ਮਹਾਂਵਾਰੀ 'ਤੇ ਬਣੀ ਭਾਰਤ ਦੀ ਲਘੂ ਫ਼ਿਲਮ ਨੂੰ ਮਿਲਿਆ ਆਸਕਰ
Published : Feb 26, 2019, 12:01 pm IST
Updated : Feb 26, 2019, 12:01 pm IST
SHARE ARTICLE
India-set short film 'Period. End of Sentence' wins Oscar
India-set short film 'Period. End of Sentence' wins Oscar

ਭਾਰਤ ਦੇ ਪੇਂਡੂ ਖੇਤਰਾਂ ਵਿਚ ਮਹਾਂ ਵਾਰੀ ਦੇ ਸਮੇਂ ਔਰਤਾਂ ਨੂੰ ਹੋਣ ਵਾਲੀ ਸਮੱਸਿਆ ਅਤੇ ਪੈਡ ਦੀ ਅਣਉਪਲਬੱਧਤਾ ਨੂੰ ਲੈ ਕੇ ਬਣੀ ਇਕ ਲਘੂ ਫ਼ਿਲਮ 'ਪੀਰੀਅਡ.......

ਲਾਸ ਏੈਂਜਲਸ : ਭਾਰਤ ਦੇ ਪੇਂਡੂ ਖੇਤਰਾਂ ਵਿਚ ਮਹਾਂ ਵਾਰੀ ਦੇ ਸਮੇਂ ਔਰਤਾਂ ਨੂੰ ਹੋਣ ਵਾਲੀ ਸਮੱਸਿਆ ਅਤੇ ਪੈਡ ਦੀ ਅਣਉਪਲਬੱਧਤਾ ਨੂੰ ਲੈ ਕੇ ਬਣੀ ਇਕ ਲਘੂ ਫ਼ਿਲਮ 'ਪੀਰੀਅਡ ਦਾ ਐਂਡ ਆਫ਼ ਸੇਂਟੇਂਸ ' ਨੂੰ ਡਾਕਿਊਮੈਂਟਰੀ ਸ਼ਾਰਟ ਸਬਜੈਕ ਸ਼੍ਰੇਣੀ ਵਿਚ ਆਸਕਰ ਪੁਰਸਕਾਰ ਮਿਲਿਆ ਹੈ। ਇਸ ਡਾਕਿਊਮੈਂਟਰੀ ਦਾ ਨਿਰਦੇਸ਼ਨ ਰਾਇਕਾ ਜੇਹਤਾਬਚੀ ਨੇ ਕੀਤਾ ਹੈ ਅਤੇ ਇਸ ਨੂੰ ਭਾਰਤੀ ਪ੍ਰਡਿਊਸਰ ਗੁਨੀਤ ਮੋਂਗਾ ਦੀ ਸਿੱਖਿਆ ਐਂਟਰਟੇਨਮੈਂਟ ਨੇ ਬਣਾਇਆ ਹੈ।

ਇਸ ਡਾਕਿਊਮੈਂਟਰੀ ਆਕਵੁੱਡ ਸਕੂਲ ਇੰਨ ਲਾਸ ਏਂਜਲਸ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੀ ਅਧਿਆਪਕ ਮਿਲਿਸਾ ਬਰਟਨ ਦੁਆਰਾ ਸ਼ੁਰੂ ਕੀਤੇ ਗਏ 'ਦ ਪੈਡ ਪ੍ਰੋਜੈਕਟ' ਦਾ ਹਿੱਸਾ ਹੈ। ਜਿਹਤਾਬਚੀ ਨੇ ਆਸਕਰ ਪੁਰਸਕਾਰ ਸਵੀਕਾਰ ਕਰਦੇ ਹੋਏ ਕਿਹਾ ਮੈਂ ਇਸ ਲਈ ਨਹੀਂ ਰੋ ਰਹੀ ਕਿ ਮੇਰੀ ਮਹਾਂਵਾਰੀ ਚਲ ਰਹੀ ਹੈ ਜਾਂ ਕੁਝ ਵੀ। ਮੈਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਮਹਾਂਵਾਰੀ ਨੂੰ ਲੈ ਕੇ ਬਣੀ ਕੋਈ ਫ਼ਿਲਮ ਆਸਕਰ ਵਿਚ ਜਿੱਤ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement