
Saif Ali Khan News: ਪੁਲਿਸ ਨੇ ਸੈਫ਼ ਦੇ ਬਿਆਨ ਵੀ ਕੀਤੇ ਦਰਜ
Saif Ali Khan's medical report came out News in punjabi : ਅਭਿਨੇਤਾ ਸੈਫ਼ ਅਲੀ ਖ਼ਾਨ ਨੂੰ ਪੰਜ ਥਾਵਾਂ 'ਤੇ ਚਾਕੂ ਮਾਰਿਆ ਗਿਆ। ਉਸ ਦੀ ਪਿੱਠ, ਗੁੱਟ, ਗਰਦਨ, ਮੋਢੇ ਅਤੇ ਕੂਹਣੀ 'ਤੇ ਸੱਟਾਂ ਲੱਗੀਆਂ ਸਨ। ਇਹ ਗੱਲ ਸੈਫ਼ ਦੀ ਮੈਡੀਕਲ ਰਿਪੋਰਟ ਤੋਂ ਸਾਹਮਣੇ ਆਈ ਹੈ।
ਰਿਪੋਰਟ 'ਚ ਕਿਹਾ ਗਿਆ ਹੈ, 'ਜ਼ਖਮਾਂ ਦਾ ਆਕਾਰ 0.5 ਸੈਂਟੀਮੀਟਰ ਤੋਂ 15 ਸੈਂਟੀਮੀਟਰ ਤੱਕ ਸੀ। ਹਮਲੇ ਵਾਲੀ ਰਾਤ ਸੈਫ਼ ਦੇ ਦੋਸਤ ਅਫਸਰ ਜ਼ੈਦੀ ਉਸ ਨੂੰ ਸਵੇਰੇ 4:11 ਵਜੇ ਲੀਲਾਵਤੀ ਹਸਪਤਾਲ ਲੈ ਗਏ। ਦੂਜੇ ਪਾਸੇ ਪੁਲਿਸ ਨੇ ਸੈਫ਼ ਅਲੀ ਖ਼ਾਨ ਦਾ ਬਿਆਨ ਵੀ ਦਰਜ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ 16 ਜਨਵਰੀ ਦੀ ਰਾਤ ਨੂੰ ਉਹ ਅਤੇ ਉਸ ਦੀ ਪਤਨੀ ਕਰੀਨਾ ਕਪੂਰ 11ਵੀਂ ਮੰਜ਼ਿਲ 'ਤੇ ਆਪਣੇ ਬੈੱਡਰੂਮ 'ਚ ਸਨ, ਜਦੋਂ ਉਨ੍ਹਾਂ ਨੇ ਆਪਣੀ ਮੁਲਾਜ਼ਮ ਐਲਿਆਮਾ ਫਿਲਿਪ ਦੀਆਂ ਚੀਕਾਂ ਸੁਣੀਆਂ।
ਉਹ ਜਹਾਂਗੀਰ ਦੇ ਕਮਰੇ ਵੱਲ ਭੱਜੇ ਜਿੱਥੇ ਅਲੀਆਮਾ ਫਿਲਿਪ ਵੀ ਸੌਂਦੀ ਸੀ। ਉੱਥੇ ਉਸ ਨੇ ਇੱਕ ਅਜਨਬੀ ਨੂੰ ਦੇਖਿਆ। ਜਹਾਂਗੀਰ ਵੀ ਰੋ ਰਿਹਾ ਸੀ। ਸੈਫ਼ ਨੇ ਦੱਸਿਆ ਕਿ ਉਸ ਨੇ ਅਣਪਛਾਤੇ ਵਿਅਕਤੀ ਨੂੰ ਫੜ ਲਿਆ। ਇਸ ਤੋਂ ਬਾਅਦ ਉਸ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਸੈਫ਼ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਹਮਲਾਵਰ ਧੱਕਾ ਦੇ ਕੇ ਫ਼ਰਾਰ ਹੋ ਗਿਆ।