
ਉਨ੍ਹਾਂ ਦੇ ਕਰੀਬੀ ਦੋਸਤ ਨੇ ਦੱਸਿਆ ਕਿ ਰਣਦੀਪ ਹੁੱਡਾ ਦੀ ਸਰਜਰੀ ਹੋਣੀ ਹੈ। ਇਸ ਕਰਕੇ ਉਹ ਹਸਪਤਾਲ ‘ਚ ਦਾਖ਼ਲ ਹੋਏ ਹਨ।
ਮੁੰਬਈ - ਅਦਾਕਾਰ ਰਣਦੀਪ ਹੁੱਡਾ ਬੁੱਧਵਾਰ ਦੀ ਸਵੇਰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਬਾਹਰ ਨਜ਼ਰ ਆਏ ਸਨ। ਫੋਟੋਗ੍ਰਾਫਰਜ਼ ਨੇ ਉਹਨਾਂ ਦੀਆਂ ਤਸਵੀਰਾਂ ਵੀ ਕਲਿੱਕ ਕੀਤੀਆਂ। ਰਣਦੀਪ ਹੁੱਡਾ ਨੇ ਕੈਮਰੇ ਵੱਲ ਵੇਖ ਕੇ ਹੱਥ ਵੀ ਹਿਲਾਇਆ ਸੀ। ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਪ੍ਰੇਸ਼ਾਨ ਹੋ ਗਏ ਅਤੇ ਉਨ੍ਹਾਂ ਲਈ ਦੁਆਵਾਂ ਕਰਨ ਲੱਗੇ।
Randeep Hooda
ਤਾਜ਼ਾ ਖ਼ਬਰਾਂ ਅਨੁਸਾਰ ਰਣਦੀਪ ਹੁੱਡਾ ਹਪਸਤਾਲ ‘ਚ ਦਾਖ਼ਲ ਹੋਏ ਹਨ। ਉਨ੍ਹਾਂ ਦੇ ਕਰੀਬੀ ਦੋਸਤ ਨੇ ਦੱਸਿਆ ਕਿ ਰਣਦੀਪ ਹੁੱਡਾ ਦੀ ਸਰਜਰੀ ਹੋਣੀ ਹੈ। ਇਸ ਕਰਕੇ ਉਹ ਹਸਪਤਾਲ ‘ਚ ਦਾਖ਼ਲ ਹੋਏ ਹਨ। ਸਰਜਰੀ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਰਣਦੀਪ ਹੁੱਡਾ ਬਾਲੀਵੁੱਡ ਦੇ ਫਿੱਟਨੈੱਸ ਅਦਾਕਾਰਾਂ ‘ਚੋਂ ਇੱਕ ਹਨ। ਬੀਤੀ 20 ਅਗਸਤ ਨੂੰ ਹੀ ਉਨ੍ਹਾਂ ਨੇ ਆਪਣਾ 44ਵਾਂ ਜਨਮਦਿਨ ਮਨਾਇਆ ਸੀ।
Randeep Hooda
ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵਧਾਈਆਂ ਦਿੱਤੀਆਂ ਸਨ। ਦੱਸ ਦਈਏ ਕਿ ਰਣਦੀਪ ਹੁੱਡਾ ਹੀ ਨਹੀਂ ਸਗੋਂ ਕੋਰੋਨਾ ਕਾਲ ਦੌਰਾਨ ਕਈ ਫ਼ਿਲਮੀ ਸਿਤਾਰਿਆਂ ਨੂੰ ਹਸਪਤਾਲ ‘ਚ ਦਾਖ਼ਲ ਹੋਣਾ ਪਿਆ।
Randeep Hooda
ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਤੇ ਆਰਾਧਿਆ ਬੱਚਨ ਦਾ ਕੋਵਿਡ 19 ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਹੋਣਾ ਪਿਆ ਸੀ। ਉਥੇ ਹੀ ਕੁਝ ਦਿਨ ਪਹਿਲਾਂ ਸੰਜੇ ਦੱਤ ਵੀ ਹਸਪਤਾਲ ‘ਚ ਦਾਖ਼ਲ ਹੋਏ ਸਨ। ਉਨ੍ਹਾਂ ਨੂੰ ਫੇਫੜਿਆਂ ਦਾ ਕੈਂਸਰ ਹੈ।