ਦਰਸ਼ਕਾਂ ਨੂੰ ਰਾਸ ਨਹੀਂ ਆਈ ਕਪਿਲ ਦੀ ਵਾਪਸੀ,ਟਵਿੱਟਰ 'ਤੇ ਮਿਲੇ ਅਜਿਹੇ ਕੁਮੈਂਟ 
Published : Mar 26, 2018, 12:39 pm IST
Updated : Mar 26, 2018, 5:04 pm IST
SHARE ARTICLE
Family Time With Kapil Sharma
Family Time With Kapil Sharma

ਕਾਮੇਡੀ ਪ੍ਰੇਮੀਆਂ ਨੂੰ ਇਕ ਵਾਰ ਫ਼ਿਰ ਤੋਂ ਹਸਾਉਣ ਆਏ ਕਪਿਲ ਸ਼ਰਮਾ ਦੀ ਛੋਟੇ ਪਰਦੇ 'ਤੇ ਵਾਪਸੀ ਦਰਸ਼ਕਾਂ ਨੂੰ ਸ਼ਾਇਦ ਪਸੰਦ ਨਹੀਂ ਆਈ

ਕਾਮੇਡੀ ਪ੍ਰੇਮੀਆਂ ਨੂੰ ਇਕ ਵਾਰ ਫ਼ਿਰ ਤੋਂ ਹਸਾਉਣ ਆਏ ਕਪਿਲ ਸ਼ਰਮਾ ਦੀ ਛੋਟੇ ਪਰਦੇ 'ਤੇ ਵਾਪਸੀ ਦਰਸ਼ਕਾਂ ਨੂੰ ਸ਼ਾਇਦ ਪਸੰਦ ਨਹੀਂ ਆਈ।  ਜਿਸ ਦੇ ਨਤੀਜੇ ਵਜੋਂ ਕਪਿਲ ਨੂੰ ਅਪਣੇ ਸ਼ੋਅ ਦੇ ਪ੍ਰਸਾਰ ਤੋਂ ਤੁਰਤ ਬਾਅਦ ਹੀ ਲੋਕਾਂ ਦੀ ਅਲੋਚਨਾ ਦਾ ਸ਼ਿਕਾਰ ਹੋਣਾ ਪਿਆ। ਦਰਅਸਲ ਲੰਮੇ ਸਮੇਂ  ਦੇ ਬ੍ਰੇਕ ਤੋਂ ਬਾਅਦ ਸੋਨੀ ਐਂਟਰਟੇਨਮੈਂਟ 'ਤੇ ਕਪਿਲ ਨੇ ਅਪਣੇ ਨਵੇਂ ਸ਼ੋਅ 'ਫ਼ੈਮਲੀ ਟਾਈਮ ਵਿਦ ਕਪਿਲ ਸ਼ਰਮਾ' ਨਾਲ ਵਾਪਸੀ ਕੀਤੀ ।Tweet on Family Time With Kapil Sharma Tweet on Family Time With Kapil Sharmaਜਿਥੇ ਉਨ੍ਹਾਂ ਨੇ ਪਹਿਲੇ ਐਪੀਸੋਡ ਵਿਚ ਪਹਿਲਾਂ ਦੇ ਮੁਕਾਬਲੇ ਬਹੁਤ ਕੁੱਝ ਵਖਰਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸੋਸ਼ਲ ਮੀਡੀਆ 'ਤੇ ਸ਼ੋਅ ਨੂੰ ਲੈ ਕੇ ਮਿਲ ਰਹੀਆਂ ਪ੍ਰਤੀਕਿਰਿਆਵਾਂ ਨੂੰ ਦੇਖ ਕੇ ਅਜਿਹਾ ਲਗਦਾ ਹੈ ਜਿਵੇਂ ਇਸ ਵਾਰ ਦਰਸ਼ਕਾਂ ਨੂੰ ਉਨ੍ਹਾਂ ਦਾ ਸ਼ੋਅ ਕੁੱਝ ਖ਼ਾਸ  ਨਹੀਂ ਲੱਗਾ। ਸ਼ੋਅ ਨੂੰ ਲੈ ਕੇ ਲੋਕਾਂ ਨੇ ਕਪਿਲ ਸ਼ਰਮਾ ਨੂੰ ਟਵਿਟਰ 'ਤੇ ਅਪਣੇ ਪ੍ਰਤੀਕਰਮ ਦਿਤੇ ਜਿਨ੍ਹਾਂ ਵਿਚ ਲੋਕਾਂ ਨੇ ਲਿਖਿਆ ਕਿ ਗੇਮ ਦੀ ਜਗ੍ਹਾ ਕਾਮੇਡੀ ਸ਼ੋਅ ਲਿਆਉਣਾ ਸੀ, ਲੋਕਾਂ ਨੇ ਕਿਹਾ ਕਿ ਇਹ ਸ਼ੋਅ ਬਹੁਤ ਬੋਰੀਅਤ ਨਾਲ ਭਰਿਆ ਹੈ। ਐਨੀ ਬੇਸਬਰੀ ਨਾਲ ਇੰਤਜ਼ਾਰ ਕਰਨ ਤੋਂ ਬਾਅਦ ਇਹ ਉਮੀਦ ਨਹੀਂ ਸੀ। Tweet on Family Time With Kapil Sharma Tweet on Family Time With Kapil Sharmaਸ਼ੋਅ ਬਾਰੇ ਬੋਲਦਿਆਂ ਲੋਕਾਂ ਨੇ ਕਿਹਾ ਕਿ ਕਪਿਲ ਦਾ ਸ਼ੋਅ ਦੇਖਣ ਨਾਲੋਂ ਬਿਹਤਰ ਹੈ ਕਿ ਫ਼ਿਲਮ ਬਾਹੂਬਲੀ ਨੂੰ 6 ਵਾਰ ਦੇਖ ਲਈਏ।  ਇੰਨਾ ਹੀ ਨਹੀ, ਕਈਆਂ  ਨੇ ਮੋਦੀ ਦੀ ਸੁੱਤੇ ਹੋਏ ਫ਼ੋਟੋ ਪੋਸਟ ਕਰ ਕੇ ਕਿਹਾ ਕਿ ਮੈਨੂੰ ਕਪਿਲ ਦਾ ਸ਼ੋਅ ਦੇਖ ਕੇ ਅਜਿਹਾ ਮਹਿਸੂਸ ਹੋ ਰਿਹਾ ਹੈ।   Tweet on Family Time With Kapil Sharma Tweet on Family Time With Kapil Sharmaਦਸ ਦਈਏ ਕਿ ਕਪਿਲ ਦੇ ਸ਼ੋਅ ਦੌਰਾਨ ਲੋਕਾਂ ਨੂੰ ਲਗਿਆ ਸੀ ਕਿ ਕੁੱਝ ਨਵਾਂ ਹੋਵੇਗਾ ਪਰ ਅਜਿਹਾ ਕੁੱਝ  ਨਹੀਂ ਹੋਇਆ। ਸ਼ੋਅ 'ਚ ਕਪਿਲ ਉਸ ਤਰ੍ਹਾਂ ਹੀ ਆਗਾਜ਼ ਕੀਤਾ ਜਿਵੇਂ ਕਿ ਪਹਿਲਾਂ ਕਰਦੇ ਸਨ। ਹਾਲਾਂਕਿ ਸ਼ੋਅ ਦੇ ਸਥਾਈ ਮਹਿਮਾਨ ਵਜੋਂ ਰਹਿਣ ਵਾਲੇ ਸਾਬਕਾ ਭਾਰਤੀ ਕ੍ਰਿਕਟਰ ਅਤੇ ਸਾਂਸਦ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਜ਼ਰੂਰ ਸਰਪ੍ਰਾਈਜ਼ਿੰਗ ਰਹੀ। ਜਿਸ ਦਾ ਖ਼ੁਲਾਸਾ  ਨਹੀਂ ਕੀਤਾ ਗਿਆ ਸੀ।Tweet on Family Time With Kapil Sharma Tweet on Family Time With Kapil Sharmaਦਸ ਦਈਏ ਕਿ ਐਂਟਰੀ ਕਰਨ ਤੋਂ ਬਾਅਦ ਸਿੱਧੂ ਵੀ ਅਪਣੇ ਪੁਰਾਣੇ ਰੰਗ ਵਿੱਚ ਹੀ ਨਜ਼ਰ ਆਏ ਜਿਨ੍ਹਾਂ ਨੇ ਆਉਂਦੇ ਹੀ ਕਪਿਲ ਦੀ ਖਿਚਾਈ ਵੀ ਕਰ ਦਿਤੀ ਕਿ ਫ਼ਿਲਮ ਫਿਰੰਗੀ ਫ਼ਲਾਪ ਕਰਾ ਕੇ ਵਾਪਸ ਆ ਗਿਆ ਹੈ। ਕਾਮੇਡੀ ਨਾਇਟਸ ਵਿਦ ਕਪਿਲ ਅਤੇ ਦ ਕਪਿਲ ਸ਼ਰਮਾ ਸ਼ੋਅ ਦੀ ਤਰ੍ਹਾਂ ਇਸ ਸ਼ੋਅ ਦੀ ਸ਼ੁਰੁਆਤ ਵੀ ਕਪਿਲ ਨੇ ਚੁਟਕਲੇ ਸੁਣਾ ਕੇ ਕੀਤੀ ਅਤੇ ਸਿੱਧੂ ਨਾਲ ਮਜ਼ਾਕੀਆ  ਗੱਲਬਾਤ ਨਾਲ ਕੀਤੀ ਅਤੇ ਵਿਚ ਵਿਚ ਸ਼ੋਅ ਦੇਖਣ ਆਏ ਦਰਸ਼ਕਾਂ ਨੂੰ ਸਵਾਲ ਜਵਾਬ ਵੀ ਕੀਤੇ ਅਤੇ ਗੇਮ ਸ਼ੋਅ ਹੋਣ ਦੇ ਨਾਤੇ ਉਨ੍ਹਾਂ ਨੂੰ ਗਿਫ਼ਟ ਹੈਂਪਰ ਵੀ ਦਿਤੇ।Family Time With Kapil Sharma Family Time With Kapil Sharma

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement