
ਪਹਿਲੀ ਵਾਰੀ ਇਸ ਪੁਰਸਕਾਰ ਕੋਈ ਵੀ ਭਾਰਤੀ ਔਰਤ ਡਾਇਰੈਕਟਰ ਵੀ ਦੌੜ ’ਚ
ਕਾਨਸ: ਪਾਇਲ ਕਪਾੜੀਆ ਦੀ ਫਿਲਮ ‘ਆਲ ਵੀ ਇਮੇਜਿਨ ਐਜ਼ ਲਾਈਟ’ ਨੇ 77ਵੇਂ ਕਾਨਸ ਫਿਲਮ ਮੇਲੇ ’ਚ ਪਾਲਮੇ ਡੀ’ਓਰ ਪੁਰਸਕਾਰ ਦੀ ਦੌੜ ’ਚ ਸ਼ਾਮਲ ਹੋ ਕੇ ਇਤਿਹਾਸ ਰਚ ਦਿਤਾ ਹੈ।
ਇਸ ਫ਼ਿਲਮ ਮੇਲੇ ’ਚ ਦਿਤੇ ਜਾਣ ਵਾਲੇ ਚੋਟੀ ਦੇ ਪੁਰਸਕਾਰ ਲਈ ਕੋਈ ਵੀ ਭਾਰਤੀ ਔਰਤ ਡਾਇਰੈਕਟਰ ਕਦੇ ਵੀ ਦੌੜ ’ਚ ਨਹੀਂ ਰਹੀ ਹੈ ਅਤੇ ਨਾ ਹੀ ਦੇਸ਼ ਦੇ ਕਿਸੇ ਫਿਲਮ ਨਿਰਮਾਤਾ ਨੇ ਇਹ ਵੱਕਾਰੀ ਪੁਰਸਕਾਰ ਜਿੱਤਿਆ ਹੈ।
ਅੱਜ ਖ਼ਤਮ ਹੋ ਰਹੇ ਫ਼ਿਲਮ ਮੇਲੇ ’ਚ ਸਮੀਖਿਆਕਰਤਾਵਾਂ ਦੀ ਤਾਰੀਫ਼ ਬਟੋਰਨ ਵਾਲੀ ਇਸ ਫ਼ਿਲਮ ’ਚ ਅਪਣੀ ਮੰਜ਼ਿਲ ਤਲਾਸ਼ ਰਹੀਆਂ ਔਰਤਾਂ ਦੀ ਕਹਾਣੀ ਬਿਆਨ ਕੀਤੀ ਗਈ ਹੈ।
ਕਪਾਡੀਆ ਨੇ ਚਾਰ ਪ੍ਰਮੁੱਖ ਅਦਾਕਾਰਾਂ ਅਤੇ ਅਦਾਕਾਰਾਵਾਂ ਕਾਨੀ ਕੁਸ਼ਰੂਤੀ, ਦਿਵਿਆ ਪ੍ਰਭਾ, ਹਿਰਦੇਯੂ ਹਾਰੂਨ ਅਤੇ ਛਾਇਆ ਕਦਮ ਸਮੇਤ ਫਿਲਮ ਨਿਰਮਾਣ ਟੀਮ ਦੇ ਮੈਂਬਰਾਂ ਨਾਲ ਸ਼ੁਕਰਵਾਰ ਸਵੇਰੇ ਫੈਸਟੀਵਲ ਦੀ ਪ੍ਰੈਸ ਕਾਨਫਰੰਸ ਇਮਾਰਤ ਵਿਚ ਸਮੀਖਿਆਕਰਤਾਵਾਂ ਨੂੰ ਸੰਬੋਧਿਤ ਕੀਤਾ। ਆਲੋਚਕਾਂ ਨੇ ਫਿਲਮ ਦੀ ਜ਼ੋਰਦਾਰ ਤਾਰੀਫ਼ ਕੀਤੀ ਹੈ।
ਅਮਰੀਕੀ ਰਸਾਲੇ ਵੈਰਾਇਟੀ ਦੀ ਫਿਲਮ ਆਲੋਚਕ ਜੈਸਿਕਾ ਕਿਆਂਗ ਨੇ ਕਿਹਾ ਕਿ ਅਪਣੇ ਕਰੀਅਰ ’ਚ ਕਪਾਡੀਆ ਨੇ ਸਿਰਫ ਦੋ ਫਿਲਮਾਂ ’ਚ ਇੰਨਾ ਪ੍ਰਭਾਵਤ ਕੀਤਾ ਹੈ।
‘ਦਿ ਗਾਰਡੀਅਨ’ ਦੇ ਪੀਟਰ ਬ੍ਰੈਡਸ਼ਾ ਨੇ ਲਿਖਿਆ, ‘‘ਕਪਾਡੀਆ ਦੀ ਫਿਲਮ ’ਚ ਸੱਤਿਆਜੀਤ ਰੇ ਦੀ ‘ਦਿ ਬਿੱਗ ਸਿਟੀ’ (ਮਹਾਨਗਰ) ਅਤੇ ‘ਡੇਜ਼ ਐਂਡ ਨਾਈਟਸ ਇਨ ਦ ਫਾਰੈਸਟ’ (ਅਰਨਯੇਰ ਦਿਨ ਰਾਤਰੀ) ਦੀ ਝਲਕ ਹੈ, ਇਹ ਬਹੁਤ ਹੀ ਨਿਪੁੰਨ ਅਤੇ ਮਨੋਰੰਜਕ ਹੈ।’’