
ਸਲਮਾਨ 'ਤੇ ਰਾਜਸਥਾਨ ਦੇ ਚੁਰੂ ਸ਼ਹਿਰ 'ਚ FIR ਦਰਜ ਹੋਈ ਸੀ
ਬਾਲੀਵੁਡ ਅਦਾਕਾਰ ਸਲਮਾਨ ਖਾਨ ਆਏ ਦਿਨ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਜਿਥੇ ਸਲਮਾਨ ਨੂੰ ਹਾਲ ਹੀ 'ਚ ਕਲਾ ਹਿਰਨ ਸ਼ਿਕਾਰ ਮਾਮਲੇ 'ਚ ਸਜ਼ਾ ਅਤੇ ਜ਼ਮਾਨਤ ਦੀਆਂ ਖਬਰਾਂ ਆਈਆਂ ਸਨ ਉਥੇ ਹੀ ਹੁਣ ਸਲਮਾਨ ਖ਼ਾਨ ਨੇ ਵਾਲਮੀਕਿ ਸਮਾਜ ਵਲੋਂ ਉਨ੍ਹਾਂ ਖਿਲਾਫ ਦਰਜ ਕਰਾਈ ਗਈ FIR ਰੱਦ ਕਰਾਉਣ ਲਈ ਸੁਪ੍ਰੀਮ ਕੋਰਟ 'ਚ ਮੰਗ ਪਟੀਸ਼ਨ ਕੀਤੀ ਹੈ । ਜਿਸ 'ਤੇ ਅੱਜ ਸੁਣਵਾਈ ਹੋ ਸਕਦੀ ਹੈ। ਦਸ ਦਈਏ ਕਿ ਸਲਮਾਨ 'ਤੇ ਰਾਜਸਥਾਨ ਦੇ ਚੁਰੂ ਸ਼ਹਿਰ 'ਚ FIR ਦਰਜ ਹੋਈ ਸੀ ਜਿਸ ਨੂੰ ਰੱਦ ਕਰਨ ਦੀ ਮੰਗ ਸਲਮਾਨ ਨੇ ਸੁਪ੍ਰੀਮ ਕੋਰਟ 'ਚ ਮੰਗ ਦਾਖਲ ਕੀਤੀ ਹੈ। ਸਲਮਾਨ ਵਲੋਂ ਦਰਜ ਮੰਗ 'ਚ ਇਹ ਵੀ ਮੰਗ ਹੈ ਕਿ ਸਾਰੇ ਰਾਜਾਂ ਦੀ ਪੁਲਸ ਨੂੰ ਇਹ ਹੁਕਮ ਦਿਤੇ ਜਾਣ ਕਿ ਉਨ੍ਹਾਂ ਖਿਲਾਫ ਇਸ ਮਾਮਲੇ ਨਾਲ ਸਬੰਧਤ ਕੋਈ ਵੀ ਸ਼ਿਕਾਇਤ, FIR ਦਰਜ ਨਾ ਕਰਨ। ਇੰਨਾ ਹੀ ਨਹੀਂ ਮਹਾਰਾਸ਼ਟਰ, ਗੁਜਰਾਤ ਅਤੇ ਦਿੱਲੀ 'ਚ ਜੋ FIR ਜਾਂ ਮੰਗ ਦਰਜ ਹੋਈ ਹੈ ਉਸ 'ਤੇ ਰੋਕ ਲਗਾਈ ਜਾਵੇ।ਸਲਮਾਨ ਦੇ ਵਕੀਲ ਮੁਤਾਬਕ, ਸੋਮਵਾਰ ਸਵੇਰੇ ਇਸ ਮਾਮਲੇ ਨੂੰ ਮੁੱਖ ਜੱਜ ਜਸਟੀਸ ਦੀਵਾ ਮਿਸ਼ਰਾ ਸਾਹਮਣੇ ਮੈਂਸ਼ਨ ਕੀਤਾ ਜਾਵੇਗਾ।