ਨਵੇਂ ਸ਼ੋਅ ਲਈ ਇਕ ਵਾਰ ਫ਼ਿਰ ਉੱਡੀ ਅਫ਼ਵਾਹ 'ਤੇ ਭੜਕੇ ਕਪਿਲ ਸ਼ਰਮਾ 
Published : Mar 25, 2018, 6:45 pm IST
Updated : Mar 25, 2018, 6:45 pm IST
SHARE ARTICLE
Kapil Sharma,Tiger Shroff
Kapil Sharma,Tiger Shroff

''ਕੁਝ ਤਾਂ ਪ੍ਰਮਾਣਿਕਤਾ ਰੱਖੋ ਯਾਰ ! ਟਵਿਟਰ ਕੀ ਹੁਣ ਸਫਾਈਆਂ ਦੇਣ ਲਈ ਹੀ ਰਹਿ ਗਿਆ ਹੈ

ਟੀਵੀ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ ਨਵਾਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ' ਆਉਣ ਵਾਲਾ ਹੈ ਜਿਸ ਦਾ ਹੈ ਪਰ ਇਸ ਤੋਂ ਪਹਿਲਾਂ ਹੀ ਕਪਿਲ ਦਾ ਇਹ ਸ਼ੋਅ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਕਪਿਲ ਦੇ ਸ਼ੋਅ 'ਚ ਪਹਿਲੇ ਮਹਿਮਾਨ ਵਜੋਂ ਅਜੇ ਦੇਵਗਨ ਤੇ ਇਲਿਆਨਾ ਡਿਰਕੂਜ਼ ਸੀ। ਉਥੇ ਹੀ ਖ਼ਬਰ ਆਈ ਸੀ ਕਿ ਸ਼ੋਅ ਦੇ ਦੂਜੇ ਐਪੀਸੋਡ 'ਚ ਟਾਈਗਰ ਸ਼ਰਾਫ ਅਤੇ ਉਨ੍ਹਾਂ ਦੀ ਪ੍ਰੇਮਿਕਾ ਨਜ਼ਰ ਆਉਣ ਵਾਲੇ ਸਨ ਪਰ ਇਸ ਐਪੀਸੋਡ ਦੀ ਸ਼ੂਟਿੰਗ ਨੂੰ ਰੱਦ ਕਰ ਦਿੱਤਾ ਗਿਆ ਹੈ।Tiger Shroff with Disha Patani Tiger Shroff with Disha Patani ਸ਼ੋਅ ਬਾਰੇ ਅਜਿਹੀ ਖ਼ਬਰ ਆਉਣ ਤੋਂ ਬਾਅਦ ਕਪਿਲ ਨੇ ਇਸ ਪੂਰੇ ਮਾਮਲੇ 'ਤੇ ਸਫਾਈ ਦਿੰਦਿਆਂ ਟਵੀਟ ਕੀਤਾ ਅਤੇ ਕਿਹਾ ਕਿ ''ਟਾਈਗਰ ਕਦੇ ਸ਼ੋਅ ਦੇ ਦੂਜੇ ਐਪੀਸੋਡ ਲਈ ਸ਼ੂਟ ਕਰਨ ਵਾਲੇ ਹੀ ਨਹੀਂ ਸਨ ਤਾਂ ਸ਼ੂਟਿੰਗ ਰੱਦ ਹੋਣ ਦਾ ਸਵਾਲ ਹੀ ਨਹੀਂ।'' ਇਸ ਦੇ ਨਾਲ ਹੀ ਕਪਿਲ ਨੇ ਮੀਡੀਆ ਨਾਲ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਲਿਖਿਆ, ''ਕੁਝ ਤਾਂ ਪ੍ਰਮਾਣਿਕਤਾ ਰੱਖੋ ਯਾਰ ! ਟਵਿਟਰ ਕੀ ਹੁਣ ਸਫਾਈਆਂ ਦੇਣ ਲਈ ਹੀ ਰਹਿ ਗਿਆ ਹੈ ?ਅਪਣੇ ਟਵੀਟ 'ਤੇ ਅਪਣੀ ਭੜਾਸ ਕੱਢਣ ਤੋਂ ਬਾਅਦ ਇਸ ਕਾਮੇਡੀ ਕਿੰਗ ਨੇ ਨਾਲ ਹੀ ਅਦਾਕਾਰ ਟਾਈਗਰ ਨੂੰ ਉਸ ਦੀ ਨਵੀਂ ਫ਼ਿਲਮ 'ਬਾਗੀ 2' ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।Kapil Sharma,Tiger Shroff with Disha Patani Kapil Sharma,Tiger Shroff with Disha Pataniਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਦਾ ਨਵਾਂ ਸ਼ੋਅ 25 ਮਾਰਚ ਰਾਤ ਤੋਂ ਸੋਨੀ ਚੈਨਲ 'ਤੇ ਸ਼ੁਰੂ ਹੋਣ ਵਾਲਾ ਹੈ । ਜਿਸ ਦੇ ਵਿਚ ਉਹ ਇਕ ਵਾਰ ਫ਼ਿਰ ਤੋਂ ਆਪਣੇ ਫੈਨਸ ਨੂੰ ਹਸਾਉਣ ਦੇ ਲਈ ਤਿਆਰ ਹਨ। ਦੱਸ ਦਈਏ ਕਿ ਪਿਛਲੇ ਸਾਲ ਕਪਿਲ ਦੀ ਖ਼ਰਾਬ ਸਿਹਤ ਅਤੇ ਸੁਨੀਲ ਗਰੋਵਰ ਨਾਲ ਹੋਏ ਵਿਵਾਦ  ਕਾਰਨ ਉਸ ਦੇ ਸ਼ੋਅ ਨੂੰ ਕੁਝ ਸਮੇਂ ਲਈ ਆਫ ਏਅਰ ਕਰ ਦਿਤਾ ਸੀ। ਇਸ ਸ਼ੋਅ 'ਚ ਸੁਨੀਲ ਗਰੋਵਰ ਨੂੰ ਛੱਡ ਕੁਝ ਪੁਰਾਣੇ ਚਿਹਰੇ ਨਜ਼ਰ ਆਉਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement