ਜੈਲਲਿਤਾ ਬਾਇਓਪਿਕ ਦੀ ਪਹਿਲੀ ਝਲਕ ਆਉਣ 'ਤੇ ਹੀ ਟ੍ਰੋਲ ਹੋ ਗਈ ਕੰਗਣਾ 
Published : Nov 25, 2019, 11:23 am IST
Updated : Nov 25, 2019, 12:31 pm IST
SHARE ARTICLE
Kangana Ranaut
Kangana Ranaut

ਫ਼ਿਲਮ ਵਿਚ ਕੰਗਣਾ ਦੇ ਕਾਫ਼ੀ ਲੁੱਕ ਦੇਖਣ ਨੂੰ ਮਿਲ ਰਹੇ ਹਨ। ਕੁੱਝ ਲੋਕ ਕੰਗਣਾ ਦੀਆਂ ਇਹਨਾਂ ਅਲੱਗ-ਅਲੱਗ ਤਸਵੀਰਾਂ ਨੂੰ ਟ੍ਰੋਲ ਵੀ ਕਰ ਰਹੇ ਹਨ

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਕੰਗਣਾ ਰਾਣੌਤ ਇਨ੍ਹਾਂ ਦਿਨਾਂ ਵਿਚ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਬਾਇਓਪਿਕ ਨੂੰ ਲੈ ਕੇ ਕਾਫ਼ੀ ਸੁਰਖ਼ੀਆਂ ਵਿਚ ਹੈ। ਦਰਅਸਲ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਦਿਨਾਂ ਤੋਂ ਚਰਚਾ ਹੋ ਰਹੀ ਹੈ। ਇਨ੍ਹਾਂ ਦਿਨਾਂ ਵਿਚ ਕੰਗਣਾ ਫ਼ਿਲਮ ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। ਹਾਲ ਹੀ ਵਿਚ ਕੰਗਣਾ ਦੀ ਇਸ ਫ਼ਿਲਮ ਦੀ ਪਹਿਲੀ ਲੁੱਕ ਸਾਹਮਣੇ ਆਈ ਹੈ।

 



 

 

ਇਸ ਦੇ ਨਾਲ ਹੀ ਇਸ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਜਿਸ ਵਿਚ ਕੰਗਣਾ ਰਾਣੌਤ ਦੀਆਂ ਕੁੱਝ ਵੱਖਰੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਫ਼ਿਲਮ ਦੀ ਪਹਿਲੀ ਲੁੱਕ ਸ਼ੇਅਰ ਕੀਤਾ ਹੈ। ਜਿਸ ਵਿਚ ਜੈਲਲਿਤਾ ਦੇ ਰੋਲ ਵਿਚ ਕੰਗਣਾ ਨਜ਼ਰ ਆ ਰਹੀ ਹੈ। ਕੰਗਣਾ ਦੇ ਹਰੇ ਕੱਪੜੇ ਪਾਏ ਹੋਏ ਹਨ। ਇਹ ਤਸਵੀਰ ਸ਼ੇਅਰ ਕਰਦੇ ਹੋਏ ਆਦਰਸ਼ ਨੇ ਲਿਖਿਆ ਕਿ ਜੈਲਲਿਤਾ ਬਾਇਓਪਿਕ ਦੀ ਪਹਿਲੀ ਝਲਕ। ਥਲਾਇਵੀ ਦੇ ਰੋਲ ਵਿਚ ਕੰਗਣਾ ਰਾਣੌਤ।

 



 

 

ਇਸ ਫ਼ਿਲਮ ਦੇ ਨਿਰਦੇਸ਼ਕ ਵਿਸ਼ਨੂ ਇਦੁਰੀ ਹੈਅਤੇ ਸ਼ੈਲੇਸ਼ ਆਰ ਸਿੰਘ ਇਸ ਦਾ ਨਿਰਮਾਣ ਕਰ ਰਹੇ ਹਨ ਇਹ ਫ਼ਿਲਮ 26 ਜੂਨ 2020 ਨੂੰ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਇਕ ਵੀਡੀਓ ਵੀ ਸ਼ੇਅਰ ਕੀਤਾ ਗਿਆ ਹੈ ਜਿਸ ਵਿਚ ਜੈਲਲਿਤਾ ਦੇ ਜੀਵਨ ਦੇ ਦੋ ਅਲੱਗ ਚੇਹਰੇ ਦੇਖਣ ਨੂੰ ਮਿਲ ਰਹੇ ਹਨ। ਪਹਿਲਾ ਉਹਨਾਂ ਦਾ ਸ਼ੁਰੂਆਤੀ ਦੌਰ ਜਦੋਂ ਉਹ ਇਕ ਆਦਾਕਾਰਾ ਸੀ ਅਤੇ ਦੂਜਾ ਜਦੋਂ ਉਹਨਾਂ ਨੇ ਆਪਣੇ ਰਾਜਨੀਤਿਕ ਦੌਰ ਦੀ ਸ਼ੁਰੂਆਤ ਕੀਤੀ ਸੀ।

 



 

 

ਫ਼ਿਲਮ ਵਿਚ ਕੰਗਣਾ ਦੇ ਕਾਫ਼ੀ ਲੁੱਕ ਦੇਖਣ ਨੂੰ ਮਿਲ ਰਹੇ ਹਨ। ਕੁੱਝ ਲੋਕ ਕੰਗਣਾ ਦੀਆਂ ਇਹਨਾਂ ਅਲੱਗ-ਅਲੱਗ ਤਸਵੀਰਾਂ ਨੂੰ ਟ੍ਰੋਲ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਹੈ ਕਿ ਇਸ ਦਾ ਐਨੀਮੇਸ਼ਨ ਬਹੁਤ ਖ਼ਰਾਬ ਹੈ। ਇੱਕ ਹੋਰ ਨੇ ਲਿਖਿਆ ਕਿ ਇੰਝ ਲੱਗ ਰਿਹਾ ਹੈ ਕਿ ਜਿਵੇਂ ਕੋਈ ਪੁਤਲਾ ਖੜ੍ਹਾ ਹੁੰਦਾ ਹੈ। ਕੁੱਝ ਲੋਕ ਕਾਰਟੂਨ ਦੀਆਂ ਤਸਵੀਰਾਂ ਨਾਲ ਕੰਗਣਾ ਦੀਆਂ ਤਸਵੀਰਾਂ ਨੂੰ ਲਗਾ ਰਹੇ ਹਨ।

 



 

 

ਇਕ ਯੂਜ਼ਰ ਨੇ ਲਿਖਿਆ ਕਿ ਸਾਨੂੰ ਅੰਮਾ(ਜੈਲਲਿਤਾ) ਦੇ ਲਈ ਦੁੱਖ ਹੋ ਰਿਹਾ ਹੈ ਇਸ ਉਹਨਾਂ ਦੀ ਬੇਇੱਜ਼ਤੀ ਹੈ। ਇੱਕ ਪਾਸੇ ਕੰਗਣਾ ਦੀ ਬੇਇੱਜ਼ਤੀ ਹੋ ਰਹੀ ਹੈ ਤਾਂ ਦੂਜੇ ਪਾਸੇ ਉਸ ਦੀਆਂ ਇਹਨਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ ਕਿ ਕੰਗਣਾ ਇਸ ਲੁੱਕ ਵਿਚ ਪਰਫੈਕਟ ਲੱਗ ਰਹੀ ਹੈ। ਕੋਈ ਕਹਿ ਰਿਹਾ ਹੈ ਕਿ ਕੰਗਣਾ ਦਾ ਟ੍ਰਾਸਫਾਰਮੇਸ਼ਨ ਬਹੁਤ ਵਧੀਆ ਹੈ ਪਰ ਅਸਲੀ ਮਜ਼ਾ ਤਾਂ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਆਵੇਗਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement