
ਨਸੀਰੂਦੀਨ ਸ਼ਾਹ ਅਤੇ ਸੋਨਾਲੀ ਅਹਿਮ ਭੂਮਿਕਾ ਨਿਭਾਅ ਰਹੇ ਹਨ
ਇਨ੍ਹੀਂ ਦਿਨੀਂ ਬਾਲੀਵੁਡ ਦੇ ਵਿਚ ਨਵੀਆਂ ਫ਼ਿਲਮਾਂ ਆਉਣ ਦਾ ਦੌਰ ਚਲ ਰਿਹਾ ਹੈ। ਜਿਨ੍ਹਾਂ ਦੇ ਤੀਸਰ ਅਤੇ ਟ੍ਰੇਲਰਸ ਖਿੱਚ ਦਾ ਕੇਂਦਰ ਬਣ ਰਹੇ ਹਨ। ਜਿਨਾਂ ਵਿਚ ਇਕ ਨਾਮ ਹੋਰ ਜੁੜ ਗਿਆ ਹੈ। ਅਦਾਕਾਰ ਨਸੀਰੂਦੀਨ ਸ਼ਾਹ ਅਤੇ ਸੋਨਾਲੀ ਕੁਲਕਰਣੀ ਦੀ ਫਿਲਮ 'ਹੋਪ ਔਰ ਹਮ' ਦਾ। ਜਿਸ ਦਾ ਟਰੇਲਰ ਰਲੀਜ਼ ਹੋ ਗਿਆ ਹੈ। ਕਿ ਇਸ ਫਿਲਮ 'ਚ ਨਸੀਰੂਦੀਨ ਸ਼ਾਹ ਅਤੇ ਸੋਨਾਲੀ ਅਹਿਮ ਭੂਮਿਕਾ ਨਿਭਾਅ ਰਹੇ ਹਨ, ਜਦਕਿ ਇਨ੍ਹਾਂ ਤੋਂ ਇਲਾਵਾ ਇਸ ਫ਼ਿਲਮ ਦੇ ਵਿਚ ਕਬੀਰ ਸਾਜ਼ਿਦ, ਨਵੀਨ ਕਸਤੂਰੀਆ ਅਤੇ ਆਮਿਰ ਬਸ਼ੀਸ਼ ਵਰਗੇ ਕਲਾਕਾਰ ਦਿਖਾਈ ਦੇਣਗੇ। ਫਿਲਮ ਦੇ ਟਰੇਲਰ 'ਚ ਨਸੀਰੂਦੀਨ ਸ਼ਾਹ ਇਕ ਪੁਰਾਣੀ ਪ੍ਰਿਟਿੰਗ ਮਸ਼ੀਨ ਦੇ ਮਾਲਕ ਦੀ ਭੂਮਿਕਾ 'ਚ ਦਿਖਾਈ ਦੇ ਰਹੇ ਹਨ, ਜਦਕਿ ਸੋਨਾਲੀ ਘਰ ਦੀ ਮਾਲਕਿਨ ਦੇ ਕਿਰਦਾਰ 'ਚ ਹੈ।
ਦੱਸਣਯੋਗ ਹੈ ਕਿ 'ਹੋਪ ਔਰ ਹਮ' ਇਕ ਪਰਿਵਾਰ ਦੀ ਕਹਾਣੀ ਹੈ। ਫਿਲਮ ਦੀ ਕਹਾਣੀ ਇਕ ਬੱਚੇ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ਦਾ ਨਿਰਦੇਸ਼ਨ ਸੰਦੀਪ ਬੰਦੋਪਾਧਿਆਏ ਕਰ ਹਨ, ਉੱਥੇ ਹੀ ਥਮਨੇਲ ਪਿਚਰਸ ਵਲੋਂ ਇਸਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਹ ਫਿਲਮ 11 ਮਈ ਨੂੰ ਰਿਲੀਜ਼ ਹੋਣ ਜਾ ਰਹੀ Hope aur Humਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਗੱਲ ਸਾਹਮਣੇ ਆਈ ਸੀ ਕਿ ਅਦਾਕਾਰਾ ਸੋਨਾਲੀ ਕੁਲਕਰਣੀ ਨੂੰ ਪੰਜ ਤਾਰਾ ਹੋਟਲਾਂ ਵਿਰੁੱਧ ਦੋ ਸ਼ਿਕਾਇਤਾਂ ਹਨ। ਪਹਿਲੀ ਤਾਂ ਉਹ ਬਹੁਤ ਮਾੜੀ ਚਾਹ ਪਰੋਸਦੇ ਹਨ ਅਤੇ ਦੂਜੀ ਬਹੁਤੇ ਹੋਟਲਾਂ ਵਿੱਚ ਸਾਈਕਲ ਪਾਰਕਿੰਗ ਨਹੀਂ ਹੈ । ਫਿਲਮ ‘ਦਿਲ ਚਾਹਤਾ ਹੈ’ ਦੀ ਅਦਾਕਾਰਾ ਸੋਨਾਲੀ ਦਾ ਕਹਿਣਾ ਹੈ ਕਿ ਉਹ ਜ਼ਿਆਦਾਤਰ ਸਾਈਕਲ ਦੀ ਵਰਤੋਂ ਕਰਦੀ ਹੈ ਪਰ ਲਗਜ਼ਰੀ ਹੋਟਲਾਂ ਵਿੱਚ ਇਨ੍ਹਾਂ ਨੂੰ ਪਾਰਕ ਕਰਨ ਲਈ ਥਾਂ ਨਾ ਹੋਣ ਕਰਕੇ ਉਹ ਪ੍ਰੇਸ਼ਾਨ ਹੁੰਦੀ ਹੈ।