
ਸਫ਼ਰ ਪੂਰਾ ਕਰਨ ਦੇ ਕਰੀਬ ਹੀ ਸੀ ਕਿ ਅਚਾਨਕ ਮੁੰਬਈ ਪਹੁੰਚਦੇ ਹੀ ਉਸਦੀ ਸਿਹਤ ਵਿਗੜ ਗਈ
ਟੀਵੀ ਦੇ ਮਸ਼ਹੂਰ ਡਾਂਸ ਸ਼ੋਅ 'ਨੱਚ ਬੱਲੀਏੇ ਸੀਜ਼ਨ 6' ਦੇ ਪ੍ਰਤੀਭਾਗੀ ਵਿਨੋਦ ਠਾਕੁਰ ਹਸਪਤਾਲ 'ਚ ਦਾਖਲ ਜ਼ਿੰਦਗੀ ਅਤੇ ਮੌਤ ਦੇ ਨਾਲ ਲੜ ਰਹੇ ਹਨ ।ਜਾਣਕਾਰੀ ਮੁਤਾਬਕ ਨੱਚ ਬੱਲੀਏ ਰਾਹੀਂ ਸੁਰਖੀਆਂ 'ਚ ਆਉਣ ਵਾਲੇ ਵਿਨੋਦ ਕਈ ਰਿਕਾਰਡ ਬਣਾਉਣ ਦੀ ਚਾਹ ਰੱਖਦਾ ਹੈ। ਇਸ ਹੀ ਲੜੀ 'ਚ ਇਕ ਰਿਕਾਰਡ ਬਣਾਉਣ ਦੇ ਲਈ ਉਹ ਵ੍ਹੀਲਚੇਅਰ 'ਤੇ ਇੰਡੀਆ ਗੇਟ ਤੋਂ ਗੇਟ ਵੇਅ ਆਫ ਇੰਡੀਆ ਦਾ 1500 ਕਿਲੋਮੀਟਰ ਦਾ ਸਫਰ ਤੈਅ ਕਰਨ ਲਈ ਨਿਕਲਿਆ ਸੀ। ਉਹ1500 ਕਿਲੋਮੀਟਰ ਦਾ ਸਫ਼ਰ ਪੂਰਾ ਕਰਨ ਦੇ ਕਰੀਬ ਹੀ ਸੀ ਕਿ ਅਚਾਨਕ ਮੁੰਬਈ ਪਹੁੰਚਦੇ ਹੀ ਉਸਦੀ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਉਸ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਸਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।Vinod thakurਦਸ ਦਈਏ ਕਿ ਵਿਨੋਦ 1500 ਕਿਲੋਮੀਟਰ ਦਾ ਸਫਲ ਵ੍ਹੀਲਚੇਅਰ 'ਤੇ ਇੰਡੀਆ ਗੇਟ ਤੋਂ ਗੇਟ ਵੇ ਆਫ ਇੰਡੀਆ ਕੈਪੇਨ ਪੂਰਾ ਕਰਨ ਲਈ 18 ਮਾਰਚ ਨੂੰ ਦਿੱਲੀ ਤੋਂ ਰਵਾਨਾ ਹੋਇਆ ਸੀ। ਉਹ ਸੜਕ ਦੇ ਰਸਤੇ ਤੋਂ ਹੀ 40 ਦਿਨਾਂ 'ਚ ਇਸ ਕੈਂਪੇਨ ਨੂੰ ਪੂਰਾ ਕਰਨ ਵਾਲਾ ਸੀ। 30 ਅਪ੍ਰੈਲ ਨੂੰ ਇਹ ਕੈਪੇਨ ਪੂਰਾ ਹੋਣ ਵਾਲਾ ਸੀ ਪਰ ਜਦੋਂ ਉਹ ਮੁੰਬਈ ਪਹੁੰਚਿਆ। ਉਸਦੀ ਸਿਹਤ ਖਰਾਬ ਹੋ ਗਈ ਅਤੇ ਬੇਹੋਸ਼ ਹੋ ਕੇ ਡਿੱਗ ਪਿਆ। ਇਸ ਤੋਂ ਬਾਅਦ ਉਸਨੂੰ ਨੇੜੇ ਦੇ ਕਿਸੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਡਾਕਰਟਾਂ ਵਲੋਂ ਉਸਦੀ ਹਾਲਤ ਗੰਭੀਰ ਦੱਸਦੇ ਹੋਏ ਉਸਨੂੰ ICU 'ਚ ਦਾਖਲ ਕੀਤਾ ਗਿਆ। ਦੱਸਣਯੋਗ ਹੈ ਕਿ ਹੁਣ ਤਕ ਵਿਨੋਦ ਇਕ ਡਾਂਸਰ, ਸਟੰਟ ਮਾਸਟਰ ਅਤੇ ਵ੍ਹੀਲਚੇਅਰ ਕ੍ਰਿਕਟਰ ਵਜੋਂ ਨਾਮ ਕਮਾ ਚੁੱਕਿਆ ਹੈ ਅਤੇ ਉਸ ਨੇ ਇੰਡੀਆਜ਼ ਗਾਟ ਟੈਲੇੰਟ 'ਚ ਵੀ ਪ੍ਰਫਾਰਮ, ਕਰਕੇ ਵਾਹਵਾਹੀ ਲੁੱਟੀ ਸੀ। ਇਸ ਤੋਂ ਇਲਾਵਾ ਵਿਨੋਦ ਨੂੰ ਹਾਲ ਹੀ 'ਚ 'ਬਿੱਗ ਬੌਸ' ਦੇ ਸੀਜ਼ਨ 12 ਲਈ ਅਪ੍ਰੋਚ ਕੀਤਾ ਗਿਆ ਹੈ। ਅਸੀਂ ਵੀ ਵਿਨੋਦ ਦੀ ਤੰਦਰੁਸਤੀ ਦੇ ਲਈ ਕਾਮਨਾ ਕਰਦੇ ਹਾਂ।