ਰਣਬੀਰ ਕਪੂਰ ਲਈ 'ਸੋਨੂ ਕੇ ਟੀਟੂ ਕੀ ਸਵੀਟੀ' ਦੇ ਡਾਇਰੈਕਟਰ ਨੇ ਕਾਰਤਿਕ ਆਰਿਯਾਨ ਨੂੰ ਦਿਤਾ ਧੋਖਾ !
Published : Mar 25, 2018, 4:28 pm IST
Updated : Mar 25, 2018, 5:17 pm IST
SHARE ARTICLE
Ranbir Kapoor,Luv Ranjan, Kartik Aaryan
Ranbir Kapoor,Luv Ranjan, Kartik Aaryan

ਬਾਲੀਵੁਡ ਦੇ ਰੌਕਸਟਾਰ ਲਈ ਫ਼ਿਲਮ ਬਣਾਉਣਗੇ 'ਸੋਨੂ ਕੇ ਟੀਟੂ ਕੀ ਸਵੀਟੀ' ਦੇ ਡਾਇਰੈਕਟਰ 

ਬਾਲੀਵੁਡ 'ਚ ਅਕਸਰ ਹੀ ਕੁਝ ਨਾ ਕੁਝ ਨਵਾਂ ਕਰਨ ਦੀ ਚਾਹ ਰੱਖ ਕੇ ਫ਼ਿਲਮਾਂ ਬਣਾਉਣ ਵਾਲੇ ਡਾਇਰੈਕਟਰਜ਼ ਦੀ ਹੋੜ ਜਿਹੀ ਰਹਿੰਦੀ ਹੈ।  ਹਰ ਇਕ ਡਾਇਰੈਕਟਰ ਚਾਹੁੰਦਾ ਹੈ ਕਿ ਉਸ ਦੀ ਫ਼ਿਲਮ ਵਿਚ ਬਾਲੀਵੁਡ ਦਾ ਨਾਮਵਰ ਅਦਾਕਾਰ ਹੋਵੇ।  ਇਨ੍ਹਾਂ ਹੀ ਡਾਇਰੈਕਟਰਾਂ ਦੀ ਲੜੀ 'ਚ ਨਾਮ ਜੁੜਿਆ ਹੈ ਫ਼ਿਲਮ ਪਿਆਰ ਕਾ ਪੰਚਨਾਮਾ,ਪਿਆਰ ਕਾ ਪੰਚਨਾਮਾ 2 , ਸੋਨੂ ਕੇ ਟੀਟੂ ਕੀ ਸਵੀਟੀ ਵਰਗੀਆਂ ਸੁਪਰਹਿਟ ਫ਼ਿਲਮਾਂ ਬਣਾਉਣ ਵਾਲੇ ਡਾਇਰੈਕਟਰ ਲਵ ਰੰਜਨ ਦਾ।  ਜੋ ਕਿ ਹੁਣ ਅਪਣੀ ਨਵੀਂ ਫ਼ਿਲਮ ਵਿੱਚ ਕੁੱਝ ਨਵਾਂ ਕਰਣ ਜਾ ਰਹੇ ਹਨ ।Ranbir kapoor vs Kartik aaryanRanbir kapoor vs Kartik aaryan ਖ਼ਬਰ ਹੈ ਕਿ ਅਪਣੀ ਅਗਲੀ ਫ਼ਿਲਮ ਵਿੱਚ ਕਾਰਤਿਕ ਆਰਿਯਨ ਦੀ ਜਗ੍ਹਾ ਲਵ ਰੰਜਨ ਕਿਸੇ ਹੋਰ ਸੁਪਰਸਟਾਰ ਕਾਸਟ ਕਰਨ ਵਾਲੇ ਹਨ । ਜੀ ਹਾਂ, ਬਾਲੀਵੁੱਡ ਡਾਇਰੈਕਟਰ ਲਵ ਰੰਜਨ ਰੌਕਸਟਾਰ ਰਣਬੀਰ ਕਪੂਰ ਨੂੰ ਲੈ ਕੇ ਰੋਮਾਂਟਿਕ-ਕਾਮੇਡੀ ਫਿਲਮ  'ਚ ਹਨ । ਲਵ ਰੰਜਨ ਦੇ ਨਿਰਦੇਸ਼ਨ ਵਿਚ ਬਣੀ 'ਸੋਨੂੰ ਕੇ ਟੀਟੂ ਕੀ ਸਵੀਟੀ' ਹਾਲ ਹੀ ਵਿਚ ਪ੍ਰਦਰਸ਼ਿਤ ਹੋਈ ਹੈ। ਫਿਲਮ ਨੇ 100 ਕਰੋੜ ਦੀ ਕਮਾਈ ਕਰ ਲਈ ਹੈ। ਚਰਚਾ ਹੈ ਕਿ ਲਵ ਰੰਜਨ ਹਾਲ ਹੀ 'ਚ ਉਹ ਰਣਬੀਰ ਨੂੰ ਮਿਲੇ ਸਨ ਤੇ ਜਲਦ ਹੀ ਦੋਵੇਂ ਇਕੱਠੇ ਕੰਮ ਕਰਨਾ ਚਾਹੁੰਦੇ ਹਨ । ਹਾਲਾਂਕਿ ਫ਼ਿਲਮ ਦੀ ਕੋਈ ਸਕ੍ਰਿਪਟ ਅਜੇ ਤਕ ਫਾਈਨਲ ਨਹੀਂ ਕੀਤੀ ਗਈ ਹੈ। ਇਨ੍ਹਾਂ ਹੀ ਨਹੀਂ ਰਣਬੀਰ ਕਪੂਰ ਤੋਂ ਇਲਾਵਾ ਫ਼ਿਲਮ ਦੇ ਵਿਚ ਹੋਰ ਕੌਣ ਹੋਵੇਗਾ ਇਹ ਵੀ ਕੋਈ ਜਾਣਕਾਰੀ ਅਜੇ ਤਕ ਸਾਹਮਣੇ ਨਹੀਂ ਆਈ। Ranbir kapoor vs Kartik aaryanRanbir kapoor vs Kartik aaryanਦਸ ਦਈਏ ਕਿ ਹਾਲ ਹੀ ਵਿਚ ਰਣਬੀਰ ਕਪੂਰ ਨੇ ਸੰਜੇ ਦੱਤ 'ਤੇ ਬਣ ਰਹੀ ਬਾਇਓਪਿਕ ਦੀ ਸ਼ੂਟਿੰਗ ਖ਼ਤਮ ਕੀਤੀ ਹੈ ਅਤੇ ਫ਼ਿਲਹਾਲ ਉਹ 'ਬ੍ਰਹਮਾਸਤਰ' ਦੀ ਸ਼ੂਟਿੰਗ ਲਈ ਬੁਲਗਾਰੀਆ ਵਿਚ ਹਨ । ਇਸ ਦੇ ਨਾਲ ਹੀ ਆਪਣੀ ਹਾਲੀਆ ਰਲੀਜ਼ 'ਸੋਨੂੰ ਕੇ ਟੀਟੂ ਕੀ ਸਵੀਟੀ' ਨਾਲ ਜ਼ਬਰਦਸਤ ਹਿੱਟ ਹੁੰਦਿਆਂ ਹੀ ਲਵ ਰੰਜਨ ਨੇ ਆਪਣੀ ਅਗਲੀ ਫਿਲਮ ਦਾ ਅਜੇ ਦੇਵਗਨ ਤੇ ਤੱਬੂ ਵਰਗੇ ਵੱਡੇ ਸਟਾਰਾਂ ਨਾਲ ਐਲਾਨ ਕਰ ਦਿੱਤਾ ਹੈ। Sonu ke Titu Ki SweetySonu ke Titu Ki Sweetyਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਇਕ ਪਿੰਡ ਦੀ ਲਵ ਸਟੋਰੀ 'ਤੇ ਆਧਾਰਿਤ ਹੈ। ਦਸ ਦਈਏ ਕਿ ਹੁਣ ਤਕ ਲਵ ਰੰਜਨ ਨੇ ਕਾਰਤਿਕ ਆਰਿਆਨ ਨੂੰ  ਲੈ ਕੇ ਹੀ ਫ਼ਿਲਮਾਂ ਬਣਾਈਆਂ ਹਨ ਅਤੇ ਹੁਣ ਉਹ ਰਣਬੀਰ ਨੂੰ ਲੈ ਕੇ ਕੁਝ ਨਵਾਂ ਕਰਨ ਦੀ ਸੋਚ ਰਹੇ ਹਨ।  ਹੁਣ ਦੇਖਣਾ ਹੋਵੇਗਾ ਕਿ ਉਨ੍ਹਾਂ ਦੀ ਇਹ ਮੇਹਨਤ ਕਿੰਨੀ ਕੁ ਸਫ਼ਲ ਹੁੰਦੀ ਹੈ।  


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement