
ਪ੍ਰਕਾਸ਼ ਰਾਜ ਦਾ ਅਸਲੀ ਨਾਂਮ ਪ੍ਰਕਾਸ਼ ਰਾਏ ਹੈ ਪਰ ਫ਼ਿਲਮ ਇੰਡਸਟਰੀ 'ਚ ਆਉਣ ਤੋਂ ਬਾਅਦ ਉਨ੍ਹਾਂ ਤਾਮਿਲ ਨਿਰਦੇਸ਼ਕ ਕੇ. ਬਾਲਾਚੰਦਰ ਦੇ ਕਹਿਣ 'ਤੇ ਆਪਣਾ ਨਾਂਮ ਬਦਲ ਲਿਆ ਸੀ।
ਫ਼ਿਲਮ ਜਗਤ 'ਚ ਪ੍ਰਕਾਸ਼ ਰਾਜ ਦਾ ਨਾਮ ਉਨ੍ਹਾਂ ਕਲਾਕਾਰਾਂ 'ਚ ਸ਼ੁਮਾਰ ਹੈ ਜੋ 'ਸਾਊਥ ਫਿਲਮ ਇੰਡਸਟਰੀ' ਦੇ ਨਾਲ ਨਾਲ ਬਾਲੀਵੁੱਡ 'ਚ ਵੀ ਵੱਖਰੀ ਪਛਾਣ ਰਖਦੇ ਹਨ । ਇਹ ਦਿੱਗਜ ਕਲਾਕਾਰ ਅੱਜ 52 ਸਾਲ ਦਾ ਹੋ ਗਿਆ ਹੈ। ਪ੍ਰਕਾਸ਼ ਰਾਜ ਦਾ ਜਨਮ 26 ਮਾਰਚ, 1965 ਨੂੰ ਬੈਂਗਲੁਰੂ ਸ਼ਹਿਰ 'ਚ ਹੋਇਆ ਸੀ। ਪ੍ਰਕਾਸ਼ ਰਾਜ ਨੂੰ ਇਕ ਚੰਗੇ ਅਦਾਕਾਰ ਵਜੋਂ ਤਾਂ ਹਰ ਕੋਈ ਜਾਣਦਾ ਹੈ ਪਰ ਉਨ੍ਹਾਂ ਦੇ ਜਨਮਦਿਨ ਮੌਕੇ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਕੁਝ ਅਹਿਮ ਪਹਿਲੂਆਂ ਨਾਲ ਜਾਣੂ ਕਰਵਾਉਂਦੇ ਹਾਂ। ਤੁਹਾਨੂੰ ਦਸ ਦਈਏ ਕਿ ਅਦਾਕਾਰ ਪ੍ਰਕਾਸ਼ ਰਾਜ ਦਾ ਅਸਲੀ ਨਾਂਮ ਪ੍ਰਕਾਸ਼ ਰਾਏ ਹੈ ਪਰ ਫ਼ਿਲਮ ਇੰਡਸਟਰੀ 'ਚ ਆਉਣ ਤੋਂ ਬਾਅਦ ਉਨ੍ਹਾਂ ਤਾਮਿਲ ਨਿਰਦੇਸ਼ਕ ਕੇ. ਬਾਲਾਚੰਦਰ ਦੇ ਕਹਿਣ 'ਤੇ ਆਪਣਾ ਨਾਂਮ ਬਦਲ ਲਿਆ ਸੀ।Prakash Rajਗਲ ਕਰੀਏ ਪ੍ਰਕਾਸ਼ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਦੀ ਤਾਂ ਦਸ ਦਈਏ ਕਿ ਉਨ੍ਹਾਂ ਨੇ ਸੱਭ ਤੋਂ ਪਹਿਲਾਂ ਥੀਏਟਰ ਕੀਤਾ ਜਿਥੇ ਉਨ੍ਹਾਂ ਨੂੰ 300 ਰੁਪਏ ਮਿਲਦੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਦੂਰਦਰਸ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ 'ਬਿਸਿਲ ਕੁਦੁਰੇ' ਵਿਚ ਕੰਮ ਕਰਨ ਦਾ ਮੌਕਾ ਮਿਲਿਆ ਇਸ ਵਿਚ ਉਨ੍ਹਾਂ ਦੀ ਅਡਾਕਰੀ ਦੇਖਦੇ ਹੋਏ ਸਾਲ 1994 'ਚ ਉਨ੍ਹਾਂ ਤਾਮਿਲ ਫਿਲਮ ਨਾਲ ਡੈਬਿਊ ਕੀਤਾ ਸੀ । ਫ਼ਿਲਮਕਾਰ ਕੇ. ਬਾਲਾਚੰਦਰ ਨੇ ਉਨ੍ਹਾਂ ਦੇ ਹੁਨਰ ਨੂੰ ਪਛਾਣਿਆ ਅਤੇ 1997 'ਚ ਫਿਲਮ 'ਨਾਗਮੰਡਲ' 'ਚ ਮੌਕਾ ਦਿੱਤਾ ਜਿਸ ਤੋਂ ਬਾਅਦ ਪ੍ਰਕਾਸ਼ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ।
Prakash Rajਪ੍ਰਕਾਸ਼ ਰਾਜ ਨੂੰ ਬਾਲੀਵੁੱਡ 'ਚ ਅਹਿਮ ਪਛਾਣ ਫਿਲਮ 'ਵਾਂਟੇਡ' ਨਾਲ ਮਿਲੀ ਸੀ ਜਿਸ ਤੋਂ ਬਾਅਦ ਬਾਲੀਵੁੱਡ ਨੂੰ ਪ੍ਰਕਾਸ਼ ਦੇ ਰੂਪ 'ਚ ਇਕ ਨਵਾਂ ਵਿਲੇਨ ਮਿਲ ਗਿਆ। ਇਸ ਦੇ ਨਾਲ ਹੀ ਦਸ ਦਈਏ ਕਿ ਹੁਣ ਤਕ ਆਪਣੇ ਕਰੀਅਰ 'ਚ 2000 ਤੋਂ ਵੱਧ ਕਿਰਦਾਰ ਨਿਭਾ ਚੁਕੇ ਪ੍ਰਕਾਸ਼ ਇਕ ਅਦਾਕਾਰ ਹੋਣ ਦੇ ਨਾਲ-ਨਾਲ ਕਈ ਫਿਲਮਾਂ ਵੀ ਬਣਾ ਚੁਕੇ ਹਨ। ਇਨ੍ਹਾਂ ਹੀ ਨਹੀਂ ਪ੍ਰਕਾਸ਼ ਅਪਣੇ 29 ਸਾਲਾਂ ਦੇ ਕਰੀਅਰ 'ਚ 5 ਵਾਰ ਰਾਸ਼ਟਰੀ ਪੁਰਸਕਾਰ ਹਾਸਲ ਕਰ ਚੁਕੇ ਹਨ।
Prakash Rajਪ੍ਰਕਾਸ਼ ਬਾਰੇ ਇਕ ਹੋਰ ਗਲ ਜੋ ਸਾਹਮਣੇ ਆਈ ਉਹ ਇਹ ਸੀ ਕਿ ਤੇਲਗੂ ਫਿਲਮ ਇੰਡਸਟਰੀ ਨੇ ਉਨ੍ਹਾਂ ਦੇ ਖ਼ਰਾਬ ਵਤੀਰੇ ਕਾਰਨ ਉਨ੍ਹਾਂ ਨੂੰ 6 ਵਾਰ ਬੈਨ ਕਰ ਦਿਤਾ ਸੀ। ਅਜਿਹਾ ਪਹਿਲੀ ਵਾਰ ਹੋਇਆ ਸੀ ਜਦੋਂ ਤੇਲਗੂ ਫਿਲਮ ਇੰਡਸਟਰੀ 'ਚ ਕਿਸੇ ਅਭਿਨੇਤਾ ਨੂੰ ਬੈਨ ਕੀਤਾ ਹੋਵੇ। ਜ਼ਿਕਰਯੋਗ ਹੈ ਕਿ ਪ੍ਰਕਾਸ਼ ਰਾਜ ਹੁਣ ਤੱਕ ਬਾਲੀਵੁੱਡ 'ਚ ਬਤੌਰ ਵਿਲੇਨ ਕਈ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ, ਜਿਸ 'ਚ ਸਭ ਤੋਂ ਜ਼ਿਆਦਾ ਪ੍ਰਸਿੱਧੀ ਉਨ੍ਹਾਂ ਨੂੰ ਫਿਲਮ 'ਵਾਂਟੇਡ' 'ਚ ਗੰਨੀ ਭਾਈ ਦੇ ਕਿਰਦਾਰ ਨਾਲ ਮਿਲੀ ਸੀ। ਇਸ ਤੋਂ ਇਲਾਵਾ ਉਹ 'ਸਿੰਘਮ', 'ਦਬੰਗ', 'ਬੁੱਡਾ ਹੋਗਾ ਤੇਰਾ ਬਾਪ', 'ਸਿੰਘ ਸਾਹਿਬ ਦਿ ਗ੍ਰੇਟ', 'ਜੰਜ਼ੀਰ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁਕੇ ਹਨ
Prakash Raj