
ਹਿੰਦੀ ਫ਼ਿਲਮ ਜਗਤ 'ਚ ਆਪਣਾ ਵੱਖਰਾ ਮੁਕਾਮ ਬਣਾ ਚੁਕੀ ਸਦਾਬਹਾਰ ਅਦਾਕਾਰਾ ਰੇਖਾ ਹੁਣ ਟੀਵੀ 'ਤੇ ਆਪਣੇ ਹੁਸਣ ਅਤੇ ਨਜ਼ਾਕਤ ਭਰੇ ਜਲਵੇ ਦਿਖਾਉਂਦੀ ਨਜ਼ਰ ਆਵੇਗੀ।
ਹਿੰਦੀ ਫ਼ਿਲਮ ਜਗਤ 'ਚ ਆਪਣਾ ਵੱਖਰਾ ਮੁਕਾਮ ਬਣਾ ਚੁਕੀ ਸਦਾਬਹਾਰ ਅਦਾਕਾਰਾ ਰੇਖਾ ਹੁਣ ਟੀਵੀ 'ਤੇ ਆਪਣੇ ਹੁਸਣ ਅਤੇ ਨਜ਼ਾਕਤ ਭਰੇ ਜਲਵੇ ਦਿਖਾਉਂਦੀ ਨਜ਼ਰ ਆਵੇਗੀ। ਜੀ ਹਾਂ,ਰੇਖਾ ਸੰਗੀਤ ਰਿਐਲਿਟੀ ਸ਼ੋਅ 'ਦਿ ਰਾਈਜ਼ਿੰਗ ਸਟਾਰ' ਵਿਚ ਨਜ਼ਰ ਆਏਗੀ। ਇਥੇ ਦੱਸਣਯੋਗ ਹੈ ਕਿ ਰੇਖਾ ਪਿਛਲੇ ਕਾਫ਼ੀ ਸਮੇਂ ਵੱਡੇ ਪਰਦੇ ਤੋਂ ਦੂਰ ਹੈ, ਪਰ ਉਹ ਅਕਸਰ ਹੀ ਕਿਸੇ ਨਾ ਕਿਸੇ ਈਵੈਂਟ ਚ ਨਜ਼ਰ ਆ ਆਉਂਦੀ ਹੈਂ ਅਤੇ ਆਪਣੀ ਖੁਸਬਸੁਰਤੀ ਨਾਲ ਸਭ ਦਾ ਮਨ ਮੋਹ ਲੈਂਦੀ ਹੈਂ। ਦਸ ਦੀਏ ਕਿ ਰੇਖਾ ਇਸ ਰਿਐਲਿਟੀ ਸ਼ੋਅ ਵਿਚ ਆਪਣੀ ਸਦਾਬਹਾਰ ਹਿੱਟ ਫ਼ਿਲਮ 'ਉਮਰਾਓ ਜਾਨ' ਦੇ ਗੀਤ 'ਤੇ ਨਾ ਸਿਰਫ ਡਾਂਸ ਕਰੇਗੀ ਬਲਕਿ ਇਸ ਸ਼ੋਅ ਚ ਉਹ ਗਾਣਾ ਗਾਉਂਦੀ ਹੋਈ ਵੀ ਨਜ਼ਰ ਆਵੇਗੀ। ਜਿਸਦੇ ਪਰੋਮੋ ਟੀਵੀ ਤੇ ਬਾਰ ਬਾਰ ਦੇਖਣ ਨੂੰ ਮਿਲ ਰਹੇ ਹਨ ਅਤੇ ਇਸ ਦੇ ਵਿਚ ਰੇਖਾ ਦਾ ਅੰਦਾਜ਼ ਹੀ ਵੱਖਰਾ ਨਜ਼ਰ ਆ ਰਿਹਾ ਹੈ। ਜਿਥੇ ਉਹ ਸਫੇਦ ਰੰਗ ਦੀ ਪੁਸ਼ਾਕ ਪਾਈ ਹੋਈ ਅਦਾਵਾਂ ਦਿਖਾ ਰਹੀ ਹੈ।Rekhaਇਸਦੇ ਨਾਲ ਹੀ ਇਕ ਵਾਰ ਫਿਰ ਰੇਖਾ 'ਓਮਰਾਓ ਜਾਨ' ਫਿਲਮ ਦੇ ਗੀਤ 'ਤੇ ਅੱਖਾਂ ਦੇ ਨਾਲ ਸਾਰਿਆਂ ਨੂੰ ਕਾਇਲ ਕਰੇਗੀ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੇਖਾ ਕਿਸੇ ਰਿਐਲਿਟੀ ਸ਼ੋਅ ਵਿਚ ਡਾਂਸ ਕਰੇਗੀ। ਉਹ ਅਕਸਰ ਟੀ. ਵੀ. ਸ਼ੋਅ ਵਿਚ ਬਤੌਰ ਸਪੈਸ਼ਲ ਜੱਜ ਬਣ ਕੇ ਮੁਕਾਬਲੇਬਾਜ਼ਾਂ ਨਾਲ ਡਾਂਸ ਅਤੇ ਮਸਤੀ ਕਰਦੀ ਹੋਈ ਨਜ਼ਰ ਆਉਂਦੀ ਹੈ।
Rekhaਹੁਣ ਵੀ ਸ਼ੋਅ 'ਰਾਈਜ਼ਿੰਗ ਸਟਾਰ 2' ਵਿਚ ਨਜ਼ਰ ਆਏਗੀ। ਜ਼ਿਕਰਯੋਗ ਹੈ ਕਿ ਇਸ ਸ਼ੋਅ 'ਚ ਸੁਪਰਸਟਾਰ ਦਿਲਜੀਤ ਦੋਸਾਂਝ, ਸ਼ੰਕਰ ਮਹਾਦੇਵਨ ਤੇ ਮੋਨਾਲੀ ਠਾਕੁਰ ਜੱਜ ਦੀ ਭੂਮਿਕਾ ਨਿਭਾਅ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਇੰਨੇ ਸਾਲ ਬਾਅਦ ਇਕ ਵਾਰ ਫ਼ਿਰ ਤੋਂ ਰੇਖਾ ਨੂੰ ਸਦਾਬਹਾਰ ਗੀਤ 'ਤੇ ਥਿਰਕਦੇ ਵੇਖ ਕੇ ਉਨ੍ਹਾਂ ਦੇ ਫੈਨਜ਼ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ।