ਟੀਵੀ ਦੀ 'ਛੋਟੀ ਬਹੁ' ਰੁਬੀਨਾ ਨੇ ਬੁਆਏਫ੍ਰੈਂਡ ਨਾਲ ਕਰਵਾਇਆ ਮੰਗਣਾ 
Published : Apr 23, 2018, 4:45 pm IST
Updated : Apr 23, 2018, 4:47 pm IST
SHARE ARTICLE
Rubina
Rubina

ਰੂਬੀਨਾ ਅਤੇ ਅਭਿਨਵ ਪਿੱਛਲੇ 7 ਸਾਲ ਤੋਂ ਰਿਲੇਸ਼ਨਸ਼ਿਪ 'ਚ ਹਨ

ਬਾਲੀਵੁਡ ਅਤੇ ਪਾਲੀਵੁੱਡ ਦੇ ਨਾਲ ਨਾਲ ਟੀ. ਵੀ. ਦੀ ਦੁਨੀਆਂ ਵਿਚ ਵੀ ਅੱਜ ਕੱਲ ਵਿਆਹਾਂ ਅਤੇ ਰਿਸ਼ਤਿਆਂ ਦੇ ਜੁੜਨ ਦਾ ਦੌਰ ਚਲਿਆ ਹੋਇਆ ਹੈ ਜਿਥੇ ਹਾਲ ਹੀ 'ਚ ਟੀਵੀ ਦੇ ਮਸ਼ਹੂਰ ਸ਼ੋਅ 'ਸ਼ਕਤੀ' 'ਚ ਸੋਮਿਆ ਦਾ ਕਿਰਦਾਰ ਨਿਭਾਉਣ ਵਾਲੀ ਰੂਬੀਨਾ ਦਿਲਾਇਕ ਨੇ ਵੀ  ਬੁਆਏਫਰੈਂਡ ਅਭਿਨਵ ਸ਼ੁਕਲਾ ਨਾਲ ਮੰਗਣੀ ਕਰਵਾ ਲਈ ਹੈ। RubinaRubinaਰੂਬੀਨਾ ਨੇ ਆਪਣੀ ਮੰਗਣੀ ਦੀ ਅੰਗੂਠੀ ਦਿਖਾਉਂਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਜਿਸ ਦੇ ਕੈਪਸ਼ਨ 'ਚ ਰੁਬੀਨਾ ਨੇ ਲਿਖਿਆ ਕਿ , ''And i said “YES “'' ਇਸ ਦੇ ਨਾਲ ਹੀ ਮੰਗੇਤਰ ਅਭਿਨਵ ਨੇ ਰੂਬੀਨਾ ਦੀ ਤਸਵੀਰ ਪੋਸਟ ਕਰਦੇ ਹੋਏ ਧੰਨਵਾਦ ਕੀਤਾ।  ਇਸ ਦੇ ਨਾਲ ਹੀ ਦਸ ਦਈਏ ਕਿ ਦੋਹਾਂ ਦੇ ਵਿਆਹ ਲਈ  ਜੂਨ ਦਾ ਮਹੀਨਾ ਤੈਅ ਹੋਇਆ ਹੈ ਫਿਲਹਾਲ ਤਰੀਕ ਕਨਫਰਮ ਨਹੀਂ ਹੈ । ਰੂਬੀਨਾ ਅਤੇ ਅਭਿਨਵ ਪਿੱਛਲੇ 7 ਸਾਲ ਤੋਂ ਰਿਲੇਸ਼ਨਸ਼ਿਪ 'ਚ ਹਨ। ਦੋਵਾਂ ਦਾ ਵਿਆਹ ਹਿਮਾਚਲ ਅਤੇ ਪੰਜਾਬੀ ਰੀਤੀ ਰਿਵਾਜ਼ਾਂ ਮੁਤਾਬਕ ਹੋਵੇਗਾRubinaRubinaਜਾਣਕਾਰੀ ਮੁਤਾਬਕ ਰੂਬੀਨਾ ਅਤੇ ਅਭਿਨਵ ਦੇ ਪ੍ਰੀ-ਵੈਡਿੰਗ ਤੇ ਸੈਰੇਮਨੀ ਪ੍ਰੋਗਰਾਮ ਮੁੰਬਈ ਅਤੇ ਪੰਜਾਬ ਦੇ ਸ਼ਹਿਰ ਲੁਧਿਆਣਾ 'ਚ ਆਯੋਜਿਤ ਕੀਤੇ ਜਾਣਗੇ। ਅਭਿਨਵ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਰੂਬੀਨਾ ਅਤੇ ਅਭਿਨਵ ਦੇ ਵਿਆਹ ਦਾ ਆਯੋਜਨ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਹੋਵੇਗਾ। ਸ਼ਿਮਲਾ ਰੂਬੀਨਾ ਦਾ ਹੋਮਟਾਊਨ ਹੈ ਅਤੇ ਉਸਦੇ ਜ਼ਿਆਦਾਤਰ ਰਿਸ਼ਤੇਦਾਰ ਸ਼ਿਮਲਾ 'ਚ ਰਹਿੰਦੇ ਹਨ। ਮੀਡਿਆ ਰਿਪੋਰਟਸ  ਦੇ ਅਨੁਸਾਰ , ਵਿਆਹ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ 'ਤੇ ਚੱਲ ਰਹੀਆਂ ਹਨ । Rubina, AbhinavRubina, Abhinavਦੱਸ ਦਈਏ ਕਿ ਰੁਬੀਨਾ ਅਤੇ ਅਭਿਨਵ ਦੀ ਮੁਲਾਕਾਤ ਜੀ ਟੀਵੀ ਦੇ ਚਰਚਿਤ ਸ਼ੋਅ ਛੋਟੀ ਬਹੂ ਦੇ ਸੈੱਟ 'ਤੇ ਹੋਈ ਸੀ । ਅਭਿਨਵ ਗੀਤ , ਜਾਣ ਕੀ ਗੱਲ ਹੋਈ , ਹਿਟਲਰ ਦੀਦੀ ਵਰਗੇ ਸ਼ੋਅ  ਵਿੱਚ ਨਜ਼ਰ ਆ ਚੁੱਕੇ ਹੈ। ਇਸਦੇ ਨਾਲ ਹੀ ਅਭਿਨਵ ਜੈ ਹੋ ਅਤੇ ਅਕਸਰ - 2 ਫਿਲਮ ਵਿੱਚ ਵੀ ਕੰਮ ਕਰ ਚੁੱਕੇ ਹਨ 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement