
ਰੱਬੀ ਸ਼ੇਰਗਿੱਲ ਵੱਲੋਂ ਇਹ ਸੰਦੇਸ਼ ਉਦੋਂ ਜਾਰੀ ਕੀਤਾ ਗਿਆ ਹੈ ਜਦੋਂ ਇਸ ਮਾਮਲੇ ਦੇ 11 ਮੁਲਜ਼ਮਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਮੁੰਬਈ - ਮਸ਼ਹੂਰ ਸੰਗੀਤਕਾਰ ਰੱਬੀ ਸ਼ੇਰਗਿੱਲ ਨੇ ਆਪਣੇ ਕਰੀਅਰ ਵਿਚ ਇੱਕ ਤੋਂ ਵੱਧ ਕੇ ਇੱਕ ਗੀਤ ਦਿੱਤੇ ਹਨ। ਕਈ ਸਾਲ ਪਹਿਲਾਂ ਉਨ੍ਹਾਂ ਨੇ ਇਕ ਗੀਤ ਨਾਲ ਪੂਰੇ ਦੇਸ਼ ਨੂੰ ਭਾਵੁਕ ਕਰ ਦਿੱਤਾ ਸੀ। ਇਸ ਗੀਤ ਦਾ ਸਿਰਲੇਖ ਸੀ 'ਬਿਲਕਿਸ' ਜਿਸ ਨੇ ਬਿਲਕਿਸ ਬਾਨੋ ਨਾਲ ਹੋਏ ਭਿਆਨਕ ਸਮੂਹਿਕ ਬਲਾਤਕਾਰ ਦੇ ਕਿੱਸੇ ਨੂੰ ਬਿਆਨ ਕੀਤਾ ਸੀ।
ਇਹ ਬਲਾਤਕਾਰ ਕਾਂਡ 2002 ਦੇ ਗੁਜਰਾਜ ਦੰਗਿਆਂ ਦੌਰਾਨ ਵਾਪਰਿਆ ਸੀ, ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਰੱਬੀ ਸ਼ੇਰਗਿੱਲ ਨੇ ਹਾਲ ਹੀ ਵਿਚ ਸਾਲਾਂ ਬਾਅਦ ਬਲਾਤਕਾਰ ਪੀੜਤ ਬਿਲਕਿਸ ਬਾਨੋ ਲਈ ਸੰਦੇਸ਼ ਜਾਰੀ ਕੀਤਾ ਹੈ। ਰੱਬੀ ਸ਼ੇਰਗਿੱਲ ਵੱਲੋਂ ਇਹ ਸੰਦੇਸ਼ ਉਦੋਂ ਜਾਰੀ ਕੀਤਾ ਗਿਆ ਹੈ ਜਦੋਂ ਇਸ ਮਾਮਲੇ ਦੇ 11 ਮੁਲਜ਼ਮਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
Singer Rabbi Shergill expressed sympathy with Bilquis Bano
ਹਾਲ ਹੀ 'ਚ 11 ਦੋਸ਼ੀਆਂ ਦੀ ਰਿਹਾਈ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਰੱਬੀ ਸ਼ੇਰਗਿੱਲ ਨੇ ਇਕ ਡਿਬੇਟ ਵਿਚ ਕਿਹਾ ਕਿ 'ਮੈਂ ਬਿਲਕਿਸ ਨੂੰ ਪੰਜਾਬ ਆਉਣ ਲਈ ਕਹਿਣਾ ਚਾਹੁੰਦਾ ਹਾਂ। ਜਦੋਂ ਤੱਕ ਸਾਡੇ ਸਰੀਰ ਵਿਚ ਖੂਨ ਦੀ ਆਖਰੀ ਬੂੰਦ ਨਹੀਂ ਰਹਿ ਜਾਂਦੀ, ਅਸੀਂ ਸਾਰੇ ਉਨ੍ਹਾਂ ਦੀ ਰੱਖਿਆ ਕਰਾਂਗੇ। ਇੱਥੇ ਸਾਰੇ ਸਰਦਾਰ ਤੁਹਾਡੀ ਦੇਖਭਾਲ ਕਰਨਗੇ। ਤੁਸੀਂ ਪੰਜਾਬ ਆ ਜਾਓ ਸਰਦਾਰ ਤੁਹਾਡੀ ਰੱਖਿਆ ਕਰਨਗੇ।
ਉਹਨਾਂ ਨੇ ਅੱਗੇ ਕਿਹਾ- 'ਮੈਂ ਬਿਲਕਿਸ ਨੂੰ ਨਿੱਜੀ ਤੌਰ 'ਤੇ ਗਲੇ ਲਗਾਉਣਾ ਚਾਹੁੰਦਾ ਹਾਂ ਅਤੇ ਉਸ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਡਾ ਦਰਦ ਵੀ ਸਾਡਾ ਦਰਦ ਹੈ, ਉਹ ਇਕੱਲੀ ਨਹੀਂ ਹੈ। ਰੱਬੀ ਨੇ ਕਿਹਾ- 'ਮੇਰਾ ਇਹ ਸੰਦੇਸ਼ ਸਾਰਿਆਂ ਲਈ ਹੈ ਕਿ ਕਿਰਪਾ ਕਰਕੇ ਇਨਸਾਫ਼ ਬਾਰੇ ਸੋਚਣਾ ਸ਼ੁਰੂ ਕਰੋ ਕਿਉਂਕਿ ਜੇਕਰ ਅਸੀਂ ਅਜਿਹਾ ਨਾ ਕੀਤਾ ਤਾਂ ਸਾਡਾ ਸਮਾਜ ਖੋਖਲਾ ਹੋ ਜਾਵੇਗਾ। ਸਾਡੇ ਕੋਲ ਕੋਈ ਹੀਰੋ ਨਹੀਂ ਹੈ। ਸਾਡੀ ਅਗਲੀ ਪੀੜ੍ਹੀ ਛੱਡ ਕੇ ਜਾਣਾ ਚਾਹੁੰਦੀ ਹੈ।