Film Jaggi : ਫ਼ਿਲਮ 'ਜੱਗੀ' ਰਾਹੀਂ ਪੰਜਾਬ ਦੀ ਅਸਲੀਅਤ ਦਿਖਾਉਣਾ ਚਾਹੁੰਦਾ ਹਾਂ: ਨਿਰਦੇਸ਼ਕ ਅਨਮੋਲ ਸਿੱਧੂ

By : BALJINDERK

Published : May 29, 2024, 4:10 pm IST
Updated : May 29, 2024, 4:20 pm IST
SHARE ARTICLE
Film Jaggi
Film Jaggi

Film Jaggi : ਸਿੱਧੂ ਨੇ ਕਿਹਾ ਕਿ ਸਥਾਨਕ ਕਹਾਣੀਕਾਰਾਂ ਨੂੰ ਅੱਗੇ ਆ ਕੇ ਸੂਬੇ ਦੀ ਅਸਲ ਤਸਵੀਰ ਪੇਸ਼ ਕਰਨੀ ਚਾਹੀਦੀ ਹੈ

Film Jaggi :ਨਵੀਂ ਦਿੱਲੀ, ਫ਼ਿਲਮ ਜੱਗੀ ਦੇ ਨਿਰਦੇਸ਼ਕ ਅਨਮੋਲ ਸਿੱਧੂ ਦਾ ਕਹਿਣਾ ਹੈ ਕਿ ਹਿੰਦੀ ਫ਼ਿਲਮਾਂ ’ਚ ਦਿਖਾਇਆ ਗਿਆ ਪੰਜਾਬ ਅਸਲੀਅਤ ਨਾਲੋਂ ਵੱਖਰਾ ਹੈ। ਸਿੱਧੂ ਨੇ ਕਿਹਾ ਕਿ ਸਥਾਨਕ ਕਹਾਣੀਕਾਰਾਂ ਨੂੰ ਅੱਗੇ ਆ ਕੇ ਸੂਬੇ ਦੀ ਅਸਲ ਤਸਵੀਰ ਪੇਸ਼ ਕਰਨੀ ਚਾਹੀਦੀ ਹੈ। ਅਨਮੋਲ ਸਿੱਧੂ ਦੀ ਫ਼ਿਲਮ ਜੱਗੀ ਹੁਣ ਆਨਲਾਈਨ ਪਲੇਟਫ਼ਾਰਮ ਮੂਵੀ 'ਤੇ ਪ੍ਰਸਾਰਿਤ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਤੁਹਾਨੂੰ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ’ਚ ਅਸਲੀ ਪੰਜਾਬ ਦਿਖਾਈ ਦੇਵੇਗਾ ਅਤੇ ਫਿਰ ਤੁਸੀਂ ਪੇਂਡੂ ਖੇਤਰਾਂ ’ਚ ਆ ਜਾਵੇਗਾ। ਜਿੱਥੇ ਤੁਹਾਨੂੰ ਇੱਕ ਵੱਖਰਾ ਪੰਜਾਬ ਦਿਖਾਈ ਦੇਵੇਗਾ। ਬਾਲੀਵੁੱਡ ਵੀ ਪੰਜਾਬ ਬਾਰੇ ਫ਼ਿਲਮਾਂ ਬਣਾਉਂਦਾ ਹੈ ਜਿੱਥੇ ਲੋਕ ਖੇਤਾਂ ’ਚ ਨੱਚਦੇ ਹਨ। ਤੁਸੀਂ ਕਾਮੇਡੀ ਸੀਨ ਦੇਖੋਗੇ ਅਤੇ ਤੁਹਾਨੂੰ ਮਹਿਸੂਸ ਹੋਵੇਗਾ ਕਿ ਪੰਜਾਬ ਅਜਿਹਾ ਹੀ ਹੈ।''
ਸਿੱਧੂ ਨੇ ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ ’ਚ ਕਿਹਾ, “ਅਸਲ ਵਿਚ, ਮੇਰੇ ਪਰਿਵਾਰਕ ਮੈਂਬਰ ਅਕਸਰ ਮੈਨੂੰ ਪੁੱਛਦੇ ਹਨ ਕਿ ਮੈਂ ਬਾਲੀਵੁੱਡ ਵਰਗੀਆਂ ਫ਼ਿਲਮਾਂ ਕਿਉਂ ਨਹੀਂ ਕਰਦਾ ਹਾਂ। ਮੇਰੀ ਕੋਸ਼ਿਸ਼ ਜੱਗੀ ਰਾਹੀਂ ਪੰਜਾਬ ਦੀ ਅਸਲੀਅਤ ਦਿਖਾਉਣ ਦੀ ਹੈ।
 ਉਸਨੇ ਕਿਹਾ ਕਿ ਇੱਥੇ ਬਹੁਤ ਸਾਰੀਆਂ ਕਹਾਣੀਆਂ ਹਨ ਜੋ ਵਧੇਰੇ ਸੂਖਮ ਹਨ, ਜੋ ਅਕਸਰ ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਅਤੇ ਸਮਾਜਿਕ-ਰਾਜਨੀਤਿਕ ਮੁੱਦਿਆਂ ਨੂੰ ਦਰਸਾਉਂਦੀਆਂ ਹਨ, ਜਿਵੇਂ ਕਿ ‘‘ਉਡਦਾ ਪੰਜਾਬ’’ ‘‘ਮੀਲ ਪੱਥਰ’’ ਅਤੇ ਓਟੀਟੀ ਸ਼ੋਅ ਜਿਵੇਂ ‘‘ਕੋਹਰਾ’’ ਅਤੇ ‘‘ਟੱਬਰ’’ ’ਚ ਦਿਖਾਈਆਂ ਗਈਆਂ ਹਨ।
ਸਿੱਧੂ ਨੇ ਕਿਹਾ ਕਿ ਇਨ੍ਹਾਂ ਫ਼ਿਲਮਾਂ ਅਤੇ ਸ਼ੋਅ ਦੇ ਨਿਰਮਾਤਾ ਅਸਲ ’ਚ ਪੰਜਾਬ ਦੇ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਦੇ ਬਾਰੇ ਫ਼ਿਲਮਾਂ ਨਹੀਂ ਬਣਾ ਰਹੇ ਹਨ। ਬਾਹਰੋਂ ਆਏ ਲੋਕਾਂ ਨੇ ਸੂਬੇ ਦੀਆਂ ਵੱਖ-ਵੱਖ ਕਹਾਣੀਆਂ ਖੋਜੀਆਂ ਹਨ। ਕੋਹਰਾ ਵਧੀਆ ਸ਼ੋਅ ਹੈ ਪਰ ਇਸ ਨੂੰ ਪੰਜਾਬ ਤੋਂ ਆਏ ਕਿਸੇ ਵਿਅਕਤੀ ਨੇ ਨਹੀਂ ਬਣਾਇਆ।

ਉਸਨੇ ਕਿਹਾ, “ਪੰਜਾਬ ਵਿੱਚ ਗੁਰਵਿੰਦਰ (ਸਿੰਘ) ਜਾਂ ਜਤਿੰਦਰ ਮੌਹਰ ਵਰਗੇ ਕੁਝ ਹੀ ਕਹਾਣੀਕਾਰ ਹਨ ਜੋ ਕੁਝ ਵੱਖਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੇਰਾ ਮੰਨਣਾ ਹੈ ਕਿ ਪੰਜਾਬ ਦੇ ਫ਼ਿਲਮ ਨਿਰਮਾਤਾਵਾਂ ਨੂੰ ਅਜਿਹਾ ਸਿਨੇਮਾ ਬਣਾਉਣਾ ਚਾਹੀਦਾ ਹੈ ਜੋ ਸੂਬੇ ਦੀ ਹਕੀਕਤ ਨੂੰ ਦਰਸਾਉਂਦਾ ਹੋਵੇ।

(For more news apart from Film 'Jaggi' reality of Punjab : Director Anmol Sidhu News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement