ਧੋਖਾ ਧੜੀ ਮਾਮਲੇ 'ਚ ਬਾਲੀਵੁਡ ਕਾਮੇਡੀ ਸਟਾਰ ਨੂੰ ਅੱਜ ਹੋ ਸਕਦੀ ਹੈ ਸਜ਼ਾ 
Published : Apr 23, 2018, 12:30 pm IST
Updated : Apr 23, 2018, 1:13 pm IST
SHARE ARTICLE
Rajpal Yadav
Rajpal Yadav

ਹੁਣ ਤਕ ਕਈ ਫ਼ਿਲਮਾਂ 'ਚ ਅਦਾਕਾਰੀ ਦਿਖਾਈ ਹੈ

ਅਪਣੀ ਦਮਦਾਰ ਕਾਮੇਡੀ ਅਤੇ ਪੰਚ ਨਾਲ ਲੋਕਾਂ ਦੇ ਢਿੱਡੀ ਪੀੜਾਂ ਪਾਉਣ ਵਾਲੇ ਅਦਾਕਾਰ ਰਾਜਪਾਲ ਨੂੰ ਅੱਜ ਚੈੱਕ ਬਾਊਂਸ ਮਾਮਲੇ 'ਚ ਸਜ਼ਾ ਹੋ ਸਕਦੀ ਹੈ। ਦਸ ਦਈਏ ਕਿ ਦਿੱਲੀ ਦੀ ਕਰਕਰਡੂਮਾ ਅਦਾਲਤ  ਵਲੋਂ ਸਜ਼ਾ ਹੋ ਸਕਦੀ ਹੈ ਜਿਸ ਵਿਚ  ਉਨ੍ਹਾਂ ਦੀ ਪਤਨੀ ਵੀ ਸ਼ਾਮਿਲ ਹੈ। ਦੱਸਣਯੋਗ ਹੈ ਕਿ  ਜਿਨ੍ਹਾਂ ਧਾਰਾਵਾਂ 'ਚ ਰਾਜਪਾਲ ਯਾਦਵ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੀ ਕੰਪਨੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਉਸ ਵਿਚ ਜ਼ਿਆਦਾਤਰ 2 ਸਾਲ ਤੱਕ ਦੀ ਸਜ਼ਾ ਦਿੱਤੀ ਜਾਂਦੀ ਹੈ। ਦਿੱਲੀ ਦੀ ਕਰਕਰਡੂਮਾ ਅਦਾਲਤ ਨੇ 13 ਅਪ੍ਰੈਲ ਨੂੰ ਰਾਜਪਾਲ ਯਾਦਵ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੀ ਕੰਪਨੀ ਨੂੰ ਦੋਸ਼ੀ ਕਰਾਰ ਦਿੱਤਾ ਸੀ।Rajpal Yadav with wife Rajpal Yadav with wife ਰਾਜਪਾਲ ਯਾਦਵ ਨੇ ਫ਼ਿਲਮ 'ਅਤਾ ਪਤਾ ਲਾਪਤਾ' ਲਈ ਸਾਲ 2010 ਵਿਚ 5 ਕਰੋੜ ਦਾ ਲੋਨ ਲਿਆ ਸੀ ਪਰ ਉਹ ਲੋਨ ਵਾਪਿਸ ਨਹੀਂ ਬਲਕਿ ਲੋਨ ਲੁਟਾਉਣ ਲਈ ਜੋ ਚੈੱਕ ਦਿੱਤਾ ਸੀ ਉਹ ਚੈੱਕ ਬਾਊਂਸ ਹੋ ਗਿਆ ਸੀ। ਇਸ ਮਾਮਲੇ 'ਚ ਦਿੱਲੀ ਦੀ ਅਦਾਲਤ 'ਚ ਦੁਪਹਿਰ 2 ਵਜੇ ਸਜ਼ਾ 'ਤੇ ਬਹਿਸ ਹੋਵੇਗੀ ਅਤੇ ਉਸ ਤੋਂ ਬਾਅਦ ਸਜ਼ਾ ਦਾ ਐਲਾਨ ਕੀਤਾ ਜਾ ਸਕਦਾ ਹੈ। ਦਿਲੀ ਦੇ ਲਕਸ਼ਮੀ ਨਗਰ ਸਥਿਤ ਕੰਪਨੀ ਮੁਰਲੀ ਪ੍ਰਾਜੈਕਟਸ ਪ੍ਰਾਇਵੇਟ ਲਿਮੀਟੇਡ ਨੇ ਯਾਦਵ ਅਤੇ ਹੋਰ ਖਿਲਾਫ ਚੈੱਕ ਬਾਊਂਸ ਨਾਲ ਜੁੜੀਆਂ ਸੱਤ ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਸ਼ਿਕਾਇਤ ਕਰਨ ਵਾਲੇ ਦਾ ਕਹਿਣਾ ਸੀ ਕਿ ਰਾਜਪਾਲ ਯਾਦਵ ਨੇ ਅਪ੍ਰੈਲ 2010 ਵਿਚ 'ਅਤਾ ਪਤਾ ਲਾਪਤਾ' ਨਾਮ ਨਾਲ ਆਪਣੀ ਫਿਲਮ ਪੂਰੀ ਕਰਨ ਲਈ ਇਨ੍ਹਾਂ ਤੋਂ ਮਦਦ ਮੰਗੀ ਸੀ। ਪਰ ਉਨ੍ਹਾਂ ਨੇ ਪੈਸੇ ਵਾਪਿਸ ਨਹੀਂ ਕੀਤਾ।  Rajpal YadavRajpal Yadav

ਜ਼ਿਕਰਯੋਗ ਹੈ ਕਿ ਰਾਜਪਾਲ ਯਾਦਵ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਤੋਂ ਮੁੰਗੇਰੀ ਕੇ ਭਾਈ ਨੌਰਂਗੀ ਲਾਲ ਤੋਂ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮਾਂ ਦੇ ਆਫਰ ਮਿਲੇ ਅਤੇ ਉਨ੍ਹਾਂ ਨੇ ਹੁਣ ਤਕ ਕਈ ਫ਼ਿਲਮਾਂ 'ਚ ਅਦਾਕਾਰੀ ਦਿਖਾਈ ਹੈ।  ਜਿਨਾਂ ਵਿਚ ਉਨ੍ਹਾਂ ਨੂੰ ਵਧੇਰੇ ਪਹਿਚਾਣ ਮਿਲੀ ਸ਼ਾਹਿਦ ਅਤੇ ਕਰੀਨਾ ਦੀ ਫਿਲਮ ਚੁਪਕੇ ਚੁਪਕੇ ਤੋਂ।  ਇਸ ਤੋਂ ਇਲਾਵਾ ਉਨ੍ਹਾਂ ਨੇ ਸਲਮਾਨ ਅਤੇ ਕਟਰੀਨਾ ਦੀ ਫਿਲਮ ਵਿਚ ਵੀ ਅਦਾਕਾਰੀ ਕੀਤੀ ਜਿਸ ਵਿਚ ਉੰਨਾ ਦੇ ਛੋਟਾ ਡੌਨ ਦੇ ਕਿਰਦਾਰ ਨੂੰ ਬਹੁਤ ਪਸੰਦ ਕੀਤਾ ਗਿਆ ਸੀ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement