
ਕੰਗਨਾ ਦੇ ਵਕੀਲ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਆਉਣ ਵਾਲੇ ਕੁਝ ਦਿਨਾਂ ਵਿੱਚ ਬੰਬੇ ਹਾਈ ਕੋਰਟ ਜਾਣ ਦਾ ਫੈਸਲਾ ਕੀਤਾ ਹੈ। ਮੁੰਬਈ ਦੀ ਸਿਵਲ ਕੋਰਟ ਨੇ ਉਸ ਦੇ ਘਰ ਨੂੰ ਤੋੜਨ ਤੋਂ ਬਚਾਉਣ ਲਈ ਉਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ਕਾਰਨ ਕੰਗਨਾ ਹੁਣ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਜਾ ਰਹੀ ਹੈ। ਇਸ ਬਾਰੇ ਕੰਗਣਾ ਦੇ ਵਕੀਲ ਰਿਜਵਾਨ ਸਿੱਦੀਕੀ ਨੇ ਟਵੀਟ ਕੀਤਾ ਹੈ।
Kangana Ranaut
ਕੰਗਨਾ ਦੇ ਵਕੀਲ ਨੇ ਦਿੱਤੀ ਜਾਣਕਾਰੀ
ਜਵਾਬ ਦਿੰਦੇ ਹੋਏ ਰਿਜਵਾਨ ਨੇ ਟਵੀਟ ਕੀਤਾ, "ਹਾਂ, ਮੇਰੀ ਕਲਾਇੰਟ ਮਿਸ ਕੰਗਨਾ ਰਣੌਤ ਦੀ ਡੀ ਬੀ ਬ੍ਰੀਜ਼ ਬਿਲਡਿੰਗ ਦੀ ਅਦਾਲਤ ਵਿੱਚ ਦਾਇਰ ਅੰਤਰਿਮ ਸੁਰੱਖਿਆ ਲਈ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ।" ਹੁਣ ਅਸੀਂ ਇਸ ਮਾਮਲੇ ਨੂੰ ਬੰਬੇ ਹਾਈ ਕੋਰਟ ਵਿੱਚ ਲਿਜਾਵਾਂਗੇ।
Yes it is true that the Dindoshi Court dismissed an application for interim protection which was filed by my client Ms. Kangana Ranaut together will all other residents of D. B Breeze building. The said matter will now be filed before the Hon'ble Bombay High Court. @PTI_News
— Advocate Rizwan Siddiquee (@RizwanSiddiquee) December 24, 2020