
ਦੱਸ ਦਈਏ ਕਿ ਫ਼ਿਲਮ 'ਭਾਰਤ' 'ਚ ਸੁਨੀਲ ਦਾ ਕਿਰਦਾਰ ਕਾਫੀ ਦਿਲਚਸਪ ਹੋਵੇਗਾ
ਅੱਜ ਕੱਲ ਸੁਨੀਲ ਗਰੋਵਰ ਦੇ ਦੋਹਾਂ ਹੱਥਾਂ 'ਚ ਲੱਡੂ ਹਨ ਜਿਥੇ ਬੀਤੇ ਦਿਨੀ ਸੁਨੀਲ ਨੂੰ ਵਿਸ਼ਾਲ ਭਰਦਵਾਜ ਦੀ ਫ਼ਿਲਮ ਮਿਲੀ ਉਥੇ ਹੀ ਹੁਣ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਭਾਰਤ' 'ਚ ਵੀ ਉਹ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਖਬਰ ਤੋਂ ਬਾਅਦ ਜਿਥੇ ਸੁਨੀਲ ਨੂੰ ਲੋਕਾਂ ਦੀਆਂ ਮੁਬਾਰਕਾਂ ਮਿਲ ਰਹੀਆਂ ਸਨ ਉਥੇ ਹੀ ਹੁਣ ਸੁਨੀਲ ਨੇ ਫਿਲਮ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਖੁਦ ਇਕ ਟਵੀਟ ਰਾਹੀਂ ਇਸ ਖਬਰ 'ਤੇ ਅਧਿਕਾਰਕ ਮੁਹਰ ਲਗਾ ਦਿੱਤੀ ਹੈ। ਜਿਸ 'ਚ ਅਲੀ ਅੱਬਾਸ ਨੇ ਟਵੀਟ ਕਰਦੇ ਹੋਏ ਲਿਖਿਆ, ''ਫਿਲਮ 'ਭਾਰਤ' 'ਚ ਤੁਹਾਡਾ ਸਵਾਗਤ ਹੈ ਸੁਨੀਲ ਗਰੋਵਰ''sunil groverਇਸ ਅਧਿਕਾਰਕ ਪੁਸ਼ਟੀ ਤੋਂ ਬਾਅਦ ਅਲੀ ਅੱਬਾਸ ਜ਼ਫਰ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਅਦਾਕਾਰ ਸੁਨੀਲ ਨੇ ਟਵਿਟਰ 'ਤੇ ਲਿਖਿਆ, 'ਥੈਂਕਿਉ ਸਰ , ਮੈਨੂੰ ਇਹ ਮੌਕਾ ਦੇਣ ਲਈ, ਮੈਨੂੰ ਇਸ ਫਿਲਮ ਦਾ ਹਿੱਸਾ ਬਣਨ 'ਤੇ ਕਾਫੀ ਫਖ਼ਰ ਮਹਿਸੂਸ ਹੋ ਰਿਹਾ ਹੈ'' ਦੱਸ ਦਈਏ ਕਿ ਫ਼ਿਲਮ 'ਭਾਰਤ' 'ਚ ਸੁਨੀਲ ਦਾ ਕਿਰਦਾਰ ਕਾਫੀ ਦਿਲਚਸਪ ਹੋਵੇਗਾ। ਉਹ ਫਿਲਮ 'ਭਾਰਤ' 'ਚ ਸਲਮਾਨ ਖਾਨ ਦੇ ਦੋਸਤ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ।
sunil groverਦਸ ਦਈਏ ਕਿ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।ਇਸ ਫ਼ਿਲਮ 'ਚ ਸਲਮਾਨ ਖ਼ਾਨ ਦੇ ਨਾਲ ਤਕਰੀਬਨ 10 ਸਾਲ ਬਾਅਦ ਪ੍ਰਿਅੰਕਾ ਚੋਪੜਾ ਵੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਸੁਨੀਲ ਆਪਣੇ ਡਿਜੀਟਲ ਸ਼ੋਅ 'ਧਨ ਧਨਾ ਧਨ' ਨਾਲ ਕਾਫੀ ਚਰਚਾ 'ਚ ਹਨ। ਇਸ ਸ਼ੋਅ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਚ ਉਨ੍ਹਾਂ ਦੇ ਨਾਲ ਬਿਗ ਬਾਸ 11 ਜੇਤੂ ਸ਼ਿਲਪਾ ਸ਼ਿੰਦੇ ਵੀ ਨਜ਼ਰ ਆ ਰਹੀ ਹੈ।