
ਇਸ ਰਿੰਗ ਲਈ ਡਰੇਕ ਨੇ ਸੋਥੇਬੀ ਦੀ ਨਿਲਾਮੀ ਵਿੱਚ ਇਸਦੇ ਲਈ $1 ਮਿਲੀਅਨ ਤੋਂ ਵੱਧ ($1,016,00) ਦਾ ਭੁਗਤਾਨ ਕੀਤਾ
ਚੰਡੀਗੜ੍ਹ(ਮੁਸਕਾਨ ਢਿੱਲੋਂ):36 ਸਾਲਾ ਸੰਗੀਤ ਦੇ ਮਹਾਨ ਕਲਾਕਾਰ,ਰੈਪਰ ਡਰੇਕ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਹਿੱਪ-ਹੌਪ ਦੇ ਮਹਾਨ ਕਲਾਕਾਰ ਟੁਪਾਕ ਸ਼ਾਕੁਰ ਦੀ ਤਾਜ ਦੇ ਆਕਾਰ ਦੀ ਸੋਨਾ, ਰੂਬੀ ਅਤੇ ਹੀਰੇ ਨਾਲ ਜੜੀ ਆਈਕੋਨਿਕ ਰਿੰਗ ਖਰੀਦੀ ਹੈ , ਜੋ ਇਸ ਹਫਤੇ ਨਿਲਾਮੀ ਵਿੱਚ ਰਿਕਾਰਡ $ 1 ਮਿਲੀਅਨ ਵਿੱਚ ਵੇਚੀ ਗਈ ਸੀ।ਡਰੇਕ ਨੇ ਇੱਕ ਇੰਸਟਾਗ੍ਰਾਮ ਸਟੋਰੀ ਸਾਂਝੀ ਕੀਤੀ ਜਿਸ ਵਿੱਚ ਉਸਨੇ ਇੰਡੈਕਸ ਫਿੰਗਰ ਵਿਚ ਇਹ ਰਿੰਗ ਪਾਈ ਹੋਈ ਸੀ।ਰਿੰਗ ਵਿੱਚ ਬੈਂਡ ਦੇ ਸਿਖਰ 'ਤੇ ਇੱਕ ਹੀਰਿਆਂ ਵਿੱਚ ਢੱਕਿਆ ਹੋਇਆ ਤਾਜ ਹੈ।ਗੋਦ ਮਦਰ ਯਾਸਮਿਨ ਫੂਲਾ ਨੇ ਰਿੰਗ ਨੂੰ ਵਿਕਰੀ ਲਈ ਰੱਖਿਆ ਹੋਇਆ ਸੀ ।ਫੁਲਾ ਟੁਪਾਕ ਦੀ ਗੋਦ ਮਦਰ, ਸਲਾਹਕਾਰ, , ਮਨੀ ਮੈਨੇਜਰ, ਦੇਖਭਾਲ ਕਰਨ ਵਾਲੀ ਸੀ।
ਇਸ ਰਿੰਗ ਲਈ ਡਰੇਕ ਨੇ ਸੋਥੇਬੀ ਦੀ ਨਿਲਾਮੀ ਵਿੱਚ ਇਸਦੇ ਲਈ $1 ਮਿਲੀਅਨ ਤੋਂ ਵੱਧ ($1,016,00) ਦਾ ਭੁਗਤਾਨ ਕੀਤਾ। 1996 ਵਿੱਚ, ਨਿਊਯਾਰਕ ਵਿੱਚ ਜੰਮਿਆ ਰੈਪਰ ਨੇ ਰਿੰਗ ਨੂੰ ਖੁਦ ਡਿਜ਼ਾਈਨ ਕੀਤਾ ਸੀ ਅਤੇ ਉਸ ਸਾਲ ਐਮਟੀਵੀ ਵੀਡੀਓ ਸੰਗੀਤ ਅਵਾਰਡਾਂ ਵਿੱਚ ਆਪਣੀ ਅੰਤਿਮ ਜਨਤਕ ਦਿੱਖ ਦੌਰਾਨ ਇਸਨੂੰ ਪਾਇਆ ਹੋਇਆ ਸੀ।25 ਸਾਲ ਦੇ ਪ੍ਰਸਿੱਧ ਰੈਪਰ ਟੁਪਾਕ ਨੂੰ ਕੁਝ ਦਿਨ ਬਾਅਦ 13 ਸਤੰਬਰ ਨੂੰ ਲਾਸ ਵੇਗਾਸ ਵਿੱਚ ਇੱਕ ਅਣਪਛਾਤੇ ਹਮਲਾਵਰ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ।
ਉਸਨੇ ਸ਼ਿਕਾਗੋ ਦੇ ਯੂਨਾਈਟਿਡ ਸੈਂਟਰ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ 21 ਸੇਵੇਜ ਦੇ ਨਾਲ ਆਪਣੇ "ਇਟਸ ਆਲ ਏ ਬਲਰ ਟੂਰ' ਦੀ ਸ਼ੁਰੂਆਤ ਕੀਤੀ। ਇਹ "ਜਿੰਮੀ ਕੁੱਕਸ" ਕਲਾਕਾਰ ਦਾ ਉਸਦੇ 2018 ਟ੍ਰੈਕ, ਔਬਰੇ ਅਤੇ ਥ੍ਰੀ ਐਮੀਗੋਸ ਤੋਂ ਬਾਅਦ ਦਾ ਪਹਿਲਾ ਟੂਰ ਹੈ। ਡਰੇਕ ਦੀ ਇਹ ਵੱਡੀ ਖਰੀਦ 21 ਸੇਵੇਜ ਦੇ ਨਾਲ ਉਸਦੇ ਇਟਸ ਆਲ ਏ ਬਲਰ ਟੂਰ ਦੇ ਵਿਚਕਾਰ ਹੋਈ।
ਲਗਭਗ 27 ਸਾਲ ਹੋ ਗਏ ਹਨ, “ਟੁਪਾਕ ਸ਼ਾਕੁਰ ਦਾ ਕਤਲ ਕਿਸਨੇ ਕੀਤਾ?” ਇਸ ਦਾ ਜਵਾਬ ਅਜੇ ਵੀ ਇੱਕ ਰਹੱਸ ਬਣਿਆ ਹੋਇਆ ਹੈ।ਮਹਰੂਮ ਗਾਇਕ ਸਿੱਧੂ ਮੂਸੇਵਾਲਾ ਟੁਪਾਕ ਨੂੰ ਆਪਣਾ ਆਈਡਲ ਮੰਨਦੇ ਸਨ।ਸਿੱਧੂ ਮੂਸੇਵਾਲਾ ਵੀ ਟੁਪਾਕ ਵਾਂਗੂ ਆਪਣੀ ਜ਼ਿੰਦਗੀ ਦੇ ਅੰਤ ਨੂੰ ਇਸੇ ਤਰ੍ਹਾਂ ਮਿਲੇ ਜਿਸ ਤਰ੍ਹਾਂ ਟੁਪਾਕ ਨੇ ਦੁਨੀਆਂ ਨੂੰ ਅਲਵਿਦਾ ਕਿਹਾ ਸੀ।