
ਸਨੀ ਲਿਓਨ ਹਾਲ ਹੀ 'ਚ ਦੋ ਮੁੰਡਿਆਂ ਦੀ ਮਾਂ ਬਣੀ ਸੀ
ਅਡਲਟ ਫਿਲਮਾਂ ਤੋਂ ਬਾਲੀਵੁਡ 'ਚ ਐਂਟਰੀ ਕਰਕੇ ਅਪਣਾ ਵੱਖਰਾ ਮੁਕਾਮ ਬਣਾਉਣ ਵਾਲੀ ਅਦਾਕਾਰਾ ਸੰਨੀ ਲਿਓਨੀ ਦੀ ਜ਼ਿੰਦਗੀ 'ਤੇ ਅਧਾਰਿਤ ਫ਼ਿਲਮ 'ਕਰਨਜੀਤ ਕੌਰ ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ' ਬਣਨ ਜਾ ਰਹੀ ਹੈ। ਜਿਸ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਤੇ ਉਸ ਦੇ ਸਿਲਸਿਲੇ 'ਚ ਹੀ ਸਨੀ ਲਿਓਨ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਈ। ਦਸ ਦਈਏ ਕਿ ਹਾਲ ਹੀ 'ਚ ਸਨੀ ਦੋ ਮੁੰਡਿਆਂ ਦੀ ਮਾਂ ਬਣੀ ਹੈ। Sunny Leoneਜਿਸ ਦੀ ਖੁਸ਼ੀ ਅਜੇ ਤਕ ਉਸ ਦੇ ਚਿਹਰੇ ਤੇ ਨਜ਼ਰ ਆਉਂਦੀ ਹੈ। ਸਨੀ ਦਾ ਕਹਿਣਾ ਹੈ ਕਿ ਇਹ ਸਾਲ ਉਸ ਦੀ ਜ਼ਿੰਦਗੀ ਦੇ ਬਿਹਤਰੀਨ ਸਾਲਾਂ 'ਚੋਂ ਇਕ ਰਿਹਾ ਹੈ । ਸੰਨੀ ਨੇ ਇਕ ਬਿਆਨ 'ਚ ਕਿਹਾ, 'ਇਹ ਸਾਲ ਮੇਰੇ ਲਈ ਕਾਫੀ ਰੁਝੇਵੇਂ ਭਰਿਆ ਰਿਹਾ ਹੈ ਤੇ ਮੈਂ ਇਹੀ ਚਾਹੁੰਦੀ ਸੀ। ਇਹ ਮੇਰੇ ਲਈ ਸਭ ਤੋਂ ਬਿਹਤਰੀਨ ਸਾਲਾਂ 'ਚੋਂ ਇਕ ਹੈ। ਆਪਣੀ ਬਾਇਓਪਿਕ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਮੈਂ ਫਿਲਹਾਲ ਦੱਖਣੀ ਅਫਰੀਕਾ ਜਾ ਰਹੀ ਹਾਂ ਤੇ ਉਥੇ ਟੀਮ ਨੂੰ ਮਿਲਣ ਲਈ ਉਤਸ਼ਾਹਿਤ ਹਾਂ।
Sunny Leoneਸੰਨੀ ਆਪਣੇ ਜੁੜਵਾ ਬੇਟਿਆਂ ਨੋਆ ਤੇ ਅਸ਼ਰ ਤੇ ਆਪਣੀ ਮੇਕਅੱਪ ਰੇਂਜ 'ਸਟਾਰ ਸਟ੍ਰੱਕ ਬਾਏ ਸੰਨੀ ਲਿਓਨੀ' 'ਚ ਰੁੱਝੀ ਰਹੀ ਹੈ। ਸ਼ੋਅ 'ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ' ਦਾ ਪ੍ਰਸਾਰਣ ਓ. ਟੀ. ਟੀ. ਪਲੇਟਫਾਰਮ ਜ਼ੀ-5 'ਤੇ ਹੋਵੇਗਾ।ਇਸ ਦੀ ਕਹਾਣੀ ਸੰਨੀ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੈ ਕਿ ਕਿਵੇਂ ਕੈਨੇਡਾ ਦੇ ਇਕ ਮੱਧ ਵਰਗੀ ਪਰਿਵਾਰ 'ਚ ਕਰਨਜੀਤ ਕੌਰ ਦੇ ਰੂਪ 'ਚ ਜਨਮੀ ਸੰਨੀ ਵੱਡੀ ਹੋ ਕੇ ਐਡਲਟ ਫਿਲਮ ਅਭਿਨੇਤਰੀ ਬਣੀ ਤੇ ਫਿਰ ਬਾਲੀਵੁੱਡ 'ਚ ਆਪਣਾ ਵੱਖਰਾ ਮੁਕਾਮ ਬਣਾਇਆ।