
ਮੀਰਾ ਇੰਸਟਾਗ੍ਰਾਮ 'ਤੇ ਇਕ ਤਸਵੀਰ ਰਾਹੀਂ ਇਹ ਖਬਰ ਸ਼ੇਅਰ ਕਰਨਾ ਚਾਹੁੰਦੀ ਸੀ
ਦੂਜੀ ਵਾਰੀ ਪਿਤਾ ਬਣਨ ਵਾਲੇ ਬਾਲੀਵੁਡ ਅਦਾਕਾਰ ਸ਼ਹੀਦ ਕਪੂਰ ਦੀ ਝੋਲੀ ਇਨ੍ਹੀ ਦਿਨੀ ਦੋਹਰੀਆਂ ਖੁਸ਼ੀਆਂ ਪਈਆਂ ਹਨ। ਦਸ ਦਈਏ ਕਿ ਬੀਤੇ ਦਿਨੀਂ ਫਿਲਮ 'ਪਦਮਾਵਤ' 'ਚ ਜ਼ਬਰਦਸਤ ਅਦਾਕਾਰੀ ਕਰਨ ਲਈ ਬੇਹਤਰੀਨ ਅਦਾਕਾਰ ਦਾ 'ਦਾਦਾ ਸਾਹਿਬ ਫਾਲਕੇ ਪੁਰਸਕਾਰ' ਪਾਉਣ ਵਾਲੇ ਸ਼ਾਹਿਦ ਕਪੂਰ ਨੇ ਆਪਣਾ ਐਵਾਰਡ ਪਤਨੀ ਮੀਰਾ ਰਾਜਪੂਤ ਨੂੰ ਸਮਰਪਿਤ ਕੀਤਾ ਹੈ। Shahid meeraਬੀਤੇ ਸ਼ਨੀਵਾਰ ਇਸ ਐਵਾਰਡ ਨੂੰ ਪਾਉਣ ਤੋਂ ਬਾਅਦ ਸ਼ਾਹਿਦ ਨੇ ਕਿਹਾ, ''ਇਹ ਇਸ ਸਾਲ 'ਪਦਮਾਵਤ' ਲਈ ਮੇਰਾ ਪਹਿਲਾ ਪੁਰਸਕਾਰ ਹੈ, ਇਸ ਲਈ ਮੈਂ ਅਸਲ 'ਚ ਬਹੁਤ ਖੁਸ਼ ਹਾਂ ਅਤੇ ਮੈਂ ਇਹ ਐਵਾਰਡ ਆਪਣੀ ਪਤਨੀ ਮੀਰਾ ਰਾਜਪੂਤ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ, ਕਿਉਂਕਿ ਉਸਨੇ ਸਮੇਂ ਦੌਰਾਨ ਇਕ ਸਾਲ ਤੱਕ ਮੈਨੂੰ ਸਹਿਨ ਕੀਤਾ ਅਤੇ ਉਸਦੇ ਬਿਨਾਂ ਮੈਂ ਇਹ ਕਰਨ ਦੇ ਕਾਬਿਲ ਨਹੀਂ ਸੀ, ਇਸ ਲਈ ਮੈਂ ਬਹੁਤ ਧੰਨਵਾਦੀ ਹਾਂ''।
Shahid meeraਇਸ ਦੇ ਨਾਲ ਹੀ ਉਨ੍ਹਾਂ ਦੂਜੀ ਵਾਰ ਪਿਤਾ ਬਣਨ ਦੇ ਬਾਰੇ 'ਚ ਪੁੱਛੇ ਜਾਣ 'ਤੇ ਕਿਹਾ, ਕਿ ਇਸ ਖੁਸ਼ਖਬਰੀ ਤੋਂ ਮੈਂ ਅਤੇ ਮੇਰਾ ਪਰਿਵਾਰ ਬਹੁਤ ਖੁਸ਼ ਹੈ ਅਤੇ ਅਸੀਂ ਹਰ ਕਿਸੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ। ਮੀਰਾ ਇੰਸਟਾਗ੍ਰਾਮ 'ਤੇ ਇਕ ਤਸਵੀਰ ਰਾਹੀਂ ਇਹ ਖਬਰ ਸ਼ੇਅਰ ਕਰਨਾ ਚਾਹੁੰਦੀ ਸੀ ਅਤੇ ਮੈਨੂੰ ਇਹ ਤਸਵੀਰ ਅਸਲ 'ਚ ਬਹੁਤ ਵਧੀਆ ਲੱਗੀ ਸੀ। ਇਹ ਪਰਿਵਾਰ ਲਈ ਬਹੁਤ ਸ਼ਾਨਦਾਰ ਵੀਕੈਂਡ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੇਰੇ ਫੈਨਸ ਦਾ ਪਿਆਰ ਇੰਝ ਹੀ ਬਣਿਆ ਰਹੇ ਇਸ ਲਈ ਮੈਂ ਸਭ ਦਾ ਧਨਵਾਦ ਵੀ ਕਰਦਾ ਹਾਂ।