
ਦੋਵਾਂ ਨੂੰ ਐਨਸੀਬੀ ਨੇ ਨਸ਼ਿਆਂ ਦੇ ਇੱਕ ਕੇਸ ਵਿਚ ਗ੍ਰਿਫਤਾਰ ਕੀਤਾ ਸੀ
ਨਵੀਂ ਦਿੱਲੀ - ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿਮਬਾਚੀਆ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਦੋਵਾਂ ਨੂੰ ਐਨਸੀਬੀ ਨੇ ਨਸ਼ਿਆਂ ਦੇ ਇੱਕ ਕੇਸ ਵਿਚ ਗ੍ਰਿਫਤਾਰ ਕੀਤਾ ਸੀ। ਇੱਕ ਨਿਊਜ਼ ਏਜੰਸੀ ਅਨੁਸਾਰ, ਮੁੰਬਈ ਦੀ ਇੱਕ ਐਨਡੀਪੀਐਸ ਦੀ ਵਿਸ਼ੇਸ਼ ਅਦਾਲਤ ਨੇ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿਮਬਾਚੀਆ ਨੂੰ ਜ਼ਮਾਨਤ ਦੇ ਦਿੱਤੀ ਹੈ।
NCB
ਦਰਅਸਲ ਹਾਲ ਹੀ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਭਾਰਤੀ ਅਤੇ ਹਰਸ਼ ਦੇ ਪ੍ਰੋਡਕਸ਼ਨ ਦਫਤਰ ਅਤੇ ਮਕਾਨ ‘ਤੇ ਛਾਪਾ ਮਾਰਿਆ ਸੀ। ਜਿਸ ਤੋਂ ਬਾਅਦ ਐਨਸੀਬੀ ਨੇ ਭਾਰਤੀ ਦੇ ਘਰੋਂ 86.5 ਗ੍ਰਾਮ ਗਾਂਜਾ ਬਰਾਮਦ ਕੀਤਾ ਸੀ। ਜਦੋਂ ਦੋਵਾਂ ਨੂੰ ਪੁੱਛਗਿੱਛ ਲਈ ਦਫ਼ਤਰ ਬੁਲਾਇਆ ਗਿਆ ਤਾਂ ਦੋਹਾਂ ਨੇ ਗਾਂਜੇ ਦਾ ਸੇਵਨ ਕਰਨ ਦੀ ਗੱਲ ਮੰਨ ਵੀ ਲਈ ਸੀ।
Bharti Singh
ਜਿਸ ਤੋਂ ਬਾਅਦ ਐਨਸੀਬੀ ਨੇ ਉਹਨਾਂ ਨੂੰ ਭੰਗ ਪੀਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਅਤੇ 4 ਦਸੰਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਹਾਲਾਂਕਿ, ਭਾਰਤੀ ਅਤੇ ਉਸ ਦੇ ਪਤੀ ਨੇ ਅਦਾਲਤ ਵਿਚ ਜ਼ਮਾਨਤ ਲਈ ਪਟੀਸ਼ਨ ਵੀ ਦਾਇਰ ਕੀਤੀ, ਜਿਸ 'ਤੇ ਅੱਜ ਸੁਣਵਾਈ ਹੋਣੀ ਸੀ। ਐਨਸੀਬੀ ਨੇ ਪਹਿਲਾਂ ਭਾਰਤੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਉਸਦੇ ਪਤੀ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਸੀ।