Diljit Dosanjh News: ਕੀ ਸਿਰਫ਼ ਦਸਤਾਰ ਕਰਕੇ ਹੋ ਰਿਹਾ ਦਿਲਜੀਤ ਦੋਸਾਂਝ ਦਾ ਵਿਵਾਦ ?

By : GAGANDEEP

Published : Jun 28, 2025, 1:48 pm IST
Updated : Jun 28, 2025, 1:56 pm IST
SHARE ARTICLE
Diljit Dosanjh Controversy Latest news is it justified News
Diljit Dosanjh Controversy Latest news is it justified News

Diljit Dosanjh News: "ਸਾਰਿਆਂ ਦਾ ਖ਼ੂਨ ਸ਼ਾਮਲ ਹੈ ਇਸ ਮਿੱਟੀ 'ਚ, ਕਿਸੇ ਦੇ ਪਿਓ ਦਾ ਹਿੰਦੁਸਤਾਨ ਥੋੜੀ ਹੈ"

Diljit Dosanjh Controversy Latest news is it justified News: ਕਹਿੰਦੇ ਹਨ "ਕਲਾਕਾਰ ਦਾ ਕੋਈ ਧਰਮ, ਕੋਈ ਮਜ਼ਹਬ ਨਹੀਂ ਹੁੰਦਾ, ਫਿਰ ਭਾਵੇਂ ਉਹ ਚਿੱਤਰਕਲਾ ਹੋਵੇ, ਸੰਗੀਤ ਹੋਵੇ ਜਾਂ ਹੋਰ ਕਿਸੇ ਕਿਸਮ ਦੀ ਕਲਾ" ਤੇ ਇਹ ਸਿਰਫ਼ ਕਿਸੇ ਪੰਜਾਬੀ ਕਲਾਕਾਰ ਵੱਲੋਂ ਨਹੀਂ ਸਗੋਂ ਭਾਰਤ ਦੇ ਕਈ ਉੱਘੇ ਕਲਾਕਾਰਾਂ ਵੱਲੋਂ ਕਿਹਾ ਗਿਆ ਹੈ। ਇਸ ਗੱਲ ਵੀ ਇਸ ਕਰਕੇ ਸਪਸ਼ਟ ਕਰਨੀ ਪੈਂਦੀ ਹੈ ਕਿਉਂਕਿ ਪੰਜਾਬੀਆਂ ਤੋਂ ਪੰਜਾਬੀ ਦੀ ਹਮਾਇਤ ਕਰਨਾ ਜ਼ਾਹਿਰ ਮੰਨਿਆ ਜਾਂਦਾ ਹੈ।

ਹੁਣ ਫ਼ਿਲਹਾਲ ਜਿਵੇਂ ਦਾ ਮਾਹੌਲ ਬਣਿਆ ਹੋਇਆ ਹੈ ਤੇ ਜਿਸ ਤਰ੍ਹਾਂ ਦਿਲਜੀਤ ਦੋਸਾਂਝ ਦਾ ਦੇਸ਼ ਭਰ ਵਿੱਚ ਵਿਰੋਧ ਚੱਲ ਰਿਹਾ ਹੈ ਤੇ ਦਿਲਜੀਤ ਦੀ ਦੇਸ਼ਭਗਤੀ 'ਤੇ ਸਵਾਲ ਉੱਠ ਰਹੇ ਹਨ, ਅਜਿਹੇ 'ਚ ਮਰਹੂਮ ਕਵੀ ਰਾਹਤ ਇੰਦੌਰੀ ਦੀ ਇੱਕ ਕਵਿਤਾ ਦੀ ਪੰਕਤੀ ਬਿਲਕੁਲ ਠੀਕ ਬੈਠਦੀ ਹੈ, "..."ਸਾਰਿਆਂ ਦਾ ਖ਼ੂਨ ਸ਼ਾਮਲ ਹੈ ਇਸ ਮਿੱਟੀ 'ਚ, ਕਿਸੇ ਦੇ ਪਿਓ ਦਾ ਹਿੰਦੁਸਤਾਨ ਥੋੜ੍ਹੀ ਹੈ" 

ਕੀ ਹੈ ਪੂਰਾ ਵਿਵਾਦ? 

