ਇਕ ਬਹੁਤ ਵੱਡਾ ਮੈਗਾ ਸਟਾਰ- ਜੌਹਰ
ਮੁੰਬਈ: ਪੰਜਾਬ ਦੇ ਅਦਾਕਾਰ ਧਰਮਿੰਦਰ ਦੀ ਮੌਤ ਉਤੇ ਫ਼ਿਲਮ ਨਿਰਦੇਸ਼ਕ ਕਰਨ ਜੌਹਰ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉਤੇ ਲਿਖਿਆ ਹੈ ਕਿ "ਇਹ ਇਕ ਯੁੱਗ ਦਾ ਅੰਤ ਹੈ... ਇਕ ਬਹੁਤ ਵੱਡਾ ਮੈਗਾ ਸਟਾਰ... ਉਹ ਭਾਰਤੀ ਸਿਨੇਮਾ ਦਾ ਇਕ ਸੱਚਾ ਲੈਜੈਂਡ ਸੀ ਅਤੇ ਹਮੇਸ਼ਾ ਰਹੇਗਾ... ਉਹ ਸਿਨੇਮਾ ਦੇ ਇਤਿਹਾਸ ਦੇ ਪੰਨਿਆਂ ਵਿਚ ਇਕ ਪਰਿਭਾਸ਼ਿਤ ਅਤੇ ਅਮੀਰੀ ਨਾਲ ਉੱਕਰਿਆ ਹੋਇਆ ਵਿਅਕਤੀ ਬਣਿਆ ਰਹੇਗਾ..."
ਬਾਲੀਵੁੱਡ ਦਾ "ਹੀ-ਮੈਨ" ਹੁਣ ਨਹੀਂ ਰਿਹਾ। ਦਿੱਗਜ ਅਦਾਕਾਰ ਧਰਮਿੰਦਰ ਦਾ 89 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੀ ਮੌਤ ਨਾਲ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਕਈ ਸਿਤਾਰੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
