
ਰਿਐਲਿਟੀ ਸ਼ੋਅ 'ਸੁਪਰ ਡਾਂਸਰ 2' ਦੇ ਜੇਤੂ ਦਾ ਤਾਜ 12 ਸਾਲ ਦੇ ਬਿਸ਼ਾਲ ਸ਼ਰਮਾ ਦੇ ਸਰ 'ਤੇ ਸੱਜਿਆ
ਸੋਨੀ ਐਂਟਰਟੇਨਮੈਂਟ ਟੀ. ਵੀ. 'ਤੇ ਆਉਣ ਵਾਲੇ ਇਸ ਰਿਐਲਿਟੀ ਸ਼ੋਅ 'ਸੁਪਰ ਡਾਂਸਰ 2' ਦੇ ਜੇਤੂ ਦਾ ਤਾਜ 12 ਸਾਲ ਦੇ ਬਿਸ਼ਾਲ ਸ਼ਰਮਾ ਦੇ ਸਰ 'ਤੇ ਸੱਜਿਆ । ਬਿਸ਼ਾਲ ਨੇ ਸ਼ੋਅ ਦੇ ਆਖ਼ਰੀ ਪੜਾਅ 'ਚ ਮੁਕਾਬਲੇਬਾਜ਼ ਰਿਤਿਕ ਦਿਵਾਕਰ, ਵੈਸ਼ਣਵੀ ਪ੍ਰਜਾਪਤੀ, ਆਕਾਸ਼ ਥਾਪਾ ਨੂੰ ਪਛਾੜਦੇ ਹੋਏ ਇਹ ਜਿੱਤ ਹਾਸਲ ਕੀਤੀ ।ਦਸ ਦਈਏ ਕਿ ਬਿਸ਼ਾਲ ਅਸਮ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਦੁੱਧ ਵੇਚਦੇ ਹਨ । ਇਨ੍ਹਾਂ ਹੀ ਨਹੀਂ ਬਿਸ਼ਲ ਦੇ ਪਿਤਾ ਨੇ ਬਿਸ਼ਾਲ ਨੂੰ ਇਸ ਮੰਚ ਤਕ ਪਹੁੰਚਾਉਣ ਦੇ ਲਈ ਆਪਣੀਆਂ ਗਊਆਂ ਤੱਕ ਵੇਚ ਦਿਤੀਆਂ ਸਨ। ਜਿਸ ਦਾ ਪਤਾ ਲੱਗਣ 'ਤੇ ਸ਼ੋਅ ਦੇ ਜੱਜਾਂ ਨੇ ਉਨ੍ਹਾਂ ਨੂੰ ਗਊਆਂ ਵਾਪਿਸ ਲਿਆ ਕੇ ਦਿਤੀਆਂ ਸਨ। ਸ਼ੋਅ 'ਚ ਆਪਣੇ ਚੰਚਲ ਸੁਭਾਅ ਨਾਲ ਜੱਜਾਂ ਦਾ ਦਿਲ ਜਿੱਤਿਆ । Bishal Sharmaਬਿਸ਼ਾਲ ਨੂੰ ਪ੍ਰਾਈਜ਼ ਮਨੀ ਦੇ ਤੌਰ 'ਤੇ 15 ਲੱਖ ਰੁਪਏ ਤੇ ਇਕ ਟਰਾਫੀ ਭੇਟ ਵਜੋਂ ਦਿੱਤੀ ਗਈ, ਜਦੋਂ ਕਿ ਉਸ ਦੇ ਗੁਰੂ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ । ਬਿਸ਼ਾਲ ਨੂੰ ਅਸਮ ਤੋਂ ਕਾਫ਼ੀ ਸਮਰਥਨ ਮਿਲਿਆ । ਅੰਤਿਮ ਰਾਊਂਡ 'ਚ ਚਾਰੇ ਮੁਕਾਬਲੇਬਾਜ਼ਾਂ ਨੇ ਮਿਲ ਕੇ ਡਾਂਸ ਕੀਤਾ ਸੀ। ਇਹ ਇਨ੍ਹਾਂ ਦੀ ਆਖਰੀ ਪਰਫਾਰਮੈਂਸ ਸੀ। ਇਸ ਸ਼ੋਅ ਦੇ ਜੱਜ ਸ਼ਿਲਪਾ ਸ਼ੈੱਟੀ, ਗੀਤਾ ਕਪੂਰ ਤੇ ਅਨੁਰਾਗ ਬਸੁ ਹੈ । ਫਿਨਾਲੇ 'ਚ ਵਰੁਣ ਧਵਨ ਵੀ ਪੁੱਜੇ ਸਨ ।
Bishal Sharma ਸਾਰੇ ਮੁਕਾਬਲੇਬਾਜ਼ ਆਪਣੇ ਪੇਸ਼ਕਾਰੀ ਨਾਲ ਨਾ ਸਿਰਫ ਜੱਜਾਂ ਨੂੰ ਸਗੋਂ ਦਰਸ਼ਕਾਂ ਦਾ ਵੀ ਦਿਲ ਚੁਰਾ ਲਿਆ । ਹਰਿਆਣਾ ਦੀ ਵੈਸ਼ਣਵੀ ਫਿਨਾਲੇ ਲਈ ਬਹੁਤ ਉਤਸ਼ਾਹਤ ਸੀ। ਉਸ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਫਿਨਾਲੇ ਤੱਕ ਪੁੱਜੇਗੀ, ਉਹ ਸਿਰਫ 5 ਸਾਲ ਦੀ ਹੈ। ਸ਼ੋਅ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਹੋਸਟ ਜੈਅ ਭਾਨੁਸ਼ਾਲੀ ਨੇ ਮੁਕਾਬਲੇਬਾਜ਼ਾਂ ਨੂੰ ਸਟੇਜ ਬੁਲਾਇਆ ਤੇ ਆਪਣੇ ਵਾਅਦੇ ਮੁਤਾਬਕ ਉਨ੍ਹਾਂ ਨੂੰ ਕਾਫੀ ਤੋਹਫੇ ਦਿੱਤੇ | ਇਸ ਸ਼ੋਅ 'ਚ ਕਪਿਲ ਸ਼ਰਮਾ ਦੇ ਸ਼ੋਅ 'ਫੈਮਿਲੀ ਨਾਈਟ ਵਿਦ ਕਪਿਲ ਸ਼ਰਮਾ' ਨੂੰ ਵੀ ਪ੍ਰਮੋਟ ਕੀਤਾ ਗਿਆ। ਇਹ ਸ਼ੋਅ 25 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ।
Bishal Sharmaਸ਼ੋਅ ਨੂੰ ਕੀਕੂ ਸ਼ਾਰਦਾ ਨੇ ਪ੍ਰਮੋਟ ਕੀਤਾ।ਇਸ ਮੌਕੇ ਜੱਜ ਸ਼ਿਲਪਾ ਨੇ ਧਮਾਕੇਦਾਰ ਪ੍ਰਫਾਰਮ ਕੀਤਾ ਜਿਥੇ ਉਨ੍ਹਾਂ ਨੇ ਸ਼ੁਰੂਆਤ ਸਲਮਾਨ ਖਾਨ ਦੇ ਸੁਪਰਹਿੱਟ ਨੰਬਰ ਸਵੈਗ ਸੇ ਸਵਾਗਤ ਦੇ ਨਾਲ ਕੀਤੀ। ਸ਼ਿਲਪਾ ਨੇ ਬਾਲੀਵੁੱਡ ਗੀਤਾਂ ਤੇ ਡਾਂਸ ਦੇ ਸਾਕ ਬੈਲੇ ਡਾਂਸ ਵੀ ਕੀਤਾ । ਇਸ ਤੋਂ ਬਾਅਦ ਸ਼ਿਲਪਾ ਨੇ ਲੈਲਾ ਗੀਤ ਪਰਫਾਰਮੈਂਸ ਦੇ ਨਾਲ ਪੂਰੇ ਸ਼ੋਅ ਵਿੱਚ ਐਨਰਜੀ ਭਰ ਦਿੱਤੀ।