ਦਰਅਸਲ ਭਾਰਤ 'ਚ ਵਿਵਾਦ ਇਸ ਕਰਕੇ ਚੱਲ ਰਿਹਾ ਹੈ ਕਿਉਂਕਿ ਦਿਲਜੀਤ ਦੋਸਾਂਝ ਦੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਸਰਦਾਰ ਜੀ 3' 'ਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਸ਼ਾਮਲ ਹੈ ਤੇ ਹਾਨੀਆ ਨੇ ਭਾਰਤ ਵੱਲੋਂ ਚਲਾਏ 'ਆਪ੍ਰੇਸ਼ਨ ਸਿੰਦੂਰ' ਨੂੰ "ਕਾਇਰਤਾਪੂਰਨ ਹਮਲਾ" ਆਖਿਆ ਸੀ ਤੇ ਉਦੋਂ ਭਾਰਤ ਦੇ ਖ਼ਿਲਾਫ਼ ਹੋਰ ਵੀ ਕਈ ਬਿਆਨ ਦਿੱਤੇ ਸਨ। ਹੁਣ ਦਿਲਜੀਤ ਦੋਸਾਂਝ ਦੇ ਖ਼ਿਲਾਫ਼ ਵਿਵਾਦ ਇਸ ਲਈ ਚੱਲ ਰਿਹਾ ਹੈ ਕਿਉਂਕਿ ਦਿਲਜੀਤ ਇਸ ਫ਼ਿਲਮ ਦਾ ਹਿੱਸਾ ਹਨ। ਪਹਿਲਾਂ ਜਦੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਵਰਗੇ ਹਾਲਾਤ ਬਣੇ ਸਨ, ਉਦੋਂ ਲੱਗਿਆ ਸੀ ਕਿ ਹਾਨੀਆ ਆਮਿਰ ਨੂੰ ਫ਼ਿਲਮ ਵਿੱਚੋਂ ਕੱਢ ਦਿੱਤਾ ਗਿਆ ਹੈ ਕਿਉਂਕਿ ਦਿਲਜੀਤ ਤੇ ਨੀਰੂ ਬਾਜਵਾ ਵੱਲੋਂ ਆਪਣੇ ਸੋਸ਼ਲ ਮੀਡਿਆ ਅਕਾਊਂਟਾਂ ਤੋਂ ਫ਼ਿਲਮ ਨਾਲ ਜੁੜੀਆਂ ਸਾਰੀਆਂ ਅਪਡੇਟਾਂ ਤੇ ਪੋਸਟਾਂ ਡਿਲੀਟ ਕਰ ਦਿੱਤੀਆਂ ਗਈਆਂ ਸਨ, ਪਰ ਹਾਲ ਹੀ ਵਿੱਚ ਦਿਲਜੀਤ ਵੱਲੋਂ ਫ਼ਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਜਿਸ ਵਿੱਚ ਹਾਨੀਆਂ ਆਮਿਰ ਮੌਜੂਦ ਸੀ।  

ਕੀ ਇਕੱਲੇ ਦਿਲਜੀਤ ਦੋਸਾਂਝ ਦਾ ਵਿਰੋਧ ਜਾਇਜ਼? 

ਨਹੀਂ! ਇਸ ਦੇ ਕਈ ਕਾਰਨ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਅਹਿਮ ਕਾਰਨ ਹੈ ਕਿ ਫ਼ਿਲਮ ਨਿਰਮਾਤਾਵਾਂ ਵੱਲੋਂ ਦੇਸ਼ ਦਾ ਸਾਥ ਦਿੰਦਿਆਂ ਫ਼ਿਲਮ ਨੂੰ ਭਾਰਤ 'ਚ ਰਿਲੀਜ਼ ਨਹੀਂ ਕੀਤਾ ਗਿਆ ਤਾਂ ਜੋ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਆਓ ਹਰ ਕਾਰਨ 'ਤੇ ਵਿਸਥਾਰ ਨਾਲ ਚਰਚਾ ਕਰੀਏ: 

(ਉ) ਭਾਰਤ 'ਚ ਨਹੀਂ ਰਿਲੀਜ਼ ਹੋ ਰਹੀ 'ਸਰਦਾਰ ਜੀ 3' 
ਫ਼ਿਲਮ ਨਿਰਮਾਤਾਵਾਂ ਤੇ ਅਦਾਕਾਰਾਂ ਵੱਲੋਂ ਵਾਰ-ਵਾਰ ਇਸ ਗੱਲ ਨੂੰ ਸਪਸ਼ਟ ਕੀਤਾ ਗਿਆ ਹੈ ਕਿ ਇਸ ਫ਼ਿਲਮ ਨੂੰ ਭਾਰਤ ਵਿੱਚ ਰਿਲੀਜ਼ ਨਹੀਂ ਕੀਤਾ ਜਾਵੇਗਾ ਕਿਉਂਕਿ ਉਹ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ ਦੇਸ਼ ਦੇ ਨਾਲ ਖੜ੍ਹੇ ਹਨ ਤੇ ਜੇਕਰ ਫ਼ਿਲਮ ਨਿਰਮਾਤਾਵਾਂ ਤੇ ਅਦਾਕਾਰਾਂ ਨੇ ਘਾਟਾ ਝੱਲਦਿਆਂ ਦੇਸ਼ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਇੰਨਾ ਵੱਡਾ ਫ਼ੈਸਲਾ ਲਿਆ ਹੈ ਤਾਂ ਭਾਰਤੀਆਂ ਨੂੰ ਚਾਹੀਦਾ ਹੈ ਕਿ ਉਹ ਵੀ ਉਨ੍ਹਾਂ ਦਾ ਸਾਥ ਦੇਣ। 

(ਅ) ਕੀ ਇਕੱਲਾ ਦਿਲਜੀਤ ਦੋਸਾਂਝ ਹੈ ਇਸ ਫ਼ਿਲਮ ਦਾ ਮਾਲਿਕ?  
ਇਹ ਫ਼ਿਲਮ ਵਾਈਟ ਹਿੱਲਜ਼ ਸਟੂਡੀਓ ਵੱਲੋਂ ਬਣਾਈ ਗਈ ਹੈ, ਜਿਸ ਵਿੱਚ ਨਿਰਮਾਤਾਵਾਂ ਤੇ ਦਿਲਜੀਤ ਦੋਸਾਂਝ ਨੂੰ ਕਾਸਟ ਕੀਤਾ ਹੈ, ਜਿਸ ਤਰ੍ਹਾਂ ਉਨਾਂ ਨੇ ਨੀਰੂ ਬਾਜਵਾ ਤੇ ਹਾਨੀਆ ਆਮਿਰ ਸਣੇ ਹੋਰ ਕਲਾਕਾਰਾਂ ਨੂੰ ਕਾਸਟ ਕੀਤਾ ਹੈ ਪਰ ਵਿਰੋਧ ਇਕੱਲਾ ਦਿਲਜੀਤ ਦੋਸਾਂਝ ਦਾ ਹੋ ਰਿਹਾ ਹੈ, ਕਿਉਂ? ਕੀ ਦਿਲਜੀਤ ਦੋਸਾਂਝ ਨੇ ਬਣਾਈ ਹੈ ਫ਼ਿਲਮ? ਨਹੀਂ ! ਕੀ ਹਾਨੀਆ ਆਮਿਰ ਦੀ ਪੇਮੈਂਟ ਦਿਲਜੀਤ ਦੋਸਾਂਝ ਦੇ ਰਹੇ? ਨਹੀਂ! ਫ਼ਿਲਮ 'ਚ ਇੰਨੇ ਕਲਾਕਾਰ ਹਨ ਪਰ ਸਿਰਫ਼ ਦਿਲਜੀਤ ਦਾ ਵਿਰੋਧ ਕਿਉਂ? ਜਵਾਬ? ਕਿਸੇ ਕੋਲ ਨਹੀਂ!   

(ਈ) ਸਿਰਫ਼ ਦਿਲਜੀਤ ਦਾ ਵਿਰੋਧ ਹੀ ਕਿਉਂ, ਬਾਕੀ ਤਾਂ ਹੁਣ ਵੀ ਕਰ ਰਹੇ ਪਾਕਿਸਤਾਨੀਆਂ ਨਾਲ ਕੰਮ
ਜਿੱਥੇ ਦਿਲਜੀਤ ਦੋਸਾਂਝ ਨੂੰ ਇੰਨਾ ਟਾਰਗੇਟ ਕੀਤਾ ਜਾ ਰਿਹਾ ਹੈ, ਤੇ ਉਸ ਨੂੰ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਭਾਰਤ ਦੇ ਹੋਰ ਵੱਡੇ ਚਿਹਰੇ ਤਾਂ ਹੁਣ ਵੀ ਪਾਕਿਸਤਾਨੀਆਂ ਨਾਲ ਕੰਮ ਕਰ ਰਹੇ ਹਨ, ਤਾਂ ਉਨ੍ਹਾਂ ਦਾ ਕੋਈ ਕਿਉਂ ਵਿਰੋਧ ਨਹੀਂ ਕਰ ਰਿਹਾ ਹੈ? 

- ਕਈ ਨੈਸ਼ਨਲ ਨਿਊਜ਼ ਚੈਨਲ ਹੁਣ ਵੀ ਆਪਣੀਆਂ ਡਿਬੇਟਾਂ ਉੱਤੇ ਪਾਕਿਸਤਾਨੀ ਮਾਹਿਰਾਂ ਨੂੰ ਸੱਦ ਰਹੇ ਹਨ ਤੇ ਟੀਆਰਪੀ ਵੀ ਵਧਾ ਰਹੇ ਹਨ ਪਰ ਜਿਹੜੇ ਦਿਲਜੀਤ ਦਾ ਵਿਰੋਧ ਕਰ ਰਹੇ ਹਨ ਕੀ ਉਹ ਨਿਊਜ਼ ਚੈਨਲਾਂ ਦਾ ਬਾਈਕਾਟ ਕਰ ਰਹੇ ਹਨ ? ਨਹੀਂ ! 
- ਭਾਰਤੀ ਕ੍ਰਿਕਟਰ ਈਸ਼ਾਨ ਕਿਸ਼ਨ ਨੇ ਹਾਲ ਹੀ ਵਿੱਚ ਪਾਕਿਸਤਾਨੀ ਕ੍ਰਿਕਟਰ ਮੁਹੰਮਦ ਅੱਬਾਸ ਨਾਲ ਸੈਲਫ਼ੀ ਲਈ ਤੇ ਉਸ ਦੇ ਨਾਲ ਇੱਕੋ ਟੀਮ 'ਚ ਖੇਡ ਰਿਹਾ ਹੈ। ਕੀ ਜਿੰਨਾ ਵਿਰੋਧ ਦਿਲਜੀਤ ਦਾ ਹੋ ਰਿਹਾ ਹੈ ਓਨਾ ਹੀ ਵਿਰੋਧ ਈਸ਼ਾਨ ਕਿਸ਼ਨ ਦਾ ਹੋ ਰਿਹਾ ਹੈ? ਨਹੀਂ ! 
- ਹਾਲ ਹੀ 'ਚ ਮਹਿਲਾ ਵਿਸ਼ਵ ਕੱਪ 2025 ਦਾ ਸ਼ੈਡਿਊਲ ਰਿਲੀਜ਼ ਕੀਤਾ ਗਿਆ ਜਿਸ ਵਿੱਚ 5 ਅਕਤੂਬਰ ਨੂੰ ਭਾਰਤ ਬਨਾਮ ਪਾਕਿਸਤਾਨ ਮੈਚ ਸ਼ਾਮਿਲ ਹੈ। ਕੀ ਜਿਹੜੇ ਦਿਲਜੀਤ ਦਾ ਵਿਰੋਧ ਕਰ ਰਹੇ ਹਨ, ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਜਾਂ ਬੀਸੀਸੀਆਈ ਨੂੰ ਬੈਨ ਕਰਨ ਦੀ ਗੱਲ ਕਰ ਰਹੇ ਹਨ? ਨਹੀਂ ! 
 

"ਦੇਸ਼ਭਗਤਾਂ" ਨੂੰ ਇੱਕ ਸਵਾਲ 

ਦਿਲਜੀਤ ਦੋਸਾਂਝ ਦਾ ਵਿਰੋਧ ਇਸ ਕਰਕੇ ਕੀਤਾ ਜਾ ਰਿਹਾ ਕਿ ਪਹਿਲਗਾਮ ਹਮਲੇ 'ਚ 26 ਭਾਰਤੀਆਂ ਦੀ ਦੁਖਦਾਈ ਮੌਤ ਹੋ ਗਈ ਤੇ ਹਮਲੇ 'ਚ ਪਾਕਿਸਤਾਨ ਸਥਿਤ ਆਤੰਕੀ ਸ਼ਾਮਲ ਸਨ ਤੇ ਦਿਲਜੀਤ ਇੱਕ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਕੰਮ ਕਰ ਰਹੇ ਹਨ ਪਰ ਕੀ ਇਹ "ਦੇਸ਼ਭਗਤੀ" ਸਿਰਫ਼ ਸੀਮਿਤ ਸਮੇਂ ਲਈ ਹੈ? ਭੁੱਲ ਗਏ 2019 ਦਾ ਪੁਲਵਾਮਾ ਹਮਲਾ, ਜਿਸ ਵਿੱਚ 40 ਸੀਆਰਪੀਐਫ਼ ਜਵਾਨ ਸ਼ਹੀਦ ਹੋਏ ਸਨ ? ਭੁੱਲ ਗਏ 2016 ਦਾ ਉਰੀ ਹਮਲਾ, ਜਿਸ ਵਿੱਚ 19 ਭਾਰਤੀ ਜਵਾਨ ਸ਼ਹੀਦ ਹੋਏ ਸਨ? ਉਦੋਂ ਵੀ ਲਹਿਰ ਉੱਠੀ ਸੀ ਕਿ ਪਾਕਿਸਤਾਨੀਆਂ ਨੂੰ ਬੈਨ ਕਰੋ ਤੇ ਉਨ੍ਹਾਂ ਦਾ ਬਾਈਕਾਟ ਕਰੋ, ਪਰ ਫਿਰ ਥੋੜ੍ਹੇ ਦਿਨਾਂ ਬਾਅਦ ਮੁੜ ਦੋਵੇਂ ਦੇਸ਼ਾਂ ਵਿਚਕਾਰ ਵਪਾਰ ਸ਼ੁਰੂ ਹੋ ਜਾਂਦਾ ਸੀ, ਕਲਾਕਾਰਾਂ ਨੂੰ ਪਸੰਦ ਕਰਨਾ ਸ਼ੁਰੂ ਹੋ ਜਾਂਦਾ ਸੀ।

ਹੋਰ ਸਭ ਤਾਂ ਬਾਅਦ ਦੀ ਗੱਲ, 2017 'ਚ ਚੈਪੀਅਨਜ਼ ਟਰਾਫ਼ੀ 'ਚ ਵੀ ਪਾਕਿਸਤਾਨ ਨਾਲ ਖੇਡੇ, 2019 'ਚ ਵਿਸ਼ਵ ਕੱਪ ਪਾਕਿਸਤਾਨ ਨਾਲ ਖੇਡੇ, 2021 ਵਿਸ਼ਵ ਕੱਪ ਪਾਕਿਸਤਾਨ ਨਾਲ ਖੇਡੇ, 2022 ਵਿਸ਼ਵ ਕੱਪ ਪਾਕਿਸਤਾਨ ਨਾਲ ਖੇਡੇ, 2022 ਵਿਸ਼ਵ ਕੱਪ 'ਚ ਤਾਂ ਭਾਰਤ ਵਿੱਚ ਹੀ ਪਾਕਿਸਤਾਨ ਨਾਲ ਖੇਡੇ ਤੇ 2024 ਵੀ ਪਾਕਿਸਤਾਨ ਨਾਲ ਖੇਡੇ। ਉਦੋਂ ਦੇਸ਼ਭਗਤੀ ਕਿੱਥੇ ਸੀ?

ਚੰਡੀਗੜ੍ਹ ਤੋਂ ਰਾਜਨ ਨਾਥ  ਦੀ ਰਿਪੋਰਟ

(For more news apart from 'Diljit Dosanjh Controversy Latest news is it justified News' ,  stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement