ਨੀਆ ਸ਼ਰਮਾ ਦੀ ਕਾਰ ਵਿਚੋਂ ਚੋਰੀ ਹੋ ਗਿਆ ਹੈਂਡਬੈਗ,Tweet ਕਰਕੇ ਪੁਲਿਸ ਤੋਂ ਮੰਗੀ ਮਦਦ
Published : Oct 29, 2020, 11:12 am IST
Updated : Oct 29, 2020, 11:12 am IST
SHARE ARTICLE
Nia Sharma
Nia Sharma

ਪੁਲਿਸ ਦੇ ਤੁਰੰਤ ਜਵਾਬ ਤੋਂ ਬਹੁਤ ਖੁਸ਼ ਹੋਈ ਨੀਆ

ਮੁੰਬਈ: ਨੀਆ ਸ਼ਰਮਾ ਛੋਟੇ ਪਰਦੇ ਦੀਆਂ ਸਟਾਈਲਿਸ਼ ਅਤੇ ਮਸ਼ਹੂਰ ਅਭਿਨੇਤਰੀਆਂ ਵਿਚੋਂ ਇਕ ਹੈ। ਹਾਲ ਹੀ ਵਿੱਚ, ਆਪਣੇ ਜਨਮਦਿਨ ਤੇ ਕੇਕ ਨੂੰ ਲੈ ਕੇ ਟਰੋਲ ਹੋਏ  ਨੀਆ ਦੇ ਨਾਲ ਚੋਰਾਂ ਨੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ।

Nia SharmaNia Sharma

ਖਤਰੋਂ ਦੇ ਖਿਡਾਰੀ  ਦੀ ਜੇਤੂ ਰਹੀਂ ਟੀਵੀ ਅਦਾਕਾਰਾ ਨੀਆ ਸ਼ਰਮਾ ਦੀ ਕਾਰ ਵਿਚੋਂ ਮੁੰਬਈ ਦੇ ਲੋਅਰ ਪਰੇਲ ਖੇਤਰ ਵਿਚੋਂ ਹੈਂਡਬੈਗ ਚੋਰੀ ਕਰ ਲਿਆ ਗਿਆ। 'ਨਾਗਿਨ -4' ਅਭਿਨੇਤਰੀ ਨੇ ਟਵੀਟ ਕਰਕੇ ਪੁਲਿਸ ਤੋਂ ਮਦਦ ਦੀ ਅਪੀਲ ਕੀਤੀ ਹੈ। ਨੀਆ ਪੁਲਿਸ ਦੇ ਤੁਰੰਤ ਜਵਾਬ ਤੋਂ ਬਹੁਤ ਖੁਸ਼ ਹੋਈ।

ਨੀਆ ਸ਼ਰਮਾ ਨੇ ਇੱਕ ਟਵੀਟ ਵਿੱਚ ਕਿਹਾ ਕਿ ਕਿਸੇ ਨੇ ਲੋਅਰ ਪਰਲ ਦੇ ਕਮਾਂਡਰ ਬਾਪਤ ਮਾਰਗ ਉੱਤੇ ਉਸਦੀ ਕਾਰ ਵਿੱਚੋਂ ਇੱਕ ਹੈਂਡਬੈਂਗ ਚੋਰੀ ਕਰ ਲਿਆ ਹੈ।  ਤੁਹਾਡੀ ਮਦਦ ਦੀ ਬਹੁਤ ਲੋੜ ਹੈ। ਨੀਆ ਦੇ ਟਵੀਟ 'ਤੇ ਮੁੰਬਈ ਪੁਲਿਸ ਦੇ ਟਵਿੱਟਰ ਹੈਂਡਲ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਆਪਣਾ ਨੰਬਰ ਮੈਸੇਜ਼ ਕਰ ਦੇਣ, ਜਲਦੀ ਹੀ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇਗਾ। ਨੀਆ ਨੇ ਤੁਰੰਤ ਜਵਾਬ ਦੇਣ ਲਈ ਮੁੰਬਈ ਪੁਲਿਸ ਦਾ ਧੰਨਵਾਦ ਕੀਤਾ।

ਦੱਸ ਦਈਏ ਕਿ ਨੀਆ ਸ਼ਰਮਾ ਨੇ ਪਿਛਲੇ ਮਹੀਨੇ ਆਪਣਾ 30ਵਾਂ ਜਨਮਦਿਨ ਮਨਾਇਆ ਸੀ। ਨੀਆ ਸ਼ਰਮਾ ਦੇ ਜਨਮਦਿਨ ਦਾ ਜਸ਼ਨ ਖਬਰਾਂ ਵਿਚ ਰਿਹਾ ਸੀ ਜਿਸਦਾ ਕਾਰਨ  ਉਸ ਦੇ ਜਨਮਦਿਨ ਦਾ ਸੀ। ਆਪਣੇ ਜਨਮਦਿਨ 'ਤੇ ਡਟੀ ਕੇਕ ਕੱਟ ਕੇ ਅਭਿਨੇਤਰੀ ਟਰੋਲਸ ਦੇ ਨਿਸ਼ਾਨੇ' ਤੇ ਆ ਗਈ ਸੀ।

Nia SharmaNia Sharma

ਨਾਗਿਨ 4 ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਜਨਮਦਿਨ ਦੇ ਜਸ਼ਨ ਦੀਆਂ ਬਹੁਤ ਸਾਰੀਆਂ ਵਿਡੀਓਜ਼ ਅਤੇ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ਵਿੱਚ ਉਹ ਆਪਣੇ ਦੋਸਤਾਂ ਨਾਲ ਆਪਣਾ 30 ਵਾਂ ਜਨਮਦਿਨ ਮਨਾਉਂਦੀ ਦਿਖਾਈ ਦਿੱਤੀ।

ਪਰ ਅਭਿਨੇਤਰੀ ਦੇ ਜਨਮਦਿਨ ਦੇ ਕੇਕ ਦੀ ਸ਼ਕਲ ਨੂੰ ਲੈ ਕੇ ਹੰਗਾਮਾ ਹੋਇਆ। ਹਾਲ ਹੀ ਵਿੱਚ, ਨੀਆ ਸ਼ਰਮਾ ਨੇ ਆਪਣੇ ਜਨਮਦਿਨ ਦੇ ਕੇਕ ਉੱਤੇ ਪੈਦਾ ਹੋਏ ਹੰਗਾਮੇ ਬਾਰੇ ਚੁੱਪੀ ਤੋੜਦਿਆਂ ਟਰੋਲਸ ਨੂੰ ਇੱਕ ਚੰਗਾ ਜਵਾਬ ਦਿੱਤਾ ਸੀ। ਅਭਿਨੇਤਰੀ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਟ੍ਰੋਲਿੰਗ ਵੱਲ ਕੋਈ ਧਿਆਨ ਨਹੀਂ ਦਿੰਦੀ, ਕਿਉਂਕਿ ਉਹ ਆਪਣੇ ਤਣਾਅ ਤੋਂ ਛੁਟਕਾਰਾ ਪਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੀ ਹੈ।

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement