ਪੰਜਾਬੀ ਸੰਗੀਤ ਜਗਤ ’ਚ ਵੱਡਾ ਘਾਟਾ, ਨਹੀਂ ਰਹੀ ਇਹ ਮਸ਼ਹੂਰ ਗਾਇਕਾ 
Published : May 30, 2025, 9:42 am IST
Updated : May 30, 2025, 9:42 am IST
SHARE ARTICLE
Folk singer Mohini Rasila passes away
Folk singer Mohini Rasila passes away

ਮੋਹਣੀ ਰਸੀਲਾ ਦਾ ਸਸਕਾਰ ਅੱਜ ਮਜੀਠਾ ਬਾਈਪਾਸ ਦੇ ਨਜ਼ਦੀਕ ਕੀਤਾ ਜਾਵੇਗਾ

Folk singer Mohini Rasila passes away: ਪੰਜਾਬੀ ਲੋਕ ਗਾਇਕ ਰਸ਼ਪਾਲ ਰਸੀਲਾ ਦੀ ਹਮਸਫ਼ਰ ਤੇ ਸਟੇਜਾਂ ’ਤੇ ਲੰਬੀ ਹੇਕ ਲਾਉਣ ਵਾਲੀ ਗਾਇਕਾ ਮੋਹਣੀ ਰਸੀਲਾ ਦੇ ਹੋਏ ਦਿਹਾਂਤ ਕਾਰਨ ਸੰਗੀਤ ਜਗਤ ਤੇ ਕਲਾਕਾਰਾਂ ’ਚ ਸੋਗ ਦੀ ਲਹਿਰ ਦੌੜ ਗਈ। 

ਮੋਹਣੀ ਰਸੀਲਾ ਦਾ ਸਸਕਾਰ ਅੱਜ ਮਜੀਠਾ ਬਾਈਪਾਸ ਦੇ ਨਜ਼ਦੀਕ ਕੀਤਾ ਜਾਵੇਗਾ। ਮੋਹਣੀ ਰਸੀਲਾ ਦੇ ਦਿਹਾਂਤ ਨਾਲ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਆਪਣੇ ਸਮੇਂ ਦੀ ਸਭ ਤੋਂ ਮਸ਼ਹੂਰ ਗਾਇਕ ਜੋੜੀਆਂ ਵਿਚੋਂ ਸਨ। ਹਰ ਪੰਜਾਬੀ ਦੇ ਮੂੰਹ ਉੱਤੇ ਉਨ੍ਹਾਂ ਦੇ ਗੀਤਾਂ ਦੇ ਬੋਲ ਚੜ੍ਹੇ ਹੋਏ ਸਨ।

ਰਸ਼ਪਾਲ ਰਸੀਲਾ ਤੇ ਮੋਹਣੀ ਰਸੀਲਾ ਦੇ ਮਸ਼ਹੂਰ ਗੀਤ- ਕੋਰਾ ਕੁਜਾ, ਯਾਰਾਂ ਦੀ ਕੁੱਲੀ, ਛੱਡ ਗੱਲ ਮੰਗਣੀ ਦੀ, ਦਾਜ ਬਿਨਾ ਭੈਣ ਛੱਡਤੀ, ਬਾਤਾਂ ਪਾ ਮਿੱਤਰਾਂ, ਮੇਰੀ ਬੇਬੇ ਦਾ ਜਵਾਈ, ਤੇਰੇ ਵੀਰ ਗੇੜਿਆ ਟੋਕਾ, ਮੈਂ ਅੱਗੇ ਪਿੱਛੇ ਲੱਭਦੀ ਫਿਰਾਂ, ਨੱਚਦੀ ਦੀ ਗੁੱਤ ਖੁੱਲ੍ਹ ਗਈ, ਕਦੇ ਨੈਣ ਨਾ ਮਿਲਾਵੇਂ ਦਿਲਦਾਰਾ, ਆਪਾਂ ਜਾਣਾ ਮੇਲੇ, ਲੜ ਗਿਆ ਨਾਗ ਜ਼ਹਿਰੀਲਾ, ਰੱਖ ਹੌਂਸਲਾ ਮੁਲ੍ਹਾਜੇਦਾਰਾ, ਲੋਹੜੀ ਵੰਡਣੀ, ਨੱਚਦੀ ਦੇ ਮੋਚ ਪੈ ਗਈ, ਕਾਲਜ ਦੇ ਵਿਚ ਭਾਬੀ, ਕੁੜੀ ਚੰਨ ਵਰਗੀ ਮੁਟਿਆਰ ਆਦਿ ਤੋਂ ਇਲਾਵਾ ਹੋਰ ਵੀ ਕਈ ਮਸ਼ਹੂਰ ਲੋਕ ਗੀਤ ਇਸ ਜੋੜੀ ਨੇ ਪੰਜਾਬੀਆਂ ਦੀ ਝੋਲੀ ਪਾਏ ਸਨ। 


 

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement