
ਕੀ ਇਕ ਸਮਾਜ ਦੇ ਨਜ਼ੀਰੀਏ 'ਚ, ਫਿਲਮ 'ਚ ਪਾਈ ਗਈ ਵਰਦੀ ਨੂੰ ਨੀਲਾਮ ਕਰਕੇ ਚੈਰਿਟੀ ਕਰਨ ਦੀ ਕੋਸ਼ਿਸ਼ ਕਰਨ ਵਾਲੀ ਮਹਿਲਾ ਨੂੰ ਸਰੀਰਕ ਠੇਸ ਪਹੁੰਚਣ ਦੀ ਧਮਕੀ ਦੇਣਾ ਸਹੀ ਹੈ
ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਦੀ ਪਤਨੀ ,ਅਦਾਕਾਰਾ, ਲੇਖਕਾ ਅਤੇ ਫ਼ਿਲਮ ਨਿਰਮਾਤਾ ਟਵਿੰਕਲ ਖੰਨਾ ਅਕਸਰ ਹੀ ਆਪਣੇ ਟਵੀਟਸ ਅਤੇ ਬੋਲਡ ਸਟੇਟਮੈਂਟਸ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਕਈ ਵਾਰ ਉਹਨਾਂ ਨੂੰ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪਿਆ ਹੀ ਜਿਸ ਤੋਂ ਬਾਅਦ ਵੀ ਉਹ ਪਿੱਛੇ ਨਹੀਂ ਹਟਦੀ। ਇਸੇ ਲੜੀ ਦੇ ਵਿਚ ਟਵਿੰਕਲ ਦੇ ਨਾਮ ਇਕ ਹੋਰ ਵਿਛੜ ਜੁੜ ਗਿਆ ਹੈ। ਦਰਅਸਲ ਟਵਿੰਕਲ ਨੇ ਹਾਲ ਹੀ 'ਚ ਐਲਾਨ ਕੀਤਾ ਹੈ ਕਿ ਉਹ ਫਿਲਮ 'ਰੁਸਤਮ' 'ਚ ਅਕਸ਼ੈ ਕੁਮਾਰ ਦੀ ਪਾਈ ਵਰਦੀ ਦੀ ਨੀਲਾਮੀ ਕਰਨ ਵਾਲੀ ਸੀ। Twinkle Khannaਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਦੇ ਵਿਰੋਧ 'ਚ ਜਾਣੋ ਮਾਰਨ ਦੀਆਂ ਧਮਕੀਆਂ ਆਉਣ ਲਗਿਆਂ। ਜਿਸ ਦਾ ਜੁਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਨੇਵੀ ਦੇ ਇਕ ਅਧਿਕਾਰੀ ਵਿਰੁੱਧ ਕਾਨੂੰਨੀ ਕਦਮ ਚੁੱਕਣ ਵਾਲੀ ਹੈ। ਟਵਿੰਕਲ ਖੰਨਾ ਨੇ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਦਾ ਜਵਾਬ ਕਾਨੂੰਨੀ ਤਰੀਕੇ ਨਾਲ ਦੇਵੇਗੀ। ਉਨਾਂ ਨੇ ਟਵਿਟਰ 'ਤੇ ਲਿਖਿਆ, ''ਕੀ ਇਕ ਸਮਾਜ ਦੇ ਨਜ਼ੀਰੀਏ 'ਚ, ਫਿਲਮ 'ਚ ਪਾਈ ਗਈ ਵਰਦੀ ਨੂੰ ਨੀਲਾਮ ਕਰਕੇ ਚੈਰਿਟੀ ਕਰਨ ਦੀ ਕੋਸ਼ਿਸ਼ ਕਰਨ ਵਾਲੀ ਮਹਿਲਾ ਨੂੰ ਸਰੀਰਕ ਠੇਸ ਪਹੁੰਚਣ ਦੀ ਧਮਕੀ ਦੇਣਾ ਸਹੀ ਹੈ?
Twinkle Khannaਟਵਿੰਕਲ ਨੇ ਕਿਹਾ ਕਿ ''ਮੈਂ ਇਸ ਦਾ ਜਵਾਬ ਹਿੰਸਕ ਧਮਕੀਆਂ ਨਾਲ ਨਹੀਂ ਦਿਆਂਗੀ ਬਲਕਿ ਕਾਨੂੰਨੀ ਪ੍ਰਕਿਰਿਆ ਦਾ ਪਾਲਨ ਕਰਕੇ ਦਿਆਂਗੀ।'' ਜਾਣਕਾਰੀ ਮੁਤਾਬਕ ਮਾਮਲੇ ਨਾਲ ਸੰੰਬੰਧਿਤ ਜਲ ਸੈਨਾ ਦੇ ਅਧਿਕਾਰੀ ਦਾ ਨਾਂ ਲੈਫਟੀਨੈਂਟ ਕਰਨਲ ਸੰਦੀਪ ਅਹਿਲਾਵਤ ਹਨ। ਉਨ੍ਹਾਂ ਨੇ ਫੇਸਬੁੱਕ 'ਤੇ ਇਕ ਲੰਬਾ ਪੋਸਟ ਲਿਖ ਕੇ ਫਿਲਮ 'ਰੁਸਤਮ' 'ਚ ਪਾਈ ਗਈ ਅਕਸ਼ੈ ਕੁਮਾਰ ਦੀ ਵਰਦੀ ਦੀ ਨੀਲਾਮੀ ਦਾ ਵਿਰੋਧ ਕੀਤਾ ਹੈ।
Twinkle Khannaਇਹੀ ਨਹੀਂ ਉਨ੍ਹਾਂ ਨੇ ਆਪਣੇ ਨਿਸ਼ਾਨੇ 'ਤੇ ਐਕਟਰ ਦੀ ਪਤਨੀ ਟਵਿੰਕਲ ਖੰਨਾ ਨੂੰ ਲਿਆ। ਅਫਸਰ ਦਾ ਕਹਿਣਾ ਹੈ ਕਿ ਫਿਲਮ 'ਚ ਅਕਸ਼ੈ ਕੁਮਾਰ ਨੇ ਜੋ ਪਾਇਆ ਉਹ ਕਾਸਟਿਊਮ ਸੀ, ਵਰਦੀ ਨਹੀਂ। ਉਨ੍ਹਾਂ ਨੇ ਕਿਹਾ, ''ਜੇਕਰ ਤੁਸੀਂ ਯੂਨੀਫਾਰਮ ਕਹਿ ਕੇ ਇਸ ਕਾਸਟਿਊਮ ਨੂੰ ਵੇਚਣ ਦੀ ਥੋੜ੍ਹੀ ਵੀ ਕੋਸ਼ਿਸ਼ ਕੀਤੀ ਤਾਂ ਤੁਹਾਨੂੰ ਕੋਰਟ ਤੱਕ ਲੈ ਜਾਵਾਂਗਾ। ਤੁਸੀਂ ਸਾਡੇ ਸਨਮਾਨ ਨੂੰ ਹੱਥ ਲਾਓਗੇ ਤਾਂ ਅਸੀਂ ਤੁਹਾਡਾ ਨੱਕ ਤੋੜ ਦਿਆਂਗੇ।'' ਲੈਫਟੀਨੈਂਟ ਕਰਨਲ ਸੰਦੀਪ ਅਹਿਲਾਵਤ ਨੇ ਆਪਣੇ ਫੇਸਬੁੱਕ ਪੋਸਟ 'ਤੇ ਲਿਖਿਆ ਕਿ ਖੂਨ-ਪਸੀਨਾ ਵਹਾ ਕੇ ਵਰਦੀ ਪਾਉਣ ਦਾ ਸਨਮਾਨ ਹਾਸਿਲ ਹੁੰਦਾ ਹੈ।
Twinkle Khannaਇਸ ਨੂੰ ਪਾਉਣ ਲਈ ਰਾਸ਼ਟਰਪਤੀ ਦੀ ਇਜਾਜ਼ਤ ਲੈਣੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਵਰਦੀ ਕੋਈ ਆਮ ਕੱਪੜੇ ਦਾ ਟੁੱਕੜਾ ਨਹੀਂ ਹੈ, ਜੋ ਇਕ ਫਿਲਮ ਨਿਰਮਾਤਾ ਪੈਸੇ ਕਮਾਉਣ ਲਈ ਫਿਲਮ ਐਕਟਰਜ਼ ਨੂੰ ਪਾਉਣ ਲਈ ਦਿੰਦਾ ਹੈ। ਟਵਿੰਕਲ ਖੰਨਾ ਨੇ ਆਪਣੇ ਇੰਸਟਾਗਰਾਮ 'ਤੇ ਇਕ ਤਸਵੀਰ ਪੋਸਟ ਕੀਤੀ ਸੀ, ਜਿਸ 'ਚ ਅਕਸ਼ੈ ਕੁਮਾਰ ਜਲ ਸੈਨਾ ਦੀ ਵਰਦੀ 'ਚ ਨਜ਼ਰ ਆ ਰਹੇ ਹਨ। ਤਸਵੀਰ 'ਤੇ ਲਿਖਿਆ ਸੀ, ''ਜਿੱਤੋ ਅਕਸ਼ੈ ਕੁਮਾਰ ਦੀ ਉਹ ਵਰਦੀ, ਜਿਸ ਨੂੰ ਉਨ੍ਹਾਂ ਨੇ ਫਿਲਮ 'ਰੁਸਤਮ' ਦੌਰਾਨ ਪਾਈ ਸੀ।'' ਅਕਸ਼ੈ ਦੀ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਟਵਿੰਕਲ ਨੇ ਕੈਪਸ਼ਨ 'ਚ ਲਿਖਿਆ— ''ਚੰਗੀਆਂ ਚੀਜ਼ਾਂ ਲਈ ਇਕ ਕਦਮ' ਸ਼ੁੱਕਰੀਆ ਕਰਨ ਜੌਹਰ, ਰਿਤਿਕ ਰੋਸ਼ਨ, ਸੋਨਮ ਕਪੂਰ ਅਤੇ ਅਕਸ਼ੈ ਕੁਮਾਰ @saltscout ਨੂੰ ਬਿਹਤਰੀਨ ਸਟਾਫ਼ ਦੇਣ ਲਈ, ਜੋ ਕਿ ਐਨੀਮਲ ਵੈਲਫ਼ੇਅਰ ਨੂੰ ਉਨ੍ਹਾਂ ਦੀ ਬਿਹਤਰੀ ਲਈ ਦਿਤਾ ਗਿਆ ਹੈ। ਦਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦ ਟਵਿੰਕਲ ਨੂੰ ਅਜਿਹੀ ਕਿਸੇ ਕਰਤੀਕ੍ਰਿਆ ਦਾ ਸਾਹਮਣਾ ਕਰਨਾ ਪਿਆ ਹੋਵੇ। ਇਸ ਤੋਂ ਪਹਿਲਾਂ ਵੀ ਉਹ ਇਨਾਂ ਵਿਵਾਦਾਂ ਨਾਲ ਬਹੁਤ ਚੰਗੀ ਤਰ੍ਹਾਂ ਨਜਿੱਠਦੀ ਆਈ ਹੈ।