ਖ਼ਬਰਾਂ |

ਤਾਜ਼ਾ |

Pankaj Udhas Death News: ਨਹੀਂ ਰਹੇ ਗ਼ਜ਼ਲ ਗਾਇਕ ਪੰਕਜ ਉਧਾਸ, ਲੰਮੀ ਬਿਮਾਰੀ ਤੋਂ ਬਾਅਦ 72 ਸਾਲ ਦੀ ਉਮਰ 'ਚ ਲਏ ਆਖਰੀ ਸਾਹ

By : GAGANDEEP

Published : Feb 26, 2024, 4:24 pm IST
Updated : Feb 26, 2024, 6:28 pm IST
SHARE ARTICLE
Ghazal singer Pankaj Udhas death News in punjabi
Ghazal singer Pankaj Udhas death News in punjabi

Ghazal Singer Pankaj Udhas News: 2006 'ਚ ਪਦਮ ਸ਼੍ਰੀ ਨਾਲ ਕੀਤਾ ਗਿਆ ਸੀ ਸਨਮਾਨਿਤ

Ghazal singer Pankaj Udhas Death News in Punjabi : ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਦਾ ਅੱਜ 72 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਉਨ੍ਹਾਂ ਦੀ ਬੇਟੀ ਨਾਯਬ ਨੇ ਸੋਸ਼ਲ ਮੀਡੀਆ 'ਤੇ ਦਿਤੀ ਹੈ। ਗ਼ਜ਼ਲ ਗਾਇਕ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਨ੍ਹਾਂ ਨੇ ਸੋਮਵਾਰ 26 ਫਰਵਰੀ ਨੂੰ ਸਵੇਰੇ 11 ਵਜੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਪੰਕਜ ਉਧਾਸ ਨੂੰ ਪ੍ਰਸਿੱਧ ਗ਼ਜ਼ਲ 'ਚਿੱਠੀ ਆ ਗਈ' ਤੋਂ ਖੂਬ ਪਛਾਣ ਮਿਲੀ। 

ਇਹ ਵੀ ਪੜ੍ਹੋ:  Candidate survey 2024: ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ 'ਆਪ' ਉਮੀਦਵਾਰ ਵਜੋਂ ਕੌਣ ਹੈ ਪਹਿਲੀ ਪਸੰਦ ?

ਪੰਕਜ ਉਧਾਸ ਦਾ ਜਨਮ 17 ਮਈ 1951 ਨੂੰ ਜੇਤਪੁਰ, ਗੁਜਰਾਤ ਵਿੱਚ ਹੋਇਆ ਸੀ। ਉਹ ਆਪਣੇ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਉਸ ਦਾ ਪਰਿਵਾਰ ਰਾਜਕੋਟ ਦੇ ਨੇੜੇ ਚਰਖੜੀ ਨਾਮਕ ਕਸਬੇ ਦਾ ਰਹਿਣ ਵਾਲਾ ਸੀ। ਉਸ ਦੇ ਦਾਦਾ ਜੀ ਇਕ ਜ਼ਿਮੀਦਾਰ ਸਨ ਅਤੇ ਭਾਵਨਗਰ ਰਿਆਸਤ ਦੇ ਦੀਵਾਨ ਵੀ ਸਨ।

ਇਹ ਵੀ ਪੜ੍ਹੋ: Punjab News: ਨਵਜੋਤ ਸਿੰਘ ਸਿੱਧੂ ਦੀ ਹਾਲਤ ਵਿਆਹਾਂ ਵਿਚ ਦਿਤੇ ਸੂਟ ਵਰਗੀ, ਅੱਗੇ ਦੀ ਅੱਗੇ ਤੋਰੀ ਜਾਂਦੇ ਨੇ- CM ਭਗਵੰਤ ਮਾਨ 

ਉਨ੍ਹਾਂ ਦੇ ਪਿਤਾ ਕੇਸ਼ੂਭਾਈ ਉਧਾਸ ਇਕ ਸਰਕਾਰੀ ਕਰਮਚਾਰੀ ਸਨ, ਉਨ੍ਹਾਂ ਨੂੰ ਇਸਰਾਜ ਵਜਾਉਣ ਦਾ ਬਹੁਤ ਸ਼ੌਕ ਸੀ। ਉਨ੍ਹਾਂ ਦੀ ਮਾਂ ਜੀਤੂਬੇਨ ਉਧਾਸ ਨੂੰ ਗੀਤਾਂ ਦਾ ਬਹੁਤ ਸ਼ੌਕ ਸੀ। ਇਹੀ ਕਾਰਨ ਸੀ ਕਿ ਪੰਕਜ ਉਧਾਸ ਅਤੇ ਉਨ੍ਹਾਂ ਦੇ ਦੋ ਭਰਾਵਾਂ ਦਾ ਹਮੇਸ਼ਾ ਸੰਗੀਤ ਵੱਲ ਝੁਕਾਅ ਰਿਹਾ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੰਕਜ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਗਾਇਕੀ 'ਚ ਆਪਣਾ ਕਰੀਅਰ ਬਣਾ ਲਵੇਗਾ। ਉਨ੍ਹੀਂ ਦਿਨੀਂ ਭਾਰਤ ਅਤੇ ਚੀਨ ਵਿਚਕਾਰ ਜੰਗ ਚੱਲ ਰਹੀ ਸੀ। ਇਸ ਦੌਰਾਨ ਲਤਾ ਮੰਗੇਸ਼ਕਰ ਦਾ ਗੀਤ 'ਏ ਮੇਰੇ ਵਤਨ ਕੇ ਲੋਗੋਂ' ਰਿਲੀਜ਼ ਹੋਇਆ। ਪੰਕਜ ਨੂੰ ਇਹ ਗੀਤ ਬਹੁਤ ਪਸੰਦ ਆਇਆ। ਉਸ ਨੇ ਇਸ ਗੀਤ ਨੂੰ ਬਿਨਾਂ ਕਿਸੇ ਦੀ ਮਦਦ ਤੋਂ ਉਸੇ ਤਾਲ ਅਤੇ ਧੁਨ ਨਾਲ ਤਿਆਰ ਕੀਤਾ। 

(For more news apart from Ghazal singer Pankaj Udhas Death News in Punjabi, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement