ਹੁਣ ਇਸ ਬੱਚੇ ਦੀ ਖੁੱਲ੍ਹੀ ਕਿਸਮਤ, ਮਿਊਜ਼ਿਕ ਵੀਡੀਓ 'ਚ ਗੁਰੂ ਰੰਧਾਵਾ ਕਰਨਗੇ ਕਾਸਟ
Published : Jan 26, 2020, 1:45 pm IST
Updated : Jan 26, 2020, 1:45 pm IST
SHARE ARTICLE
File photo
File photo

ਗੁਰੂ ਰੰਧਾਵਾ ਹੋਏ ਬੱਚੇ ਦੇ ਫੈਨ

ਮੁੰਬਈ — ਇੰਟਰਨੈੱਟ ਇਕ ਅਜਿਹਾ ਯੰਤਰ ਬਣ ਚੁੱਕਾ ਹੈ, ਜਿਸ 'ਤੇ ਰਾਤੋਂ-ਰਾਤ ਕਿਸੇ ਦੀ ਵੀ ਕਿਸਮਤ ਚਮਕ ਸਕਦੀ ਹੈ। ਇਕ ਰਾਤ 'ਚ ਹੀ ਇੰਟਰਨੈੱਟ ਤੇ ਸੋਸ਼ਲ ਮੀਡੀਆ ਕਿਸੇ ਨੂੰ ਵੀ ਸਟਾਰ ਬਣਾ ਸਕਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਈ ਵਾਰ ਅਜਿਹੀਆਂ ਵੀਡੀਓ ਕਾਰਨ ਕਿਸੇ ਆਮ ਵਿਅਕਤੀ ਨੂੰ ਵੱਡਾ ਇਨਾਮ ਮਿਲ ਜਾਂਦਾ ਹੈ।

ਹੁਣ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਿ ਇਕ ਛੋਟੇ ਬੱਚੇ ਦੀ ਹੈ। ਇਸ ਵਾਇਰਲ ਵੀਡੀਓ ਕਾਰਨ ਉਸ ਬੱਚੇ ਨੂੰ ਵੱਡਾ ਬ੍ਰੇਕ ਮਿਲਣ ਵਾਲਾ ਹੈ। ਦਰਅਸਲ, ਇਕ ਛੋਟਾ ਬੱਚਾ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਦੇ ਗੀਤ 'ਹਾਈ ਰੇਟਿਡ ਗੱਬਰੂ' 'ਤੇ ਜ਼ਬਰਦਸਤ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਗੁਰੂ ਰੰਧਾਵਾ ਇਸ ਬੱਚੇ ਦੇ ਫੈਨ ਹੋ ਗਏ ਤੇ ਇਸ ਬੱਚੇ ਨੂੰ ਬ੍ਰੇਕ ਦੇਣ ਲਈ ਆਖ ਰਹੇ ਹਨ।

File PhotoFile Photo

ਦੱਸ ਦਈਏ ਕਿ ਗੁਰੂ ਰੰਧਾਵਾ ਨੇ ਇਸ ਵੀਡੀਓ ਨੂੰ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਲਿਖਿਆ, ''ਇਸ ਨੂੰ ਦੇਖਣ ਤੇ ਵਧਾਵਾ ਦੇਣ ਦੀ ਲੋੜ ਹੈ। ਕੀ ਪ੍ਰਤਿਭਾ (ਹੁਨਰ) ਹੈ, ਮੇਰਾ ਗੀਤ ਚੁਣਨ ਲਈ ਤੇ ਡਾਂਸ ਦਿਖਾਉਣ ਲਈ ਤੁਹਾਡਾ ਧੰਨਵਾਦ। ਇਸ ਨਾਲ ਮਿਲਣਾ ਪਸੰਦ ਕਰਾਂਗਾ ਤੇ ਆਪਣੇ ਮਿਊਜ਼ਿਕ ਵੀਡੀਓ 'ਚ ਫੀਚਰ ਕਰਨਾ ਵੀ ਪਸੰਦ ਕਰਾਂਗਾ।''

Guru RandhawaGuru Randhawa

ਜ਼ਿਕਰਯੋਗ ਹੈ ਕਿ ਗੁਰੂ ਰੰਧਾਵਾ ਨੇ ਇੰਡਸਟਰੀ ਨੂੰ 'ਲੱਗਦੀ ਲਾਹੌਰ ਦੀ', 'ਪਟੋਲਾ', 'ਸੂਟ' ਵਰਗੇ ਕਈ ਸੁਪਰਹਿਟ ਗੀਤ ਦਿੱਤੇ ਹਨ। ਗੁਰੂ ਰੰਧਾਵਾ ਦੀ ਫੈਨ ਫਾਲੋਇੰਗ ਵੀ ਕਾਫੀ ਜ਼ਿਆਦਾ ਹੈ ਅਤੇ ਉਹ ਕਈ ਗੀਤ ਹਿੰਦੀ ਫਿਲਮਾਂ 'ਚ ਵੀ ਗਾ ਚੁੱਕੇ ਹਨ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement