ਦਿਲਜੀਤ ਦੋਸਾਂਝ ਨੇ ‘ਸਰਦਾਰ ਜੀ 3’ ਨੂੰ ਵਿਦੇਸ਼ਾਂ ’ਚ ਰਿਲੀਜ਼ ਕਰਨ ਦੇ ਫੈਸਲੇ ਦਾ ਕੀਤਾ ਬਚਾਅ 
Published : Jun 25, 2025, 10:02 pm IST
Updated : Jun 25, 2025, 10:02 pm IST
SHARE ARTICLE
Diljit Dosanjh
Diljit Dosanjh

ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਪੰਜਾਬੀ ਅਦਾਕਾਰ-ਸੰਗੀਤਕਾਰ ਉਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ

ਨਵੀਂ ਦਿੱਲੀ : ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨੂੰ ਫ਼ਿਲਮ ’ਚ ਲੈਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਫਿਲਮ ‘ਸਰਦਾਰ ਜੀ 3’ ਨੂੰ ਵਿਦੇਸ਼ਾਂ ’ਚ ਰਿਲੀਜ਼ ਕਰਨ ਦੇ ਅਪਣੇ ਫੈਸਲੇ ਦਾ ਬਚਾਅ ਕੀਤਾ ਹੈ। ਇਹ ਵਿਵਾਦ ਇਸ ਹਫਤੇ ਦੀ ਸ਼ੁਰੂਆਤ ਵਿਚ ਉਦੋਂ ਸ਼ੁਰੂ ਹੋਇਆ ਸੀ ਜਦੋਂ ਦੁਸਾਂਝ ਨੇ 27 ਜੂਨ ਨੂੰ ਵਿਦੇਸ਼ਾਂ ਵਿਚ ਰਿਲੀਜ਼ ਹੋਣ ਵਾਲੀ ਫਿਲਮ ‘ਸਰਦਾਰ ਜੀ 3’ ਦਾ ਟਰੇਲਰ ਸਾਂਝਾ ਕੀਤਾ ਸੀ। 

ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਪੰਜਾਬੀ ਅਦਾਕਾਰ-ਸੰਗੀਤਕਾਰ ਉਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ, ਜਦਕਿ ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ (ਏ.ਆ.ਈ.ਸੀ.ਡਬਲਯੂ.ਏ.) ਅਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਅਨ ਸਿਨੇ ਇੰਪਲਾਈਜ਼ (ਐਫ.ਡਬਲਯੂ.ਆਈ.ਸੀ.ਈ.) ਵਰਗੀਆਂ ਟਰੇਡ ਯੂਨੀਅਨਾਂ ਨੇ ਪਹਿਲਗਾਮ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਆਮਿਰ ਨਾਲ ਸਹਿਯੋਗ ਕਰਨ ਲਈ ਦੋਸਾਂਝ ਦੀ ਆਲੋਚਨਾ ਕੀਤੀ ਹੈ। 

ਬੀ.ਬੀ.ਸੀ. ਏਸ਼ੀਅਨ ਨੈੱਟਵਰਕ ਨੂੰ ਦਿਤੇ ਇੰਟਰਵਿਊ ਵਿਚ ਦੁਸਾਂਝ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਫਿਲਮ ਸਾਈਨ ਕੀਤੀ ਸੀ ਤਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੋਈ ਪਰੇਸ਼ਾਨੀ ਨਹੀਂ ਸੀ। ਉਨ੍ਹਾਂ ਕਿਹਾ ਕਿ ਫਿਲਮ ਦੇ ਨਿਰਮਾਤਾ ਪਹਿਲਾਂ ਹੀ ਘਾਟੇ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਪਾਕਿਸਤਾਨੀ ਕਲਾਕਾਰਾਂ ਉਤੇ ਪਾਬੰਦੀ ਕਾਰਨ ਫਿਲਮ ਭਾਰਤ ’ਚ ਨਹੀਂ ਆਵੇਗੀ ਅਤੇ ਅਜਿਹੀ ਸਥਿਤੀ ’ਚ ਵਿਦੇਸ਼ਾਂ ’ਚ ਰਿਲੀਜ਼ ਹੋਣਾ ਜਾਇਜ਼ ਹੈ।  

ਉਨ੍ਹਾਂ ਕਿਹਾ, ‘‘ਜਦੋਂ ਇਹ ਫਿਲਮ ਬਣਾਈ ਗਈ ਸੀ ਤਾਂ ਸਥਿਤੀ ਠੀਕ ਸੀ। ਅਸੀਂ ਇਸ ਦੀ ਸ਼ੂਟਿੰਗ ਫ਼ਰਵਰੀ ਵਿਚ ਕੀਤੀ ਸੀ ਅਤੇ ਉਸ ਸਮੇਂ ਸੱਭ ਕੁੱਝ ਠੀਕ ਚੱਲ ਰਿਹਾ ਸੀ। ਦੇਖੋ, ਬਹੁਤ ਸਾਰੀਆਂ ਚੀਜ਼ਾਂ ਹਨ, ਵੱਡੀਆਂ ਚੀਜ਼ਾਂ ਹਨ, ਜੋ ਸਾਡੇ ਕਾਬੂ ਵਿਚ ਨਹੀਂ ਹਨ। ਇਸ ਲਈ ਨਿਰਮਾਤਾਵਾਂ ਨੇ ਫੈਸਲਾ ਕੀਤਾ ਕਿ ਹੁਣ ਇਹ ਫਿਲਮ ਭਾਰਤ ’ਚ ਰਿਲੀਜ਼ ਨਹੀਂ ਹੋਵੇਗੀ, ਇਸ ਲਈ ਇਸ ਨੂੰ ਵਿਦੇਸ਼ਾਂ ’ਚ ਰਿਲੀਜ਼ ਕਰੀਏ।’’

ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਸ਼ਮਣੀ ਵਧ ਗਈ ਸੀ। ਇਸ ਦੇ ਜਵਾਬ ’ਚ ਭਾਰਤੀ ਹਥਿਆਰਬੰਦ ਬਲਾਂ ਨੇ 7 ਮਈ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ’ਚ 9 ਅਤਿਵਾਦੀ ਕੈਂਪਾਂ ਉਤੇ ਹਮਲਾ ਕੀਤਾ ਸੀ। 

ਇਸ ਤੋਂ ਬਾਅਦ ਹਾਨੀਆ, ਫਵਾਦ ਖਾਨ, ਮਾਹਿਰਾ ਖਾਨ, ਅਲੀ ਜ਼ਫਰ, ਆਤਿਫ ਅਸਲਮ ਅਤੇ ਰਾਹਤ ਫਤਿਹ ਅਲੀ ਖਾਨ ਸਮੇਤ ਕਈ ਪਾਕਿਸਤਾਨੀ ਅਦਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਭਾਰਤ ’ਚ ਰੋਕ ਦਿਤੇ ਗਏ ਸਨ। ਕਈ ਵਪਾਰਕ ਸੰਗਠਨਾਂ ਨੇ ਵੀ ਭਾਰਤੀ ਫਿਲਮ ਉਦਯੋਗ ਵਿਚ ਪਾਕਿਸਤਾਨੀ ਕਲਾਕਾਰਾਂ ਉਤੇ ਪਾਬੰਦੀ ਲਗਾਉਣ ਦੀ ਅਪਣੀ ਮੰਗ ਦੁਹਰਾਈ। 

ਦੁਸਾਂਝ ਨੇ ਕਿਹਾ ਕਿ ਨਿਰਮਾਤਾਵਾਂ ਨੇ ‘ਸਰਦਾਰ ਜੀ 3’ ’ਚ ਕਾਫੀ ਪੈਸਾ ਨਿਵੇਸ਼ ਕੀਤਾ ਹੈ ਅਤੇ ਉਨ੍ਹਾਂ ਨੂੰ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧਣ ਦਾ ਅੰਦਾਜ਼ਾ ਨਹੀਂ ਸੀ। ਅਮਰ ਹੁੰਦਲ ਦੇ ਨਿਰਦੇਸ਼ਨ ’ਚ ਬਣੀ ‘ਸਰਦਾਰ ਜੀ 3’ ਨੂੰ ਵ੍ਹਾਈਟ ਹਿੱਲ ਸਟੂਡੀਓਜ਼ ਦੇ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਨੇ ਪ੍ਰੋਡਿਊਸ ਕੀਤਾ ਹੈ। 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement