
ਡਰੇਕ ਨੇ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਪਾਈ ਟੀ-ਸ਼ਰਟ
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਹਰ ਕੋਈ ਉਹਨਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਸ਼ਰਧਾਂਜਲੀ ਦੇ ਰਿਹਾ ਹੈ। ਹਾਲ ਹੀ ‘ਚ ਮੂਸੇਵਾਲੇ ਨੂੰ ਕੈਨੇਡੀਅਨ ਰੈਪਰ ਡਰੇਕ ਨੇ ਆਪਣੇ ਲਾਈਵ ਸ਼ੋਅ ਦੌਰਾਨ ਸ਼ਰਧਾਂਜਲੀ ਦਿੱਤੀ ਹੈ। ਡਰੇਕ ਦਾ ਬੀਤੇ ਦਿਨੀਂ ਟੋਰਾਂਟੋਂ ਵਿਖੇ ਲਾਈਵ ਸ਼ੋਅ ਸੀ। ਇਸ ਸ਼ੋਅ ਦੌਰਾਨ ਡਰੇਕ ਨੂੰ ਸਿੱਧੂ ਮੂਸੇ ਵਾਲਾ ਦੀ ਤਸਵੀਰ 'ਤੇ ਨਾਂ ਵਾਲੀ ਟੀ-ਸ਼ਰਟ ਪਹਿਨੇ ਦੇਖਿਆ ਗਿਆ।
Drake
ਡਰੇਕ ਦੀ ਟੀ-ਸ਼ਰਟ ’ਤੇ ਸਿੱਧੂ ਦੀ ਉਹੀ ਤਸਵੀਰ ਹੈ, ਜੋ ਸਿੱਧੂ ਦੇ ਪਿਤਾ ਵਲੋਂ ਟੈਟੂ ’ਚ ਬਣਵਾਈ ਗਈ ਹੈ। ਤਸਵੀਰ ਨਾਲ ਸਿੱਧੂ ਮੂਸੇ ਵਾਲਾ ਦੇ ਜਨਮ ਤੇ ਮੌਤ ਦਾ ਸਾਲ 1993-2022 ਲਿਖਿਆ ਹੋਇਆ ਹੈ।
Sidhu Moose wala
ਹਾਲੀਵੁੱਡ ਰੈਪਰ ਡਰੇਕ ਨੂੰ ਕੌਣ ਨਹੀਂ ਜਾਣਦਾ। ਪੂਰੀ ਦੁਨੀਆ ’ਚ ਡਰੇਕ ਦਾ ਨਾਂ ਚੱਲਦਾ ਹੈ। ਇਕੱਲੇ ਇੰਸਟਾਗ੍ਰਾਮ ਦੀ ਗੱਲ ਕਰੀਏ ਤਾਂ ਡਰੇਕ ਦੇ 118 ਮਿਲੀਅਨ ਫਾਲੋਅਰਜ਼ ਹਨ, ਯਾਨੀ ਕਿ 11 ਕਰੋੜ 80 ਲੱਖ ਤੋਂ ਵੀ ਵੱਧ।