ਸਲਮਾਨ ਖਾਨ ਨੇ ਸੰਗੀਤਾ ਨੂੰ ਕਿਸ ਕੀਤਾ ਜਿਸ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ।
ਮੁੰਬਈ - ਅੱਜ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ (Bhaijaan) ਦਾ ਜਨਮਦਿਨ ਹੈ ਤੇ ਅੱਜ ਉਹਨਾਂ ਨੂੰ ਕਈ ਬਾਲੀਵੁੱਡ ਸਿਤਾਰਿਆਂ ਨੇ ਉਹਨਾਂ ਕੋਲ ਪਹੁੰਚ ਕੇ ਜਨਮਦਿਨ ਦੀ ਵਧਾਈ ਦਿੱਤੀ। ਸਲਮਾਨ ਖਾਨ ਨੂੰ ਵਧਾਈ ਦੇਣ SRK ਵੀ ਪਹੁੰਚੇ ਤੇ ਉਹਨਾਂ ਨੇ ਸਲਮਾਨ ਖਾਨ ਨੂੰ ਗਲੇ ਲਗਾ ਕੇ ਵਧਾਈ ਦਿੱਤੀ। ਬਾਈਜਾਨ ਦੇ ਜਨਮਦਿਨ ਮੌਕੇ ਇਕ ਵੱਡੀ ਪਾਰਟੀ ਵੀ ਰੱਖੀ ਗਈ ਸੀ ਜਿਸ ਵਿਚ ਕਈ ਨਾਮੀ ਸਿਤਾਰੇ ਪਹੁੰਚੇ ਤੇ ਇਸ ਪਾਰਟੀ ਵਿਚ ਸੰਗੀਤਾ ਬਿਜਲਾਨੀ ਵੀ ਪਹੁੰਚੀ ਜਿਸ ਤਂ ਬਾਅਦ ਮੀਡੀਆ ਵਿਚ ਹਲਚਲ ਤੇਜ਼ ਹੋ ਗਈ।
ਸਲਮਾਨ ਖਾਨ ਨੇ ਸੰਗੀਤਾ ਨੂੰ ਕਿਸ ਕੀਤਾ ਜਿਸ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ। ਸਲਮਾਨ ਖ਼ਾਨ ਹਰ ਸਾਲ ਪਨਵੇਲ ਫਾਰਮ ਹਾਊਸ 'ਚ ਆਪਣਾ ਜਨਮਦਿਨ ਮਨਾਉਂਦੇ ਰਹੇ ਹਨ ਪਰ ਇਸ ਵਾਰ ਪਾਰਟੀ ਭੈਣ ਅਰਪਿਤਾ ਖਾਨ ਦੇ ਘਰ ਆਯੋਜਿਤ ਕੀਤੀ ਗਈ। ਜਨਮਦਿਨ ਪਾਰਟੀ ਵਿਚ ਸੁਨੀਲ ਸ਼ੈੱਟੀ, ਸੋਨਾਕਸ਼ੀ ਸਿਨਹਾ, ਤੱਬੂ, ਯੂਲੀਆ ਵੰਤੂਰ, ਅਰਬਾਜ਼ ਖਾਨ, ਰਿਤੇਸ਼ ਦੇਸ਼ਮੁੱਖ, ਕਾਰਤਿਕ ਆਰੀਅਨ, ਜੇਨੇਲੀਆ ਡਿਸੂਜ਼ਾ, ਤੱਬੂ, ਪੂਜਾ ਹੇਗੜੇ, ਸੋਨਾਕਸ਼ੀ ਸਿਨਹਾ ਸਮੇਤ ਕਈ ਸਿਤਾਰੇ ਭਾਈਜਾਨ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁੱਭਕਾਮਨਾਵਾਂ ਦੇਣ ਲਈ ਪਾਰਟੀ 'ਚ ਸ਼ਾਮਲ ਹੋਏ।
ਪਾਰਟੀ 'ਚ ਸ਼ਾਹਰੁਖ ਖ਼ਾਨ ਲੇਟ ਪਹੁੰਚੇ ਪਰ ਉਨ੍ਹਾਂ ਦੀ ਐਂਟਰੀ ਗ੍ਰੈਂਡ ਤਰੀਕੇ ਨਾਲ ਹੋਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਸ਼ਾਹਰੁਖ ਖਾਨ ਨੇ ਦਬੰਗ ਖਾਨ ਨੂੰ ਗਲੇ ਲਗਾ ਕੇ ਜਨਮਦਿਨ ਦੀ ਵਧਾਈ ਦਿੱਤੀ। ਦੋਵਾਂ ਦੀਆਂ ਇਕੱਠੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਬਲੈਕ ਲੁੱਕ 'ਚ ਸ਼ਾਹਰੁਖ ਅਤੇ ਸਲਮਾਨ (Bhaijaan) ਕਾਫੀ ਖੂਬਸੂਰਤ ਲੱਗ ਰਹੇ ਹਨ।
ਉਥੇ ਹੀ ਜਦੋਂ ਸੰਗੀਤਾ ਬਿਜਲਾਨੀ ਪਾਰਟੀ 'ਚ ਪਹੁੰਚੀ ਤਾਂ ਸਲਮਾਨ ਨੇ ਉਨ੍ਹਾਂ ਦੇ ਮੱਥੇ ਨੂੰ ਚੁੰਮਿਆ ਅਤੇ ਦੋਹਾਂ ਨੇ ਇਕ-ਦੂਜੇ ਨੂੰ ਜੱਫੀ ਪਾ ਲਈ। ਬਲੂ ਸ਼ਿਮਰ ਡਰੈੱਸ 'ਚ ਸੰਗੀਤਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਦੱਸ ਦਈਏ ਕਿ ਇੱਕ ਸਮੇਂ ਵਿਚ ਸਲਮਾਨ ਖ਼ਾਨ ਅਤੇ ਸੰਗੀਤਾ ਇੱਕ ਦੂਜੇ ਨੂੰ ਡੇਟ ਕਰਦੇ ਸਨ। ਹਾਲਾਂਕਿ ਕਈ ਸਾਲਾਂ ਤੋਂ ਬਾਅਦ ਇਹ ਰਿਸ਼ਤਾ ਟੁੱਟ ਗਿਆ ਸੀ। ਖਬਰਾਂ ਮੁਤਾਬਕ ਦੋਹਾਂ ਦੇ ਵਿਆਹ ਦੇ ਕਾਰਡ ਵੀ ਛਪ ਗਏ ਸਨ ਪਰ ਸਲਮਾਨ ਦੇ ਸੋਮੀ ਅਲੀ ਨਾਲ ਨਜ਼ਦੀਕੀਆਂ ਵਧਣ ਤੋਂ ਬਾਅਦ ਸੰਗੀਤਾ ਨੇ ਰਿਸ਼ਤਾ ਤੋੜ ਲਿਆ।