
Diljit Dosanjh show : 31 ਦਸੰਬਰ ਨੂੰ ਲੁਧਿਆਣਾ ’ਚ ਦਿਲਜੀਤ ਦੋਸਾਂਝ ਦਾ ਹੋਣ ਜਾ ਰਿਹਾ ਹੈ ਲਾਈਵ ਸ਼ੋਅ
Diljit Dosanjh show in Punjabi : ਲੁਧਿਆਣਾ ਵਿਚ 31 ਦਸੰਬਰ ਨੂੰ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਦਿਲਜੀਤ ਦੋਸਾਂਝ ਦਾ ਲਾਈਵ ਸ਼ੋਅ ਹੋਣ ਜਾ ਰਿਹਾ ਹੈ। ਇਸ ਪ੍ਰੋਗਰਾਮ ਨੂੰ ਲੈ ਕੇ ਪ੍ਰਸ਼ਾਸਨ ਨੇ ਵੀ ਕਮਰ ਕੱਸ ਲਈ ਹੈ। ਜਿਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਉਸ ਨੂੰ ਇਜ਼ਾਜਤ ਦੇ ਦਿੱਤੀ ਹੈ ਅਤੇ ਸ਼ੋੋਅ ਦੇ ਪ੍ਰਬੰਧਕਾਂ ਨੂੰ ਖਰਚੇ ਵਜੋਂ 20 ਲੱਖ ਰੁਪਏ 65 ਹਜ਼ਾਰ ਰੁਪਏ ਬਿੱਲ ਵੀ ਭਰਨਾ ਪਵੇਗਾ।
ਦੱਸ ਦੇਈਏ ਕਿ ਬੀਤੇ ਦਿਨੀਂ ਦਿਲਜੀਤ ਦੋਸਾਂਝ ਦੀ ਇੱਕ ਟੀਮ ਮੁਬੰਈ ਪੀਏਯੂ ਪਹੁੰਚੀ ਹੈ ਜਿਹੜੀ ਸ਼ੋਅ ਸਬੰਧੀ ਜਾਇਜ਼ਾ ਲੈ ਰਹੀ ਹੈ। ਉਧਰ ਪ੍ਰਸ਼ਾਸਨ ਨੇ ਲੁਧਿਆਣਾ ’ਚ ਹੋਣ ਜਾ ਰਹੇ ਦਿਲਜੀਤ ਦੇ ਲਾਈਵ ਸ਼ੋਅ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਹਨ। ਦਿਲਜੀਤ ਦੋਸਾਂਝ ਦਾ ਇਹ ਸ਼ੋਅ ਇਸ ਸਾਲ ਦਾ ਆਖਰੀ ਸ਼ੋਅ ਹੈ।
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਆਪਣੇ ਸ਼ਾਨਦਾਰ 'ਦਿਲ-ਇਲੁਮੀਨਾਤੀ ਟੂਰ' 'ਤੇ ਹਨ। ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਭਾਰਤ ਦੌਰੇ ਸਬੰਧੀ ਸਾਂਝੀ ਕੀਤੀ।
(For more news apart from Diljit Dosanjh will have pay 20 lakh rupees perform show in Ludhiana Punjabi News in Punjabi, stay tuned to Rozana Spokesman)