ਅਦਾਕਾਰਾ ਮਲੀਸ਼ਾ ਹਿਨਾ ਖਾਨ ਨੇ ਤਾਲਿਬਾਨੀ ਗੋਲੀਬਾਰੀ ਵਿੱਚ ਗੁਆਏ 4 ਰਿਸ਼ਤੇਦਾਰ, ਕਿਹਾ..
Published : Aug 25, 2021, 1:14 pm IST
Updated : Aug 25, 2021, 1:14 pm IST
SHARE ARTICLE
Actress Malisha Hina Khan
Actress Malisha Hina Khan

'ਮੈਂ ਖੁਸ਼ਕਿਸਮਤ ਹਾਂ ਜੋ ਭਾਰਤ ਵਿੱਚ ਹਾਂ'

 

ਇਸਲਾਮਾਬਾਦ : ਇਨ੍ਹੀਂ ਦਿਨੀਂ ਪੂਰੀ ਦੁਨੀਆਂ ਦੀ ਨਜ਼ਰ ਅਫਗਾਨਿਸਤਾਨ ਦੇ ਹਾਲਾਤ 'ਤੇ ਹੈ।  ਅਜਿਹੀ ਸਥਿਤੀ ਵਿੱਚ ਉੱਥੋਂ ਹੈਰਾਨ ਕਰਨ ਵਾਲੀਆਂ ਖ਼ਬਰਾਂ, ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆ ਰਹੇ ਹਨ।

 

ਤਾਲਿਬਾਨ ਦੀ ਗੋਲੀਬਾਰੀ ਕਾਰਨ ਬਾਲੀਵੁੱਡ ਵਿੱਚ ਕੰਮ ਕਰ ਰਹੀ ਇੱਕ ਅਭਿਨੇਤਰੀ ਮਲੀਸ਼ਾ ਹਿਨਾ ਖਾਨ ਦੇ ਇੱਕ ਜਾਂ ਦੋ ਨਹੀਂ ਬਲਕਿ ਚਾਰ ਰਿਸ਼ਤੇਦਾਰਾਂ ਦੀ ਜਾਨ ਚਲੀ ਗਈ ਹੈ। ਪਾਕਿਸਤਾਨੀ-ਅਫਗਾਨ ਮੂਲ ਦੀ ਅਦਾਕਾਰਾ ਮਲੀਸ਼ਾ ਹਿਨਾ ਖਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਲਿਖ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਦੱਸਿਆ ਹੈ।

 

 

ਅਭਿਨੇਤਰੀ ਮਲੀਸ਼ਾ ਹਿਨਾ ਖਾਨ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ ਕਿ ਲੜਾਈ' ਚ ਉਸ ਦੇ ਚਾਚਾ, ਭਤੀਜੇ ਅਤੇ ਦੋ ਚਚੇਰੇ ਭਰਾ ਮਾਰੇ ਗਏ ਸਨ। ਮਲੀਸ਼ਾ ਦੇ ਪਰਿਵਾਰ ਦੇ 5-6 ਮੈਂਬਰ ਅਜੇ ਵੀ ਅਫਗਾਨਿਸਤਾਨ ਵਿੱਚ ਹਨ। ਜਿਸ ਵਿੱਚ ਉਸਦਾ ਇੱਕ ਛੋਟਾ ਭਰਾ ਅਤੇ ਭੈਣ ਵੀ ਹੈ, ਪਰ ਉਹ ਲੁਕੇ ਹੋਏ ਹਨ। ਤੁ ਦੱਸ ਦੇਈਏ ਕਿ ਮਲੀਸ਼ਾ ਪਿਛਲੇ ਕਈ ਸਾਲਾਂ ਤੋਂ ਮੁੰਬਈ ਵਿੱਚ ਰਹਿ ਰਹੀ ਹੈ।

ਆਪਣੇ ਪਰਿਵਾਰ ਦੇ ਮ੍ਰਿਤਕਾਂ ਬਾਰੇ ਜਾਣਕਾਰੀ ਦਿੰਦਿਆਂ ਮਲੀਸ਼ਾ ਫੇਸਬੁੱਕ ਅਤੇ ਟਵਿੱਟਰ ਅਕਾਂਊਟ 'ਤੇ ਆਈ ਅਤੇ ਆਪਣੇ ਦਿਲ ਦੀ ਗੱਲ ਕਹੀ। ਉਸਨੇ ਜਾਣਕਾਰੀ ਦਿੰਦਿਆ ਲਿਖਿਆ, 'ਅਫਗਾਨਿਸਤਾਨ ਤੋਂ ਇੱਕ ਦੁਖਦਾਈ ਖ਼ਬਰ ਆ ਰਹੀ ਹੈ। ਮੇਰੇ ਪਰਿਵਾਰ ਨੇ ਮੇਰੇ ਚਾਚਾ ਅਤੇ ਦੋ ਚਚੇਰੇ ਭਰਾਵਾਂ ਸਮੇਤ 4 ਮੈਂਬਰਾਂ ਨੂੰ ਗੁਆ ਦਿੱਤਾ ਜੋ ਟਰਾਂਸਪੋਰਟ ਮੰਤਰਾਲੇ ਵਿੱਚ ਅਫਗਾਨ ਸਰਕਾਰ ਲਈ ਕੰਮ ਕਰਦੇ ਸਨ। ਉਹ ਸਾਰੇ ਮਾਰੇ ਗਏ ਸਨ, ਜਿਸ ਕਾਰ ਵਿੱਚ ਉਹ ਸਨ ਉਹ ਤਾਲਿਬਾਨ ਦੀ ਭਾਰੀ ਗੋਲਾਬਾਰੀ ਦੀ ਲਪੇਟ ਵਿੱਚ ਆ ਗਿਆ ਅਤੇ ਧਮਾਕਾ ਹੋ ਗਿਆ। ਅਸੀਂ ਬਹੁਤ ਭਾਗਸ਼ਾਲੀ ਹਾਂ, ਜੋ ਭਾਰਤ ਵਿੱਚ ਰਹਿੰਦੇ ਹਨ ਧੰਨਵਾਦ ਨਰਿੰਦਰ ਮੋਦੀ ਜੀ।

 

photophoto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement