ਬਲੈਕ ਮਿੰਨੀ ਸਕਰਟ ਪਾਈ ਹੋਈ ਸੀ। ਉਸ ਨੇ ਕਾਲੇ ਸੈਂਡਲ ਪਾਏ ਹੋਏ ਸਨ।
ਹਾਲ ਹੀ ਵਿਚ ਇੱਕ ਪ੍ਰਮੁੱਖ ਪੋਰਟਲ ਨੇ ਉਰਵਸ਼ੀ ਰੌਤੇਲਾ ਦੀ ਗਰਦਨ 'ਤੇ ਇੱਕ ਸਪੱਸ਼ਟ ਲਾਲ ਨਿਸ਼ਾਨ ਦੀ ਰਿਪੋਰਟ ਕੀਤੀ ਹੈ। ਨਾਲ ਹੀ ਇਹ ਸਿਰਲੇਖ ਦਿੱਤਾ ਕਿ ਇਹ ਨਿਸਾਨ ਇਹ ਲਵ ਬਾਈਟ ਦਾ ਹੈ। ਉਰਵਸ਼ੀ ਰੌਤੇਲਾ ਨੇ ਇਸ ਖਬਰ ਨੂੰ ਲੈ ਕੇ ਟਵੀਟ ਕੀਤਾ ਤੇ ਕਾਫ਼ੀ ਗੁੱਸਾ ਕੀਤਾ ਤੇ ਜਿਸ ਚੈਨਲ ਨੇ ਇਹ ਖਬਰ ਚਲਾਈ ਹੈ ਉਸ ਤੋਂ ਮਾਫੀ ਦੀ ਮੰਗ ਕੀਤੀ ਹੈ।
ਉਰਵਸ਼ੀ ਰੌਤੇਲਾ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ, "ਇਹ ਮੇਰੀ ਲਾਲ ਲਿਪਸਟਿਕ ਹੈ, ਜੋ ਮੇਰੇ ਮਾਸਕ ਤੋਂ ਫੈਲ ਰਹੀ ਹੈ। ਕਿਸੇ ਵੀ ਕੁੜੀ ਨੂੰ ਪੁੱਛੋ ਕਿ ਲਾਲ ਲਿਪਸਟਿਕ ਨੂੰ ਸੰਭਾਲਣਾ ਕਿੰਨਾ ਔਖਾ ਹੁੰਦਾ ਹੈ। ਵਿਸ਼ਵਾਸ ਨਹੀਂ ਹੋ ਰਿਹਾ।" ਕਿ ਉਹ ਕੁਝ ਵੀ ਲਿਖ ਰਹੇ ਹਨ। ਕਿਸੇ ਦਾ ਅਕਸ ਖਰਾਬ ਕਰਨਾ, ਖਾਸ ਕਰਕੇ ਕੁੜੀਆਂ ਬਾਰੇ। ਤੁਸੀਂ ਲੋਕ ਆਪਣੇ ਫਾਇਦੇ ਲਈ ਝੂਠੀਆਂ ਖਬਰਾਂ ਫੈਲਾਉਣ ਦੀ ਬਜਾਏ ਮੇਰੀਆਂ ਪ੍ਰਾਪਤੀਆਂ ਬਾਰੇ ਕਿਉਂ ਨਹੀਂ ਲਿਖਦੇ।" ਕੰਮ ਦੀ ਗੱਲ ਕਰੀਏ ਤਾਂ ਉਰਵਸ਼ੀ ਜਲਦ ਹੀ ਜੀਓ ਸਟੂਡੀਓ ਦੀ ਵੈੱਬ ਸੀਰੀਜ਼ 'ਇੰਸਪੈਕਟਰ ਅਵਿਨਾਸ਼' 'ਚ ਰਣਦੀਪ ਹੁੱਡਾ ਦੇ ਨਾਲ ਨਜ਼ਰ ਆਵੇਗੀ।