
ਉਰਵਸ਼ੀ ਰੌਟੇਲਾ ਦਾ ਲਹਿੰਗਾ ਲਾੜੀ ਨੇਹਾ ਕੱਕੜ ਦੇ ਲਹਿੰਗੇ ਨਾਲੋਂ ਵੀ ਸੀ ਮਹਿੰਗਾ
ਨਵੀਂ ਦਿੱਲੀ: ਗਾਇਕਾ ਨੇਹਾ ਕੱਕੜ ਨੇ 24 ਅਕਤੂਬਰ ਨੂੰ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਵਾ ਲਿਆ। ਉਨ੍ਹਾਂਨੇ ਦਿੱਲੀ ਦੇ ਗੁਰਦੁਆਰਾ ਸਾਹਿਬ ਵਿਚ ਆਨੰਦ ਕਾਰਜ ਕਰਵਾਏ ਸਨ। ਨੇਹਾ ਅਤੇ ਰੋਹਨ ਦਾ ਵਿਆਹ ਹਲਦੀ ਵਾਲੇ ਪ੍ਰੋਗਰਾਮ ਨਾਲ ਸ਼ੁਰੂ ਹੋਇਆ। ਇਸ ਤੋਂ ਬਾਅਦ ਮਹਿੰਦੀ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ। ਇਸ ਦੇ ਬਾਅਦ ਦੋ ਵੱਡੇ ਰਿਸੈਪਸ਼ਨ ਦਿੱਲੀ ਅਤੇ ਚੰਡੀਗੜ੍ਹ ਵਿਚ ਹੋਏ।
Neha kakkar with Rohanpreet singh
ਨੇਹਾ ਅਤੇ ਰੋਹਨ ਦੇ ਵਿਆਹ ਵਿੱਚ ਪਰਿਵਾਰਕ ਮੈਂਬਰਾਂ ਅਤੇ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਸ਼ਿਰਕਤ ਕੀਤੀ। ਵਿਆਹ ਵਿੱਚ ਫਿਲਮੀ ਅਦਾਕਾਰਾ ਉਰਵਸ਼ੀ ਰੌਟੇਲਾ ਵੀ ਦਿਖਾਈ ਦਿੱਤੀ ਸੀ। ਉਨ੍ਹਾਂ ਨੇ ਲਹਿੰਗਾ ਪਾਇਆ ਹੋਇਆ ਸੀ। ਖਬਰਾਂ ਅਨੁਸਾਰ ਉਰਵਸ਼ੀ ਰੌਟੇਲਾ ਦਾ ਲਹਿੰਗਾ ਲਾੜੀ ਨੇਹਾ ਕੱਕੜ ਦੇ ਲਹਿੰਗੇ ਨਾਲੋਂ ਮਹਿੰਗਾ ਸੀ।
Neha kakkar with Rohanpreet singh
ਉਰਵਸ਼ੀ ਰੌਟੇਲਾ ਦੀ ਸਟਾਈਲਿਸ਼ ਸਾਂਚੀ ਜੁਨੇਜਾ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਕਿ ਉਰਵਸ਼ੀ ਨੇ ਜ਼ਾਰਡੋਜ਼ੀ ਦੇ ਨਾਲ ਰੇਨੂੰ ਟੰਡਨ ਦੀ ਡਿਜ਼ਾਇਨ ਕੀਤੀ ਡਰੈੱਸ ਪਾਈ ਹੋਈ ਸੀ ਅਤੇ ਅਸਲ ਸਵਰੋਵਸਕੀ ਨਾਲ ਫਿੱਟ ਕੀਤੀ ਗਈ ਸੀ, ਜਿਸ ਨਾਲ ਉਹ ਇਸ ਵਿੱਚ ਖੂਬਸੂਰਤ ਲੱਗ ਰਹੀ ਸੀ। ਉਰਵਸ਼ੀ ਦੇ ਲਹਿੰਗਾ ਅਤੇ ਗਹਿਣਿਆਂ ਦੀ ਕੁਲ ਕੀਮਤ 55 ਲੱਖ ਰੁਪਏ ਦੱਸੀ ਜਾ ਰਹੀ ਹੈ।
ਜਦੋਂਕਿ ਨੇਹਾ ਕੱਕੜ ਨੇ ਫਲਗੁਨੀ ਅਤੇ ਸ਼ੇਨ ਮੋਰ ਦੁਆਰਾ ਡਿਜ਼ਾਈਨ ਕੀਤਾ ਲਹਿੰਗਾ ਪਾਇਆ ਹੋਇਆ ਸੀ।ਅਜਿਹਾ ਲਹਿੰਗਾ ਹੀ ਪ੍ਰਿਯੰਕਾ ਚੋਪੜਾ ਪਹਿਨੇ ਦਿਖਾਈ ਦਿੱਤੀ ਸੀ। ਉਰਵਸ਼ੀ ਨੇ ਨੇਹਾ ਅਤੇ ਰੋਹਨ ਨੂੰ ਉਨ੍ਹਾਂ ਦੇ ਵਿਆਹ ਲਈ ਵਧਾਈ ਦਿੰਦੇ ਹੋਏ ਇੰਸਟਾਗ੍ਰਾਮ ਤੇ ਲਿਖਿਆ,'ਨੇਹਾ ਕੱਕੜ ਅਤੇ ਰੋਹਨਪ੍ਰੀਤ! ਮੁਬਾਰਕਾਂ! ਮੈਨੂੰ ਬੱਸ ਇਹ ਹੀ ਕਹਿਣਾ ਹੈ ਕਿ ਤੁਹਾਡੀ ਪੂਰੀ ਜਿੰਦਗੀ ਪਿਆਰ ਨਾਲ ਭਰੀ ਰਹੇ।
ਪਿਆਰ ਬਹੁਤ ਮਹੱਤਵਪੂਰਨ ਹੈ। ਤੁਹਾਡੀ ਜਿੰਦਗੀ ਪਿਆਰ ਨਾਲ ਸ਼ੁਰੂ ਹੁੰਦੀ ਹੈ ਅਤੇ ਪਿਆਰ ਕਦੇ ਖਤਮ ਨਹੀਂ ਹੁੰਦਾ। ਨੇਹਾ ਨੂੰ ਆਪਣਾ ਪਿਆਰ ਮਿਲਿਆ ਹੈ ਅਤੇ ਇਹ ਸਭ ਤੋਂ ਖੂਬਸੂਰਤ ਵਿਆਹਾਂ ਵਿਚੋਂ ਇਕ ਰਿਹਾ। ਤੁਹਾਨੂੰ ਦੋਵਾਂ ਨੂੰ ਬਹੁਤ ਸਾਰਾ ਪਿਆਰ। ਉਰਵਸ਼ੀ ਰੌਟੇਲਾ ਹਾਲ ਹੀ ਵਿੱਚ ਇੱਕ ਵਰਜਿਲ ਭਾਨੂਪ੍ਰਿਆ ਨਾਮ ਦੀ ਇੱਕ ਫਿਲਮ ਵਿੱਚ ਨਜ਼ਰ ਆਈ ਸੀ।
ਉਨ੍ਹਾਂ ਤੋਂ ਇਲਾਵਾ ਗੌਤਮ ਗੁਲਾਟੀ ਅਤੇ ਅਰਚਨਾ ਪੂਰਨ ਸਿੰਘ ਦੀ ਇਸ ਫਿਲਮ ਵਿੱਚ ਅਹਿਮ ਭੂਮਿਕਾ ਸੀ। ਉਰਵਸ਼ੀ ਰੌਟੇਲਾ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ‘ਬਲੈਕ ਰੋਜ਼’ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। ਇਹ ਫਿਲਮ ਤੇਲਗੂ ਭਾਸ਼ਾ ਵਿੱਚ ਬਣਾਈ ਜਾ ਰਹੀ ਹੈ ਹੈ