ਪੰਜਾਬ ਦੇ ਮਸ਼ਹੂਰ ਗਾਇਕ ਨੂੰ ਬਦਨਾਮ ਕਰਨ ਦੀ ਧਮਕੀ, ਫੇਸਬੁੱਕ ਪੇਜ ਵੀ ਕੀਤਾ ਹੈਕ  
Published : Apr 23, 2018, 2:08 pm IST
Updated : Apr 23, 2018, 3:44 pm IST
SHARE ARTICLE
Balkar sidhu
Balkar sidhu

ਉਸ ਨੂੰ ਸੋਸ਼ਲ ਮੀਡੀਆ ਤੇ ਬਦਨਾਮ ਕੀਤਾ ਜਾਵੇਗਾ

ਗੈਂਗਸਟਰਾਂ ਅਤੇ ਅਪਰਾਧੀਆਂ ਨੇ ਹੁਣ ਲਗਦਾ ਹੈ ਪਾਲੀਵੁੱਡ ਇੰਡਸਟਰੀ ਦਾ ਰੁਖ਼  ਕਰਲਿਆ ਹੈ ਜਿਥੇ ਬੀਤੇ ਦਿਨੀਂ ਪੰਜਾਬੀ ਗਾਇਕ ਪਰਮੀਸ਼ ਵਰਮਾ ਤੇ ਹਮਲਾ ਕੀਤਾ ਗਿਆ ਅਤੇ ਫਿਰੌਤੀ ਮੰਗੀ ਗਈ।  ਉਥੇ ਹੀ ਹੁਣ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਬਲਕਾਰ ਸਿੱਧੂ ਤੋਂ ਇਕ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਅਤੇ ਇਹ ਵੀ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਸ ਨੇ ਪੈਸੇ ਨਹੀਂ ਦਿਤੇ ਤਾਂ ਉਸ ਨੂੰ ਸੋਸ਼ਲ ਮੀਡੀਆ ਤੇ ਬਦਨਾਮ ਕੀਤਾ ਜਾਵੇਗਾ। Parmish VermaParmish Vermaਜਾਣਕਾਰੀ ਮੁਤਾਬਕ ਬਲਕਾਰ ਸਿੱਧੂ ਨੇ ਦੱਸਿਆ ਕਿ ਪਰਮੀਸ਼ ਵਰਮਾ 'ਤੇ ਹਮਲਾ ਹੋਣ ਦੇ ਕੁਝ ਦਿਨਾਂ ਬਾਅਦ ਹੀ ਉਸ ਨੂੰ ਮੋਬਾਇਲ 'ਤੇ ਫੋਨ ਆਇਆ ਅਤੇ ਉਸ ਦੇ ਫੇਸਬੁੱਕ ਅਕਾਊਂਟ ਨੂੰ ਹੈਕ ਕਰ ਲਿਆ ਗਿਆ ਹੈ ਅਤੇ ਜੇਕਰ ਉਸ ਨੇ ਬਚਣਾ ਹੈ ਤਾਂ ਇਕ ਲੱਖ ਰੁਪਏ ਦੇਣੇ ਪੈਣਗੇ। ਫੋਨ ਕਰਨ ਵਾਲੇ ਨੇ ਇਹ ਵੀ ਧਮਕੀ ਦਿੱਤੀ ਜੇਕਰ ਉਸ ਦੀ ਗੱਲ ਨਹੀਂ ਮੰਨੀ ਗਈ ਤਾਂ ਉਹ ਬਲਕਾਰ ਸਿੱਧੂ ਦੀ ਫੇਸਬੁੱਕ 'ਤੇ ਅਸ਼ਲੀਲ ਮੈਸਜ ਪਾ ਦੇਵੇਗਾParmish VermaParmish Vermaਜਿਸ ਕਾਰਨ ਉਸ ਦਾ ਸਾਰਾ ਭਵਿੱਖ ਖਰਾਬ ਹੋ ਜਾਵੇਗਾ। ਫਿਲਹਾਲ ਇਸ ਸਬੰਧੀ ਬਲਕਾਰ ਸਿੱਧੂ ਨੇ ਸਟੇਟ ਸਾਈਬਰ ਸੈੱਲ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ 'ਚ ਬਲਕਾਰ ਸਿੱਧੂ ਨੇ ਦੱਸਿਆ ਕਿ ਇਕ ਅਣਪਛਾਤਾ ਸ਼ਖਸ ਪਿਛਲੇ ਇਕ ਹਫਤੇ ਤੋਂ ਵਾਰ-ਵਾਰ ਫੋਨ ਕਰਕੇ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ ਅਤੇ ਲਗਾਤਾਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਫੋਨ ਕਰਨ ਵਾਲੇ ਇਕ ਪੇਟੀਐੱਮ ਅਕਾਊਂਟ ਵੀ ਭੇਜਿਆ ਅਤੇ ਕਿਹਾ ਕਿ ਇਸ 'ਚ ਇਕ ਲੱਖ ਰੁਪਏ ਪਾ ਦਿੱਤੇ ਜਾਣ। ਬਲਕਾਰ ਸਿੱਧੂ ਨੇ ਆਪਣੇ ਅਕਾਊਂਟ 'ਚੋਂ 8400 ਰੁਪਏ ਟਰਾਂਸਫਰ ਵੀ ਕਰ ਦਿਤੇ।Balkar sidhuBalkar sidhu ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗਾਇਕ ਪਰਮੀਸ਼ ਵਰਮਾ 'ਤੇ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਕਾਤਲਾਨਾ ਹਮਲਾ ਪੈਸਿਆਂ ਲਈ ਕੀਤਾ ਸੀ ਅਤੇ ਹੁਣ ਬਲਕਾਰ ਸਿੱਧੂ ਨੂੰ ਅਜਿਹੇ ਧਮਕੀ ਭਰੇ ਫੋਨ ਆਉਣਾ ਸਚਮੁੱੱਚ ਗੰਭੀਰ ਮੁੱਦਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਉਸ ਨੂੰ ਧਮਕੀ ਦੇਣ ਵਾਲੇ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਗੱਲ ਵੀ ਆਖੀ ਗਈ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement