
Navjot Singh Sidhu: ਯੂਟਿਊਬਰ ਅਤੇ ਅਭਿਨੇਤਾ ਭੁਵਨ ਬਾਮ ਦੀ ਵੈੱਬ ਸੀਰੀਜ਼ ''ਤਾਜ਼ਾ ਖਬਰ 2'' ਵਿਚ ਆਉਣਗੇ ਨਜ਼ਰ
Navjot Singh Sidhu will now be seen in the web series Taza Khabar 2: ਦਿੱਗਜ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਲਦ ਹੀ ਇੱਕ ਵੇਬ ਸੀਰੀਜ਼ ਵਿੱਚ ਨਜ਼ਰ ਆਉਣ ਵਾਲੇ ਹਨ। ਨਵਜੋਤ ਸਿੰਘ ਸਿੱਧੂ ਭਾਰਤ ਦੇ ਮਸ਼ਹੂਰ ਯੂਟਿਊਬਰ ਅਤੇ ਅਭਿਨੇਤਾ ਭੁਵਨ ਬਾਮ ਨਾਲ ਉਨ੍ਹਾਂ ਦੀ ਵੈੱਬ ਸੀਰੀਜ਼ “ਤਾਜ਼ਾ ਖਬਰ 2” ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਨਵਜੋਤ ਸਿੰਘ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਭੁਵਨ ਬਾਮ ਨਾਲ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ਵਿਚ ਇਹ ਵੀ ਦੱਸਿਆ ਕਿ ਉਹ ਤਾਜ਼ਾ ਖਬਰ ਸੀਜ਼ਨ 2 ਦੀ ਸ਼ੂਟਿੰਗ ਕਰ ਰਹੇ ਹਨ। ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ: "ਇੰਟਰਨੈੱਟ ਸੁਪਰਸਟਾਰ ਭੁਵਨ ਬਾਮ ਨਾਲ ਤਾਜ਼ਾ ਖਬਰ ਸੀਜ਼ਨ 2 ਦੀ ਸ਼ੂਟਿੰਗ।" ਭੁਵਨ ਨੇ ਟਿੱਪਣੀ ਭਾਗ ਵਿੱਚ ਜਾ ਕੇ ਲਿਖਿਆ: ਆਪਣਾ ਸਮਾਂ ਦੇਣ ਲਈ ਧੰਨਵਾਦ ਸਰ।
ਦਰਅਸਲ ਪਹਿਲੇ ਸਫਲ ਸੀਜ਼ਨ ਤੋਂ ਬਾਅਦ, ਭੁਵਨ ਬਾਮ ਆਪਣੀ ਵੈੱਬ ਸੀਰੀਜ਼ ਤਾਜ਼ਾ ਖਬਰ ਦੇ ਦੂਜੇ ਸੀਜ਼ਨ ਨਾਲ ਵਾਪਸੀ ਕਰਨ ਲਈ ਤਿਆਰ ਹੈ। ਜਦੋਂ ਤੋਂ ਸ਼ੋਅ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਪ੍ਰਸ਼ੰਸਕ 27 ਸਤੰਬਰ ਨੂੰ ਸ਼ੋਅ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸ਼ੋਅ ਡਿਜ਼ਨੀ+ ਹੌਟਸਟਾਰ 'ਤੇ ਸਟ੍ਰੀਮ ਕਰਨ ਲਈ ਤਿਆਰ ਹੈ।
‘ਤਾਜ਼ਾ ਖਬਰ’ ਦਾ ਪਹਿਲਾ ਸੀਜ਼ਨ 5 ਜਨਵਰੀ, 2023 ਨੂੰ OTT ਪਲੇਟਫਾਰਮ Disney+ Hotstar ‘ਤੇ ਪ੍ਰਸਾਰਿਤ ਕੀਤਾ ਗਿਆ ਸੀ, ਜਿਸ ਨੂੰ ਬਹੁਤ ਪਿਆਰ ਮਿਲਿਆ ਸੀ। ਪਹਿਲੇ ਸੀਜ਼ਨ ਦੀ ਸਫਲਤਾ ਨੂੰ ਦੇਖਦੇ ਹੋਏ ਹੁਣ ਮੇਕਰਸ ਨੇ ਦੂਜੇ ਸੀਜ਼ਨ ਦਾ ਐਲਾਨ ਕਰ ਦਿੱਤਾ ਹੈ ਅਤੇ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਹੈ।