
ਮੁੱਖ ਮੰਤਰੀ ਨੇ ਕੀਤਾ ਸੋਗ ਦਾ ਪ੍ਰਗਟਾਵਾ:
ਚੰਡੀਗੜ੍ਹ (ਮੁਸਕਾਨ ਢਿੱਲੋਂ) : ਆਪਣੇ ਮੀਮ ਟੈਂਪਲੇਟ 'ਦਿਲ ਸੇ ਬੁਰਾ ਲਗਤਾ ਹੈ ' ਲਈ ਮਸ਼ਹੂਰ ਹੋਏ ਯੂਟਿਊਬਰ ਦੇਵਰਾਜ ਪਟੇਲ ਦੀ ਸੋਮਵਾਰ ਨੂੰ ਰਾਏਪੁਰ 'ਚ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਘਟਨਾ ਰਾਏਪੁਰ ਦੇ ਤੇਲੀਬੰਧ ਥਾਣਾ ਖੇਤਰ ਵਿੱਚ ਵਾਪਰੀ ਜਦੋਂ ਉਹ ਨਵਾਂ ਰਾਏਪੁਰ ਤੋਂ ਵੀਡੀਓ ਸ਼ੂਟ ਕਰਕੇ ਵਾਪਸ ਆ ਰਿਹਾ ਸੀ। ਤੇਜ਼ ਰਫ਼ਤਾਰ ਟਰੱਕ ਨੇ ਦੇਵਰਾਜ ਦੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਪ੍ਰਸਿੱਧ ਯੂਟਿਊਬਰ ਅਤੇ ਕਾਮੇਡੀਅਨ ਦੇਵਰਾਜ ਪਟੇਲ ਦੇ ਜਾਨ ਗੁਆਉਣ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਦਿੱਤਾ ਹੈ। ਇਹ ਹਾਦਸਾ ਰਾਸ਼ਟਰੀ ਰਾਜਮਾਰਗ 'ਤੇ ਅਗਰਸੇਨ ਧਾਮ 'ਤੇ ਤੇਲੀਬੰਧਾ ਨੇੜੇ ਦੁਪਹਿਰ ਕਰੀਬ 3:30 ਵਜੇ ਵਾਪਰਿਆ।ਪਟੇਲ ਆਪਣੇ ਦੋਸਤ ਰਾਕੇਸ਼ ਮਨਹਰ ਦੁਆਰਾ ਚਲਾਏ ਗਏ ਬਾਈਕ 'ਤੇ ਸਵਾਰ ਸੀ।
ਦੇਵਰਾਜ ਪਟੇਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦਾ ਦੋਸਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਘਟਨਾ ਵਿੱਚ ਦੇਵਰਾਜ ਪਟੇਲ ਟਰੱਕ ਦੇ ਪਿਛਲੇ ਪਹੀਏ 'ਤੇ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਸੀ । ਪੁਲਿਸ ਨੇ ਦੋਸ਼ੀ ਟਰੱਕ ਡਰਾਈਵਰ 25 ਸਾਲ ਦੇ ਰਾਹੁਲ ਮੰਡਲ ਨੂੰ ਹਿਰਾਸਤ 'ਚ ਲੈ ਕੇ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਹੈ।
ਮੁੱਖ ਮੰਤਰੀ ਨੇ ਕੀਤਾ ਸੋਗ ਦਾ ਪ੍ਰਗਟਾਵਾ:
2021 ਵਿੱਚ, ਪਟੇਲ ਨੂੰ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਇੱਕ ਵੀਡੀਓ ਸ਼ੂਟ ਕਰਨ ਦਾ ਮੌਕਾ ਮਿਲਿਆ ਸੀ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਦੇਵਰਾਜ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਬਘੇਲ ਨੇ ਪਟੇਲ ਦਾ ਆਪਣੇ ਅਤੇ ਹੋਰ ਵਿਧਾਇਕਾਂ ਨਾਲ ਘੁੰਮਦੇ ਹੋਇਆਂ ਇੱਕ ਵੀਡੀਓ ਸਾਂਝਾ ਕਰ ਲਿਖਿਆ ਕਿ, ''ਦਿਲ ਸੇ ਬੁਰਾ ਲਗਤਾ ਹੈ' ਵੀਡੀਓ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤਣ ਵਾਲੇ ਦੇਵਰਾਜ ਪਟੇਲ ਅੱਜ ਸਾਨੂੰ ਛੱਡ ਕੇ ਚਲੇ ਗਏ ਹਨ। ਇੰਨੀ ਛੋਟੀ ਉਮਰ ਵਿੱਚ ਅਜਿਹੀ ਸ਼ਾਨਦਾਰ ਪ੍ਰਤਿਭਾ ਦਾ ਗੁਆਚ ਜਾਣਾ ਬਹੁਤ ਹੀ ਦੁਖਦਾਈ ਹੈ। ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨੂੰ ਇਸ ਘਾਟੇ ਨੂੰ ਸਹਿਣ ਦੀ ਤਾਕਤ ਦੇਵੇ। ਓਮ ਸ਼ਾਂਤੀ।
"ਲੇਕਿਨ ਮੇ ਕਯੂਟ ਹੂ ਨਾ ਦੋਸਤੋ" :
ਦੇਵਰਾਜ ਪਟੇਲ ਨੇ ਮਸ਼ਹੂਰ ਯੂਟਿਊਬਰ ਅਤੇ ਅਦਾਕਾਰ ਭੁਵਨ ਬਾਮ ਨਾਲ ਸਾਲ 2021 ਵਿੱਚ ਕਾਮੇਡੀ ਡਰਾਮਾ ਵੈੱਬ ਸੀਰੀਜ਼ "ਢਿੰਢੋਰਾ" ਵਿੱਚ ਕੰਮ ਕੀਤਾ ਸੀ। ਆਪਣੇ ਦਿਹਾਂਤ ਤੋਂ ਕੁਝ ਘੰਟੇ ਪਹਿਲਾਂ, ਦੇਵਰਾਜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਕ ਵੀਡੀਓ ਪੋਸਟ ਕੀਤੀ ਜਿਸ ਵਿਚ ਉਸਨੇ ਕੈਪਸ਼ਨ ਦਿੱਤਾ "ਲੇਕਿਨ ਮੇ ਕਯੂਟ ਹੂ ਨਾ ਦੋਸਤੋ।" ਦੇਵਰਾਜ ਸੋਸ਼ਲ ਮੀਡਿਆ 'ਤੇ ਕਾਫੀ ਐਕਟਿਵ ਰਹਿੰਦਾ ਸੀ. ਉਸਨੂੰ ਇੰਸਟਾਗ੍ਰਾਮ ਉੱਤੇ 63 ਹਜ਼ਾਰ ਲੋਕ ਫੋਲੋ ਕਰਦੇ ਹਨ।