ਸਹੁਰਾ ਬਣਨ ਲਈ ਬੇਤਾਬ ਹਨ ਨਵਜੋਤ ਸਿੰਘ ਸਿੱਧੂ, ਜਾਣੋ ਕੌਣ ਹੋਵੇਗੀ ਸਿੱਧੂ ਪਰਿਵਾਰ ਦੀ ਲਾੜੀ
Published : Jun 27, 2023, 4:41 pm IST
Updated : Jun 27, 2023, 4:41 pm IST
SHARE ARTICLE
photo
photo

ਇਨਾਇਤ ਰੰਧਾਵਾ ਪਟਿਆਲਾ ਦੀ ਰਹਿਣ ਵਾਲੀ ਹੈ

 

ਚੰਡੀਗੜ੍ਹ (ਮੁਸਕਾਨ ਢਿੱਲੋਂ ): ਸਿੱਧੂ ਪਰਿਵਾਰ ਤੋਂ ਇੱਕ ਚੰਗੀ ਖਬਰ ਆਈ ਹੈ। ਖਬਰ ਹੈ ਕਿ ਨਵਜੋਤ ਸਿੰਘ ਸਿੱਧੂ ਜਲਦ ਹੀ ਸਹੁਰਾ ਬਣਨ ਜਾ ਰਹੇ ਹਨ। ਉਨ੍ਹਾਂ ਦੇ ਪੁੱਤਰ ਕਰਨ ਸਿੰਘ ਸਿੱਧੂ ਨੂੰ ਆਪਣਾ ਲੇਡੀ ਲਵ ਮਿਲ ਗਿਆ ਹੈ।ਕਰਨ ਨੇ ਆਪਣਾ ਜੀਵਨ ਸਾਥੀ ਚੁਣ ਮੰਗਣੀ ਕਰ ਲਈ ਹੈ। ਨਵਜੋਤ ਸਿੰਘ ਸਿੱਧੂ ਨੇ ਆਪਣੇ ਬੇਟੇ, ਕਰਨ ਸਿੱਧੂ ਦੀ ਆਪਣੀ ਦੁਲਹਨ, ਇਨਾਇਤ ਰੰਧਾਵਾ ਨਾਲ ਰਵਾਇਤੀ ਕੁੜਮਾਈ ਸਮਾਰੋਹ ਦੀਆਂ ਸ਼ਾਨਦਾਰ ਤਸਵੀਰਾਂ ਸਾਂਝੀਆਂ ਕਰ ਇੱਕ ਦਿਲੋਂ ਨੋਟ ਲਿਖਿਆ। ਇਸ ਤੋਂ ਇਲਾਵਾ, ਸਿਆਸਤਦਾਨ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਕਿਵੇਂ ਉਸ ਦੇ ਪੁੱਤਰ ਨੇ ਆਪਣੀ ਮਾਂ ਦੇ ਸਭ ਤੋਂ ਪਿਆਰੇ ਸੁਪਨਿਆਂ ਨੂੰ ਪੂਰਾ ਕੀਤਾ। ਹਾਲ ਹੀ 'ਚ ਉਨ੍ਹਾਂ ਦੀ ਮੰਗਣੀ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਗੰਗਾ ਦੇ ਕਿਨਾਰੇ ਮਾਮੂਲੀ ਢੰਗ ਨਾਲ ਕੀਤੀ ਗਈ ਸੀ।

ਕੌਣ ਬਣੇਗੀ ਸਿੱਧੂ ਪਰਿਵਾਰ ਦੀ ਨੂੰਹ:

ਇਨਾਇਤ ਰੰਧਾਵਾ ਪਟਿਆਲਾ ਦੀ ਰਹਿਣ ਵਾਲੀ ਹੈ। ਇਨਾਇਤ ਮਨਿੰਦਰ ਰੰਧਾਵਾ ਦੀ ਬੇਟੀ ਹੈ।  ਉਹ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ। ਇਸ ਸਮੇਂ ਪੰਜਾਬ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ। ਕਰਨ ਅਤੇ ਇਨਾਇਤ ਇਕ ਦੂਜੇ ਦੇ ਨੇੜੇ ਖੜੇ ਬਾਹਲਾ ਜਚ ਰਹੇ ਹਨ.। ਤਸਵੀਰਾਂ ਵਿਚ ਹਰ ਕੋਈ ਬਹੁਤ ਖੁਸ਼ ਨਜ਼ਰ ਆ ਰਿਹਾ ਹੈ।

 ਖਾਸ ਗੱਲ ਇਹ ਹੈ ਕਿ ਸਿੱਧੂ ਨੇ ਆਪਣੇ ਪੁੱਤਰ ਦੀ ਮੰਗਣੀ ਕਿਸੇ ਵੱਡੇ ਸਮਾਗਮ ਰਾਹੀਂ ਨਹੀਂ ਸਗੋਂ ਸਾਦੇ ਅਤੇ ਸੁਭਾਵਿਕ ਤਰੀਕੇ ਨਾਲ ਕੀਤੀ। ਇਹ ਦੋਵੇਂ ਪਰਿਵਾਰ ਕਥਿਤ ਤੌਰ 'ਤੇ ਇਕ-ਦੂਜੇ ਦੇ ਕਰੀਬ ਹਨ।ਇਕ ਤਸਵੀਰ 'ਚ ਸਿੱਧੂ ਆਪਣੀ ਪਤਨੀ ਨਵਜੋਤ ਕੌਰ ਸਿੱਧੂ, ਬੇਟੀ ਰਾਬੀਆ ਸਿੱਧੂ, ਬੇਟੇ ਕਰਨ ਸਿੱਧੂ ਅਤੇ ਇਨਾਇਤ ਨਾਲ ਪੋਜ਼ ਦਿੰਦੇ ਨਜ਼ਰ ਆਏ।

ਨਵਜੋਤ ਨੇ ਲਿਖਿਆ : 'ਪੁੱਤ ਨੇ ਆਪਣੀ ਮਾਂ ਦੀ ਸਭ ਤੋਂ ਪਿਆਰੀ ਇੱਛਾ ਦਾ ਸਨਮਾਨ ਕੀਤਾ ਹੈ। ਇਸ ਸ਼ੁਭ ਦੁਰਗਾ-ਅਸ਼ਟਮੀ ਵਾਲੇ ਦਿਨ ਮਾਂ ਗੰਗਾ ਦੀ ਗੋਦ ਵਿੱਚ ਇੱਕ ਨਵੀਂ ਸ਼ੁਰੂਆਤ ... ਸਾਡੀ ਹੋਣ ਵਾਲੀ ਨੂੰਹ ਇਨਾਇਤ ਰੰਧਾਵਾ ਦੇ ਨਾਲ....

ਟਵਿੱਟਰ ਯੂਜ਼ਰਸ ਨੇ ਸਿੱਧੂ ਨੂੰ ਪਰਿਵਾਰ 'ਚ ਨਵਾਂ ਮੈਂਬਰ ਜੁੜਨ ’ਤੇ ਵਧਾਈ ਦਿੱਤੀ ਹੈ।
ਦਸ ਦਈਏ ਕਿ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਕੈਂਸਰ ਹੈ ਅਤੇ ਉਨ੍ਹਾਂ ਦੀ ਤੀਸਰੀ ਕੀਮੋਥੈਰੇਪੀ ਹੋਈ ਹੈ।ਕੁਝ ਦਿਨ ਪਹਿਲਾਂ ਸਿੱਧੂ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦੀ ਪਤਨੀ ਬੈੱਡ 'ਤੇ ਪਈ ਨਜ਼ਰ ਆ ਰਹੀ ਹੈ ਅਤੇ ਸਿੱਧੂ ਅਤੇ ਡਾਕਟਰ ਖੜ੍ਹੇ ਸਨ।  ਨਵਜੋਤ ਸਿੱਧੂ ਨੂੰ ਪੁੱਛਦਿਆਂ ਸੁਣਿਆ ਜਾ ਸਕਦਾ ਹੈ, “ਸਭ ਠੀਕ ਹੈ?

SHARE ARTICLE

ਏਜੰਸੀ

Advertisement

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM
Advertisement