
ਸ਼ੁਸ਼ਾਂਤ ਸਿੰਘ ਰਾਜਪੁਤ ਦੇ ਸੁਸਾਈਡ ਤੋਂ ਬਾਅਦ ਲੋਕਾਂ ਵੱਲੋਂ ਬਾਲੀਵੁੱਡ ਦੇ ਕਈ ਐਕਟਰਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਜਿਸ ਵਿਚ ਸਲਮਾਨ ਖਾਨ ਦਾ ਵੀ ਨਾਮ ਸ਼ੁਮਾਰ ਹੈ।
ਨਵੀਂ ਦਿੱਲੀ : ਸ਼ੁਸ਼ਾਂਤ ਸਿੰਘ ਰਾਜਪੁਤ ਦੇ ਸੁਸਾਈਡ ਤੋਂ ਬਾਅਦ ਲੋਕਾਂ ਵੱਲੋਂ ਬਾਲੀਵੁੱਡ ਦੇ ਕਈ ਐਕਟਰਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਜਿਸ ਵਿਚ ਸਲਮਾਨ ਖਾਨ ਦਾ ਵੀ ਨਾਮ ਸ਼ੁਮਾਰ ਹੈ। ਜਿਸ ਤੋਂ ਬਾਅਦ ਸਲਮਾਨ ਵੱਲੋਂ ਇਸ ਮੁਸ਼ਕਿਲ ਸਮੇਂ ਵਿਚ ਸ਼ੁਸ਼ਾਂਤ ਦੇ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਸੀ। ਸਲਮਾਨ ਦੇ ਇਸ ਟਵੀਟ ਤੋਂ ਬਾਅਦ ਸੁਨੀਲ ਗਰੋਵਰ ਨੇ ਵੀ ਇਕ ਟਵੀਟ ਕਰਦੇ ਹੋਏ ਲਿਖਿਆ ਕਿ ਮੈਂ ਸਲਮਾਨ ਖਾਨ ਨਾਲ ਪਿਆਰ ਕਰਦਾ ਹਾਂ ਅਤੇ ਉਨ੍ਹਾਂ ਦੀ ਬਹੁਤ ਇਜ਼ਤ ਕਰਦਾ ਹਾਂ।
Salman Khan
ਜਿਸ ਤੋਂ ਬਾਅਦ ਸਲਮਾਨ ਖਾਨ ਨੂੰ ਟ੍ਰੋਲ ਕਰਨ ਵਾਲਿਆਂ ਵੱਲੋਂ ਸੁਨੀਲ ਗਰੋਵਰ ਨੂੰ ਵੀ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ । ਜ਼ਿਕਰਯੋਗ ਹੈ ਕਿ ਸਲਮਾਨ ਖਾਨ ਅਤੇ ਸੁਨੀਲ ਗਰੋਵਰ ਦੀ ਭਾਰਤ ਫਿਲਮ ਵਿਚ ਚੰਗੀ ਬੋਡਿੰਗ ਦੇਖਣ ਨੂੰ ਮਿਲੀ ਸੀ। ਉਧਰ ਟ੍ਰੋਲਰਸ ਨੂੰ ਜਵਾਬ ਦਿੰਦਿਆਂ ਸੁਨਿਲ ਗਰੋਵਰ ਨੇ ਲਿਖਿਆ ਕਿ ਕਿਤੇ ਮੈਨੂੰ ਹੁਣ ਪੇਡ ਟ੍ਰੋਲਾਂ ਨੂੰ ਕੰਮ ਦੇ ਲਗਾਉਣ ਵਿਚ ਮਜ਼ਾ ਨਾ ਆਉਂਣ ਲੱਗ ਜਾਵੇ, ਹੇ ਭਗਵਾਨ ਮੈਨੂੰ ਇਸ ਨਵੇਂ ਮਨੋਰੰਜਨ ਤੋਂ ਬਚਾਉ।
Bollywood
ਇਸ ਤੋਂ ਬਾਅਦ ਸੁਨੀਲ ਗਰੋਵਰ ਵੱਲੋਂ ਇਕ ਹੋਰ ਟਵੀਟ ਕਰ ਲਿਖਿਆ ਗਿਆ ਕਿ ਸੱਚ ਅਤੇ ਫੈਕਟ ਵਿਚ ਅੰਤਰ ਇਹ ਹੈ ਕਿ ਫੈਕਟ ਨੂੰ ਤਰਕ ਨਾਲ ਨਹੀਂ ਜੋੜਿਆ ਜਾ ਸਕਦਾ, ਕਿਉਂਕਿ ਇਹ ਖੁਦ ਤਰਕ ਹੈ। ਉੱਥੇ ਹੀ ਸਚਾਈ ਇਕ ਅਜਿਹੀ ਚੀਜ ਹੈ ਜੋ ਵਿਅਕਤੀ ਦੇ ਦ੍ਰਿਸ਼ਟੀਕੋਣ ਅਤੇ ਤਜ਼ਰਬੇ ਤੇ ਨਿਰਭਰ ਕਰਦਾ ਹੈ। ਉਧਰ ਸਲਮਾਨ ਖਾਨ ਦੇ ਵੱਲੋਂ ਵੀ ਆਪਣੇ ਫੈਂਸ ਨੂੰ ਟਵੀਟ ਕਰਦੇ ਹੋਏ ਲਿਖਿਆ ਗਿਆ ਸੀ ਕਿ ਮੈਂ ਆਪਣੇ ਸਾਰੇ ਫੈਂਸ ਨੂੰ ਇਹ ਬੇਨਤੀ ਕਰਦਾ ਹਾਂ
Sunil grover
ਕਿ ਉਹ ਸ਼ੁਸ਼ਾਂਤ ਦੇ ਫੈਂਸ ਦੇ ਨਾਲ ਖੜ੍ਹੇ ਰਹਿਣ ਅਤੇ ਗਲਤ ਸ਼ਬਦਾਬਲੀ ਦੀ ਵਰਤੋਂ ਨਾ ਕਰਨ. ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਸ ਸੰਕਟ ਦੇ ਸਮੇਂ ਵਿਚ ਸ਼ੁਸ਼ਾਂਤ ਦੇ ਪਰਿਵਾਰ ਦਾ ਸਹਾਰਾ ਬਣੋ। ਕਿਸੇ ਆਪਣੇ ਦੇ ਇਸ ਤਰ੍ਹਾਂ ਚਲੇ ਜਾਣ ਦਾ ਦੁਖ ਬਹੁਤ ਗਹਿਰਾ ਹੁੰਦਾ ਹੈ।
Salman Khan
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।