Salman Khanਦਰਅਸਲ, ਬੀਤੇ ਕੁਝ ਮਹੀਨੇ ਪਹਿਲਾਂ ਵਾਲਮੀਕਿ ਸਮਾਜ ਨੇ ਸਲਮਾਨ ਖਾਨ ਦੀ ਇਕ ਟਿੱਪਣੀ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਉਨ੍ਹਾਂ ਖਿਲਾਫ ਵੱਖ ਵੱਖ ਰਾਜਾਂ ਵਿਚ FIR ਦਰਜ ਕਰਾਈ ਸੀ । ਦੱਸ ਦੇਈਏ ਕਿ ਸਲਮਾਨ ਨੇ ਆਪਣੀ ਫਿਲਮ 'ਟਾਈਗਰ ਜ਼ਿੰਦਾ ਹੈ' ਦੇ ਪ੍ਰਮੋਸ਼ਨ ਦੌਰਾਨ ਆਪਣੇ ਡਾਂਸ ਸਟਾਈਲ ਨੂੰ ਕਥਿਤ ਤੌਰ 'ਤੇ ਜਾਤੀਸੂਚਕ ਕਰਾਰ ਦਿਤਾ ਸੀ। ਜਿਸ ਤੋਂ ਬਾਅਦ ਕਈ ਸ਼ਹਿਰਾਂ 'ਚ ਸਲਮਾਨ ਦਾ ਵਿਰੋਧ ਹੋਇਆ ਸੀ ਅਤੇ ਫਿਲਮ 'ਟਾਈਗਰ ਜ਼ਿੰਦਾ ਹੈ' ਦਾ ਵੀ ਜੱਮ ਕੇ ਵਿਰੋਧ ਕੀਤਾ ਸੀ।
Salman Khanਇਸ ਬਾਰੇ ਬੋਲਦਿਆਂ ਵਾਲਮੀਕਿ ਸਮਾਜ ਨੇ ਕਿਹਾ ਸੀ ਕਿ ਸਲਮਾਨ ਨੇ ਪਬਲਿਕਲੀ ਗਲਤ ਸ਼ਬਦ ਦਾ ਇਸਤੇਮਾਲ ਕੀਤਾ ਹੈ ਜਿਸ ਨਾਲ ਸਾਡੇ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਗੱਲ ਨਾਲ ਗੁੱਸੇ ਹੋਏ ਵਾਲਮੀਕਿ ਸਮਾਜ ਨੇ ਕੇਸ ਦਰਜ ਕਰਾ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਸਲਮਾਨ ਨੇ ਜਿਸ ਤਰ੍ਹਾਂ ਦੇ ਸ਼ਬਦ ਦਾ ਇਸਤੇਮਾਲ ਕੀਤਾ ਉਸ ਨੂੰ ਵਾਲਮਿਕ ਸਮਾਜ ਆਪਣੀ ਬੇਇੱਜ਼ਤੀ ਦੇ ਤੌਰ 'ਤੇ ਲੈਂਦੇ ਹਨ। ਹੁਣ ਦੇਖਣਾ ਹੋਵੇਗਾ ਕਿ ਕੀ ਅਦਾਲਤ ਵਲੋਂ ਸਲਮਾਨ ਨੂੰ ਰਾਹਤ ਮਿਲਦੀ ਹੈ ਕਿ ਨਹੀਂ।
Salman Khanਜ਼ਿਕਰਯੋਗ ਹੈ ਕਿ ਸਲਮਾਨ ਦੀ ਫਿਲਮ ਟਾਈਗਰ ਜ਼ਿੰਦਾ ਬੇਹੱਦ ਹਿੱਟ ਹੋਈ ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਫੈਨਜ਼ ਨੂੰ ਫਿਲਮ ਰੇਸ 3 ਦੀ ਉਡੀਕ ਹੈ। ਇਸ ਤੋਂ ਬਾਅਦ ਹੋ ਵੀ ਕਈ ਫ਼ਿਲਮ ਹਨ ਜਿਨ੍ਹਾਂ ਤੇ ਸਲਮਾਨ ਮੇਹਨਤ ਕਰ ਰਹੇ ਹਨ।