Mumbai News: ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੇ ਟਿਕਾਣਿਆਂ 'ਤੇ ED ਨੇ ਕੀਤੀ ਛਾਪੇਮਾਰੀ, ਜਾਣੋ ਪੂਰਾ ਮਾਮਲਾ
Published : Nov 29, 2024, 11:36 am IST
Updated : Nov 29, 2024, 11:36 am IST
SHARE ARTICLE
ED raided the premises of Shilpa Shetty's husband Raj Kundra
ED raided the premises of Shilpa Shetty's husband Raj Kundra

Mumbai News: ਈਡੀ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਹੁਣ ਰਿਹਾਇਸ਼ੀ ਥਾਂਵਾਂ ਅਤੇ ਦਫ਼ਤਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ।

 

Mumbai News: ਪੋਰਨੋਗ੍ਰਾਫੀ ਨੈੱਟਵਰਕ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅਤੇ ਹੋਰਾਂ ਦੇ ਘਰਾਂ ਅਤੇ ਦਫਤਰਾਂ 'ਤੇ ਛਾਪੇਮਾਰੀ ਕੀਤੀ ਹੈ। ਈਡੀ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਹੁਣ ਰਿਹਾਇਸ਼ੀ ਥਾਂਵਾਂ ਅਤੇ ਦਫ਼ਤਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ।

ਕੁੰਦਰਾ ਨੂੰ ਜੂਨ 2021 ਵਿੱਚ ਕਥਿਤ ਤੌਰ 'ਤੇ 'ਅਸ਼ਲੀਲ' ਫਿਲਮਾਂ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਮੁੰਬਈ ਪੁਲਿਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਕੁੰਦਰਾ ਇਸ ਮਾਮਲੇ ਦਾ ਮੁੱਖ ਸਾਜ਼ਿਸ਼ਕਰਤਾ ਸੀ। ਦੋ ਮਹੀਨੇ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ, ਉਹ ਇਸ ਸਮੇਂ ਸਤੰਬਰ 2021 ਤੋਂ ਜ਼ਮਾਨਤ 'ਤੇ ਹੈ।

ਪੁਲਿਸ ਦਾ ਦਾਅਵਾ ਹੈ ਕਿ ਰਾਜ ਕੁੰਦਰਾ ਅਤੇ ਉਸ ਦੀ ਕੰਪਨੀ ਨਾ ਸਿਰਫ਼ ਪੋਰਨ ਫ਼ਿਲਮਾਂ ਰਾਹੀਂ ਮੋਟੀ ਕਮਾਈ ਕਰ ਰਹੇ ਸਨ, ਸਗੋਂ ਉਨ੍ਹਾਂ ਨੇ ਦੇਸ਼ ਦੇ ਕਾਨੂੰਨਾਂ ਨੂੰ ਛਿੱਕੇ ਟੰਗਣ ਦੇ ਵੀ ਪੂਰੇ ਪ੍ਰਬੰਧ ਕੀਤੇ ਹੋਏ ਸਨ। 

ਸਭ ਤੋਂ ਪਹਿਲਾਂ ਇਹ ਜਾਣ ਲਓ ਕਿ ਇਹ ਰਾਜ਼ ਕਿਵੇਂ ਖੁੱਲ੍ਹਿਆ? 

ਮੁੰਬਈ ਪੁਲਿਸ ਨੇ 4 ਫਰਵਰੀ 2021 ਨੂੰ ਇਸ ਸਬੰਧ 'ਚ ਮਾਮਲਾ ਦਰਜ ਕੀਤਾ ਸੀ। ਜਦੋਂ ਇੱਕ ਲੜਕੀ ਨੇ ਮੁੰਬਈ ਦੇ ਮਾਲਵਾਨੀ ਥਾਣੇ ਵਿੱਚ ਇਸ ਰੈਕੇਟ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਕੁਝ ਲੋਕ ਲੜਕੀਆਂ ਨੂੰ ਫਿਲਮਾਂ ਅਤੇ ਓ.ਟੀ.ਟੀ ਵਿੱਚ ਕੰਮ ਦਿਵਾਉਣ ਦੇ ਨਾਂ 'ਤੇ ਅਸ਼ਲੀਲ ਫਿਲਮਾਂ ਵਿੱਚ ਕੰਮ ਕਰਨ ਲਈ ਮਜਬੂਰ ਕਰ ਰਹੇ ਹਨ। ਇਸ ਦੇ ਨਾਲ ਹੀ ਮੁੰਬਈ ਵਿੱਚ ਕਈ ਕਾਰੋਬਾਰੀ ਅਸ਼ਲੀਲ ਫਿਲਮਾਂ ਦੀ ਸ਼ੂਟਿੰਗ ਕਰਕੇ ਮੋਟੀ ਕਮਾਈ ਕਰ ਰਹੇ ਹਨ। ਇਸ ਤੋਂ ਬਾਅਦ ਪੁਲਿਸ ਨੇ ਮਲਾਡ ਵੈਸਟ ਇਲਾਕੇ 'ਚ ਇਕ ਬੰਗਲੇ 'ਤੇ ਛਾਪਾ ਮਾਰਿਆ, ਜਿੱਥੇ ਕਿਰਾਏ 'ਤੇ ਪੋਰਨ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ, ਫਿਰ ਇਸ ਛਾਪੇਮਾਰੀ 'ਚ ਇਕ ਬਾਲੀਵੁੱਡ ਅਦਾਕਾਰਾ ਸਮੇਤ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਪੁਲਿਸ ਨੂੰ ਰਾਜ ਕੁੰਦਰਾ ਅਤੇ ਉਸ ਦੀ ਕੰਪਨੀ ਬਾਰੇ ਤੁਰੰਤ ਸੁਰਾਗ ਮਿਲ ਗਏ ਸਨ, ਪਰ ਪੁਲਿਸ ਉਨ੍ਹਾਂ 'ਤੇ ਹੱਥ ਪਾਉਣ ਤੋਂ ਪਹਿਲਾਂ ਠੋਸ ਸਬੂਤ ਇਕੱਠੇ ਕਰਨਾ ਚਾਹੁੰਦੀ ਸੀ। ਪੁਲਿਸ ਮੁਤਾਬਕ ਰਾਜ ਕੁੰਦਰਾ ਨਾਲ ਜੁੜੀਆਂ ਕਈ ਹੋਰ ਜਾਣਕਾਰੀਆਂ ਉਨ੍ਹਾਂ ਕੋਲ ਮੌਜੂਦ ਸਨ। ਇਸ ਵਿਚ ਪੀੜਤ ਲੜਕੀਆਂ ਦੇ ਬਿਆਨ, ਵਟਸਐਪ ਚੈਟ, ਐਪ 'ਤੇ ਫਿਲਮਾਂ ਅਤੇ ਰਾਜ ਕੁੰਦਰਾ ਦੇ ਅਸ਼ਲੀਲ ਫਿਲਮਾਂ ਦੇ ਕਾਰੋਬਾਰ ਦਾ ਪੂਰਾ ਲੇਖਾ-ਜੋਖਾ ਸੀ। ਇਸ ਤੋਂ ਬਾਅਦ ਹੀ ਰਾਜ ਨੂੰ ਗ੍ਰਿਫਤਾਰ ਕੀਤਾ ਗਿਆ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement