ਅਜੇ ਦੇਵਗਨ ਨੂੰ ਬੈਸਟ ਅਦਾਕਾਰ ਦਾ ਐਵਾਰਡ ਮਿਲਣ ’ਤੇ ਕਾਜੋਲ ਨੇ ਕਿਹਾ- ਇਹ ਮਾਣ ਵਾਲਾ ਪਲ
Published : Jul 24, 2022, 2:00 pm IST
Updated : Jul 24, 2022, 2:00 pm IST
SHARE ARTICLE
Ajay Devgn and Kajol
Ajay Devgn and Kajol

ਕਾਜੋਲ ਨੇ ਲਿਖਿਆ ਕਿ ‘ਟੀਮ ਤਾਨਾਜੀ ਨੇ 3 ਨੈਸ਼ਨਲ ਐਵਾਰਡ ਜਿੱਤੇ ਹਨ। ਇਹ ਖੁਸ਼ੀ ਅਤੇ ਮਾਣ ਨਾਲ ਭਰਿਆ ਪਲ ਹੈ।

 

ਮੁੰਬਈ - 68ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਵਿਚ ਅਜੇ ਦੇਵਗਨ ਨੂੰ ਬੈਸਟ ਅਦਾਕਾਰ ਦਾ ਐਵਾਰਡ ਮਿਲਿਆ ਹੈ। ਅਦਾਕਾਰ ਨੂੰ ਇਹ ਐਵਾਰਡ ਫ਼ਿਲਮ ‘ਤਾਨਾਜੀ ਦਿ ਅਨਸੰਗ ਵਾਰੀਅਰ’ ’ਚ ਸ਼ਾਨਦਾਰ ਕੰਮ ਲਈ ਦਿੱਤਾ ਗਿਆ ਹੈ। ਫ਼ਿਲਮੀ ਸਿਤਾਰੇ ਅਦਾਕਾਰ ਨੂੰ ਵਧਾਈ ਦੇ ਰਹੇ ਹਨ। ਇਸ ਦੇ ਨਾਲ ਅਜੇ ਦੇਵਗਨ ਦੀ ਪਤਨੀ ਕਾਜੋਲ ਨੇ ਵੀ ਇਕ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਸ ਨੇ ਲਿਖਿਆ ਹੈ ਕਿ ਉਹ ਮਾਣ ਮਹਿਸੂਸ ਕਰ ਰਹੀ ਹੈ। ਕਾਜੋਲ ਨੇ ‘ਤਾਨਾਜੀ’ ਫ਼ਿਲਮ ਦੀ ਸ਼ੂਟਿੰਗ ਦੇ ਸਮੇਂ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਅਜੇ ਦੇਵਗਨ ਅਤੇ ਕਾਜੋਲ ਆਪਣੇ ਕਿਰਦਾਰ ’ਚ ਨਜ਼ਰ ਆ ਰਹੇ ਹਨ।

file photo 

ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਕਾਜੋਲ ਨੇ ਲਿਖਿਆ ਕਿ ‘ਟੀਮ ਤਾਨਾਜੀ ਨੇ 3 ਨੈਸ਼ਨਲ ਐਵਾਰਡ ਜਿੱਤੇ ਹਨ। ਇਹ ਖੁਸ਼ੀ ਅਤੇ ਮਾਣ ਨਾਲ ਭਰਿਆ ਪਲ ਹੈ। ਸਰਵੋਤਮ ਅਦਾਕਾਰ ਅਜੇ ਦੇਵਗਨ ਵਧੀਆ ਮਨੋਰੰਜਨ ਪ੍ਰਦਾਨ ਕਰਨ ਵਾਲੀ ਸਰਬੋਤਮ ਪ੍ਰਸਿੱਧ ਫ਼ਿਲਮ ਅਤੇ ਸਰਬੋਤਮ ਪੋਸ਼ਾਕ ਨਚੀਕੇਤ ਬਰਵੇ।’ ਇਸ ਪੋਸਟ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ ਅਤੇ ਆਪਣੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।

Kajol, Ajay DevgnKajol, Ajay Devgn

ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ‘ਤਾਨਾਜੀ ਦਿ ਅਨਸੰਗ ਵਾਰੀਅਰ’ ਅਜੇ ਦੇ ਕਰੀਅਰ ਦੀ 100ਵੀਂ ਫ਼ਿਲਮ ਸੀ। ਅਜੈ ਨੇ ਬਹਾਦਰ ਸੂਬੇਦਾਰ ਤਾਨਾਜੀ ਮਲੁਸਰੇ ਦਾ ਕਿਰਦਾਰ ਨਿਭਾਇਆ ਹੈ, ਜੋ ਮਰਾਠਾ ਸਾਮਰਾਜ ’ਤੇ ਜਿੱਤ ਹਾਸਲ ਕਰਨ ਲਈ ਮੁਗਲ ਸਰਦਾਰ ਉਦੈਭਾਨ ਸਿੰਘ ਰਾਠੌਰ (ਸੈਫ਼ ਅਲੀ ਖ਼ਾਨ) ਦੇ ਵਿਰੁੱਧ ਖੜ੍ਹਾ ਹੁੰਦਾ ਹੈ। ਫ਼ਿਲਮ ਨੇ 250 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ। ਇਸ ਫ਼ਿਲਮ ’ਚ ਅਜੇ ਦੇਵਗਨ ਦੇ ਨਾਲ ਕਾਜੋਲ, ਸੈਫ਼ ਅਲੀ ਖ਼ਾਨ ਅਤੇ ਸ਼ਰਦ ਕੇਲਕਰ ਨਜ਼ਰ ਆਏ ਸਨ।

SHARE ARTICLE

ਏਜੰਸੀ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement