ਨਿਰਦੇਸ਼ਕ ਸੁਨੀਲ ਦਰਸ਼ਨ ਦਾ ਸੰਨੀ ਦਿਓਲ 'ਤੇ ਗੰਭੀਰ ਇਲਜ਼ਾਮ- 'ਉਸ ਨੇ ਮੈਨੂੰ ਮੂਰਖ ਬਣਾਇਆ, ਪੈਸੇ ਵਾਪਸ ਨਹੀਂ ਕੀਤੇ'
Published : Nov 23, 2022, 4:02 pm IST
Updated : Nov 23, 2022, 4:02 pm IST
SHARE ARTICLE
suneel darshan, sunny deol
suneel darshan, sunny deol

ਸੁਨੀਲ ਦਰਸ਼ਨ ਨੇ ਕਿਹਾ ਕਿ ਸੰਨੀ ਦਿਓਲ ਨੇ 26 ਸਾਲ ਪਹਿਲਾਂ ਉਸ ਨੂੰ 'ਮੂਰਖ' ਬਣਾਇਆ ਸੀ ਅਤੇ ਅੱਜ ਤੱਕ ਵੀ ਉਸ ਦੀ ਫੀਸ ਦੇ ਪੈਸੇ ਵਾਪਸ ਨਹੀਂ ਦਿੱਤੇ ਹਨ।

ਨਵੀਂ ਦਿੱਲੀ: ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਸੁਨੀਲ ਦਰਸ਼ਨ ਨੇ ਅਦਾਕਾਰ ਸੰਨੀ ਦਿਓਲ ਨੂੰ ਹੰਕਾਰਿਆ ਹੋਇਆ ਵਿਅਕਤੀ ਕਿਹਾ ਹੈ, ਇਸ ਦੇ ਨਾਲ ਹੀ ਉਸ ਨੇ ਇਹ ਵੀ ਦੋਸ਼ ਲਾਇਆ ਹੈ ਕਿ ਸੰਨੀ ਦਿਓਲ ਨੇ 26 ਸਾਲ ਪਹਿਲਾਂ ਉਸ ਨੂੰ 'ਮੂਰਖ' ਬਣਾਇਆ ਸੀ ਅਤੇ ਅੱਜ ਤੱਕ ਵੀ ਉਸ ਦੀ ਫੀਸ ਦੇ ਪੈਸੇ ਵਾਪਸ ਨਹੀਂ ਦਿੱਤੇ ਹਨ। ਉਸ ਨੇ ਕਿਹਾ ਕਿ, 'ਸੰਨੀ ਦਿਓਲ 'ਚ ਬਹੁਤ ਈਗੋ ਸੀ। ਬਹੁਤ ਸਾਲਾਂ ਬਾਅਦ ਵੀ ਉਸ ਨਾਲ ਮੇਰੀ ਕਾਨੂੰਨੀ ਲੜਾਈ ਜਾਰੀ ਹੈ। ਪਹਿਲਾਂ ਤਾਂ ਉਨ੍ਹਾਂ ਨੇ ਮੈਨੂੰ ਮੇਰੇ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ, ਪਰ ਫਿਰ ਕਿਹਾ ਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ, ਇਸ ਲਈ ਉਸ ਸਮੇਂ ਉਸਨੂੰ ਸੰਨੀ ਦਿਓਲ ਨਾਲ ਫਿਲਮ ਬਣਾਉਣੀ ਪਈ ਸੀ।

ਦਰਅਸਲ, ਸੁਨੀਲ ਦਰਸ਼ਨ ਨੇ ਸੰਨੀ ਦਿਓਲ ਨਾਲ ਸਾਲ 1996 'ਚ ਅਜੇ ਫਿਲਮ ਬਣਾਈ ਸੀ। ਨਿਰਦੇਸ਼ਕ ਦਾ ਇਲਜ਼ਾਮ ਹੈ ਕਿ ਸੰਨੀ ਦਿਓਲ ਨੇ ਫਿਲਮ ਦੇ ਆਖਰੀ ਹਿੱਸੇ ਦੀ ਸ਼ੂਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ, ਜੋ ਫਿਲਮ ਦਾ ਕਲਾਈਮੈਕਸ ਸੀ। ਜਿਸ ਕਾਰਨ ਸੁਨੀਲ ਦਰਸ਼ਨ ਨੂੰ ਅਜੇ ਅਧੂਰੇ ਕਲਾਈਮੈਕਸ ਵਾਲੀ ਫਿਲਮ ਰਿਲੀਜ਼ ਕਰਨੀ ਪਈ। ਸੁਨੀਲ ਦਰਸ਼ਨ ਨੇ ਅੱਗੇ ਕਿਹਾ, 'ਮੈਂ ਉਨ੍ਹਾਂ ਦੇ ਭਰਾ ਬੌਬੀ ਦਿਓਲ ਨਾਲ ਕੰਮ ਕਰ ਰਿਹਾ ਸੀ ਅਤੇ ਮੈਂ ਬੌਬੀ ਨਾਲ ਲਗਾਤਾਰ ਤਿੰਨ ਫਿਲਮਾਂ ਕੀਤੀਆਂ। ਮੇਰੀ ਉਸ ਨਾਲ ਕੋਈ ਦੁਸ਼ਮਣੀ ਨਹੀਂ ਸੀ। ਮੈਂ ਸੋਚਿਆ ਕਿ ਕੋਈ ਵੀ ਗਲਤੀ ਨੂੰ ਸੁਧਾਰ ਸਕਦਾ ਹੈ। ਪਰ, ਉਸਨੇ ਮੈਨੂੰ ਮੂਰਖ ਬਣਾਇਆ. ਇਸ ਤੋਂ ਇਲਾਵਾ ਸੁਨੀਲ ਦਰਸ਼ਨ ਨੇ ਸੰਨੀ ਦਿਓਲ ਬਾਰੇ ਕਾਫੀ ਗੱਲਾਂ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਅਜੇ ਫਿਲਮ ਤੋਂ ਪਹਿਲਾਂ ਸੁਨੀਲ ਦਰਸ਼ਨ ਨੇ ਫਿਲਮ 'ਇੰਟਕਾਮ' ਲਈ ਕੰਮ ਕੀਤਾ ਸੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement