ਕੈਂਸਰ ਪੀੜਤ ਬੱਚਿਆਂ ਦੀ ਮਦਦ ਲਈ ਅੱਗੇ ਆਏ ਵਿਵੇਕ ਓਬਰਾਏ, ਲੋਕਾਂ ਨੂੰ ਵੀ ਕੀਤੀ ਇਹ ਅਪੀਲ 
Published : May 30, 2021, 12:13 pm IST
Updated : May 30, 2021, 12:13 pm IST
SHARE ARTICLE
 Vivek Oberoi announces food drive for over 3000 children with cancer
Vivek Oberoi announces food drive for over 3000 children with cancer

ਕੈਂਸਰ ਨਾਲ ਲੜ ਰਹੇ ਕੁੱਲ 3000 ਜ਼ਰੂਰਤਮੰਦ ਬੱਚਿਆਂ ਤੱਕ ਉਹ ਖਾਣਾ ਪਹੁੰਚਾਉਣਗੇ

ਮੁੰਬਈ - ਕੋਰੋਨਾ ਸੰਕਟ ਦੌਰਾਨ ਕਈ ਬਾਲੀਵੁੱਡ ਸਿਤਾਰੇ ਅਜਿਹੇ ਹਨ, ਜੋ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆਏ ਹਨ। ਕੋਰੋਨਾ ਮਰੀਜ਼ਾਂ ਦੀ ਮਦਦ ਤਾਂ ਕੀਤੀ ਹੀ ਜਾ ਰਹੀ ਹੈ ਪਰ ਕਈ ਲੋਕ ਕੋਰੋਨਾ ਤੋਂ ਇਲਾਵਾ ਹੋਰ ਵੀ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹਨ। ਹੁਣ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ ਨਾਲ ਪੀੜਤ ਬੱਚਿਆਂ ਦੀ ਮਦਦ ਲਈ ਅੱਗੇ ਆਏ ਹਨ। ਹਾਲ ਹੀ ’ਚ ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। 

 Vivek Oberoi announces food drive for over 3000 children with cancerVivek Oberoi announces food drive for over 3000 children with cancer

ਵਿਵੇਕ ਨੇ ਇਕ ਵੀਡੀਓ ਸਾਂਝੀ ਕੀਤੀ ਤੇ ਦੱਸਿਆ ਕਿ ਕੈਂਸਰ ਨਾਲ ਲੜ ਰਹੇ ਕੁੱਲ 3000 ਜ਼ਰੂਰਤਮੰਦ ਬੱਚਿਆਂ ਤੱਕ ਉਹ ਖਾਣਾ ਪਹੁੰਚਾਉਣਗੇ। ਆਉਣ ਵਾਲੇ 3 ਮਹੀਨਿਆਂ ’ਚ ਉਹ ਵੱਧ ਤੋਂ ਵੱਧ ਬੱਚਿਆਂ ਦੀ ਮਦਦ ਕਰਨਾ ਚਾਹੁੰਦੇ ਹਨ। ਵਿਵੇਕ ਨੇ ਇਸ ਦੌਰਾਨ ਫੰਡ ਇਕੱਠਾ ਕਰਨ ਦੀ ਵੀ ਲੋਕਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ 1000 ਰੁਪਏ ਵੀ ਦਾਨ ਕਰਦੇ ਹੋ ਤਾਂ ਉਸ ਨਾਲ ਕੈਂਸਰ ਨਾਲ ਲੜ ਰਹੇ ਇਕ ਬੱਚੇ ਦੇ ਪੂਰੇ ਮਹੀਨੇ ਦੇ ਖਾਣੇ ਦਾ ਇੰਤਜ਼ਾਮ ਹੋ ਸਕਦਾ ਹੈ।

CancerCancer

ਵਿਵੇਕ ਨੇ ਕਿਹਾ, ‘ਕੈਂਸਰ ਪੇਸ਼ੈਂਟਸ ਐਡ ਐਸੋਸੀਏਸ਼ਨ ਪਿਛਲੇ 52 ਸਾਲਾਂ ਤੋਂ ਕੈਂਸਰ ਕੇਅਰ ਵੱਲ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ ਤੇ ਹਮੇਸ਼ਾ ਟ੍ਰੀਟਮੈਂਟ ਤੋਂ ਅਲੱਗ ਹਟ ਕੇ ਮਰੀਜ਼ਾਂ ਬਾਰੇ ਸੋਚਦੀ ਹੈ। ਇਸ ਦਾ ਮਕਸਦ ਉਨ੍ਹਾਂ ਲੋਕਾਂ ਦਾ ਜੀਵਨ ਬਚਾਉਣਾ ਹੈ, ਜੋ ਕੈਂਸਰ ਕਾਰਨ ਆਪਣਾ ਇਲਾਜ ਕਰਵਾਉਣ ’ਚ ਅਸਮਰੱਥ ਹਨ। ਹਜ਼ਾਰਾਂ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਐਸੋਸੀਏਸ਼ਨ ਦੇ ਫੂਡ ਬੈਂਕ ਤੋਂ ਫਾਇਦਾ ਪਹੁੰਚਿਆ ਹੈ।

ਅਸੀਂ ਆਉਣ ਵਾਲੇ 3 ਮਹੀਨਿਆਂ ਲਈ ਮਰੀਜ਼ਾਂ ਦੇ ਖਾਣ-ਪੀਣ ਦਾ ਪੂਰਾ ਇੰਤਜ਼ਾਮ ਕਰਨ ’ਚ ਲੱਗੇ ਹੋਏ ਹਾਂ ਪਰ ਅਸੀਂ ਇਕੱਲੇ ਹੀ ਉਹਨਾਂ ਦੀ ਮਦਦ ਨਹੀਂ ਕਰ ਸਕਦੇ। ਇਸ ਲਈ ਇਸ ਕੰਮ ’ਚ ਤੁਹਾਡੀ ਜ਼ਰੂਰਤ ਹੈ। ਤੁਹਾਡਾ ਇਕ ਛੋਟਾ ਜਿਹਾ ਸਹਿਯੋਗ ਇਕ ਮਰੀਜ਼ ਨੂੰ ਪੂਰੇ ਇਕ ਮਹੀਨੇ ਦਾ ਖਾਣਾ ਮੁਹੱਈਆ ਕਰਵਾ ਸਕਦਾ ਹੈ।’

ਕੋਰੋਨਾ ਕਾਲ ’ਚ ਕੈਂਸਰ ਮਰੀਜ਼ਾਂ ਬਾਰੇ ਇਨ੍ਹਾਂ ਸੋਚਣਾ ਤੇ ਉਨ੍ਹਾਂ ਦੀ ਮਦਦ ਲਈ ਅੱਗੇ ਆਉਣ ’ਤੇ ਵਿਵੇਕ ਓਬਰਾਏ ਦੀ ਕਾਫ਼ੀ ਸ਼ਲਾਗਾ ਹੋ ਰਹੀ ਹੈ। ਦੱਸਣਯੋਗ ਹੈ ਕਿ ਵਿਵੇਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਜ਼ਰੂਰਤਮੰਦਾਂ ਦੀ ਮਦਦ ਕਰਦੇ ਨਜ਼ਰ ਆਏ ਸਨ। ਉਥੇ ਸਾਲ 2019 ’ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀਵਨੀ ’ਤੇ ਬਣੀ ਫ਼ਿਲਮ ’ਚ ਮੁੱਖ ਭੂਮਿਕਾ ਨਿਭਾਅ ਕੇ ਖੂਬ ਸੁਰਖ਼ੀਆਂ ਬਟੋਰੀਆਂ ਸਨ। ਇਨ੍ਹੀਂ ਦਿਨੀਂ ਵਿਵੇਕ ਓਬਰਾਏ ਸਾਊਥ ਫ਼ਿਲਮਾਂ ’ਚ ਹੱਥ ਅਜ਼ਮਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਪਿਛਲੀ ਫ਼ਿਲਮ ‘ਰੁਸਤਮ’ ਵੀ ਸਾਊਥ ਇੰਡੀਅਨ ਫ਼ਿਲਮ ਸੀ।


 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement